
ਸੈਲੇਸ਼ ਮੋਦਕ ਇੱਕ ਸਾਫਟਵੇਅਰ ਇੰਜੀਨੀਅਰ ਹੈ ਜੋ ਬਿਨ੍ਹਾਂ ਮਿੱਟੀ ਦੇ ਕੇਸਰ ਦੀ ਖੇਤੀ ਕਰਦਾ ਹੈ।
ਪੁਣੇ - ਕਿਸੇ ਵੀ ਫਸਲ ਨੂੰ ਉਗਾਉਣ ਲਈ ਮਿੱਟੀ ਦੀ ਲੋੜ ਜ਼ਰੂਰ ਹੁੰਦੀ ਹੈ ਪਰ ਇੱਕ ਸਾਫਟਵੇਅਰ ਇੰਜੀਨੀਅਰ ਬਿਨ੍ਹਾਂ ਮਿੱਟੀ ਦੇ ਕੇਸਰ ਦੀ ਖੇਤੀ ਕਰ ਰਿਹਾ ਹੈ। ਇੰਨਾ ਹੀ ਨਹੀਂ ਉਹ ਕੇਸਰ ਦੀ ਖੇਤੀ ਲੱਖਾਂ ਰੁਪਏ ਵੀ ਕਮਾ ਰਿਹਾ ਹੈ। ਜੀ ਹਾਂ ਸੈਲੇਸ਼ ਮੋਦਕ ਇੱਕ ਸਾਫਟਵੇਅਰ ਇੰਜੀਨੀਅਰ ਹੈ ਜੋ ਬਿਨ੍ਹਾਂ ਮਿੱਟੀ ਦੇ ਕੇਸਰ ਦੀ ਖੇਤੀ ਕਰਦਾ ਹੈ।
ਕੇਸਰ ਦੀ ਖੇਤੀ ਲਈ ਅਕਸਰ ਕਸ਼ਮੀਰ ਨੂੰ ਮਸ਼ਹੂਰ ਜਾਣਿਆ ਜਾਂਦਾ ਹੈ, ਪਰ ਸੈਲੇਸ਼ ਮੋਦਕ ਪੁਣੇ, ਮਹਾਰਾਸ਼ਟਰ ਵਿਚ ਇਸ ਦੀ ਖੇਤੀ ਕਰ ਰਿਹਾ ਹੈ। ਬਾਜ਼ਾਰ ਵਿਚ ਕੇਸਰ ਦੀ ਕੀਮਤ ਤਿੰਨ ਲੱਖ ਰੁਪਏ ਪ੍ਰਤੀ ਕਿਲੋ ਦੇ ਕਰੀਬ ਹੈ। ਸੈਲੇਸ਼ ਨੇ ਇਸ ਦੀ ਖੇਤੀ ਤੋਂ ਲੱਖਾਂ ਰੁਪਏ ਕਮਾਏ ਹਨ। ਖ਼ਾਸ ਗੱਲ ਇਹ ਹੈ ਕਿ ਸੈਲੇਸ਼ ਇਸ ਨੂੰ ਕੰਟੇਨਰ 'ਚ ਉਗਾ ਰਿਹਾ ਹੈ। ਤੁਹਾਨੂੰ ਦੱਸਦੇ ਹਾਂ ਕਿ ਸੈਲੇਸ਼ ਕੇਸਰ ਦੀ ਖੇਤੀ ਲਈ ਕਿਹੜੀ ਤਕਨੀਕ ਦੀ ਵਰਤੋਂ ਕਰ ਰਹੇ ਹਨ।
ਸਾਫਟਵੇਅਰ ਇੰਜੀਨੀਅਰ ਤੋਂ ਕਿਸਾਨ ਬਣੇ ਪੁਣੇ ਦੇ ਸ਼ੈਲੇਸ਼ ਮੋਦਕ ਕੇਸਰ ਦੀ ਖੇਤੀ ਲਈ ਹਾਈ-ਟੈਕ ਤਰੀਕੇ ਅਪਣਾ ਰਿਹਾ ਹੈ। ਉਹ ਕੇਸਰ ਦੀ ਖੇਤੀ ਕਰਨ ਲਈ ਸ਼ਿਪਿੰਗ ਕੰਟੇਨਰਾਂ ਦੀ ਵਰਤੋਂ ਕਰਦਾ ਹੈ। ਸ਼ੈਲੇਸ਼ ਦੱਸਦਾ ਹੈ ਕਿ ਉਸ ਨੇ ਇੱਕ ਵਾਰ ਇਸ ਦੀ ਕਾਸ਼ਤ ਲਈ 10 ਲੱਖ ਰੁਪਏ ਦਾ ਨਿਵੇਸ਼ ਕੀਤਾ ਸੀ। ਉਸ ਨੇ ਪਹਿਲੀ ਫ਼ਸਲ ਤੋਂ ਹੀ 5 ਲੱਖ ਰੁਪਏ ਕਮਾਏ ਲਏ ਸਨ।
ਸ਼ੈਲੇਸ਼ ਕਸ਼ਮੀਰ ਤੋਂ ਕੇਸਰ ਦੇ ਬੀਜ ਲਿਆਇਆ ਸੀ। ਸ਼ੈਲੇਸ਼ ਮੋਦਕ ਨੇ ਦੱਸਿਆ ਕਿ ਉਹ ਸ਼ਿਪਿੰਗ ਕੰਟੇਨਰਾਂ ਵਿਚ ਕੇਸਰ ਦੀ ਖੇਤੀ ਕਰ ਰਿਹਾ ਹੈ। ਕੇਸਰ ਦੀ ਖੇਤੀ ਅੱਧੀ ਏਕੜ ਜ਼ਮੀਨ ਵਿਚ ਹੁੰਦੀ ਹੈ, ਪਰ ਉਹ 160 ਵਰਗ ਫੁੱਟ ਵਿਚ ਇਸ ਦੀ ਕਾਸ਼ਤ ਕਰ ਰਹੇ ਹਾਂ। ਕੰਟੇਨਰਾਂ ਵਿਚ ਫਸਲਾਂ ਉਗਾਉਣ ਲਈ ਹਾਈ-ਟੈਕ ਉਪਕਰਨਾਂ ਨਾਲ ਮਾਹੌਲ ਬਣਾਇਆ ਗਿਆ ਸੀ।
ਸ਼ੈਲੇਸ਼ ਕੋਲ ਕੰਪਿਊਟਰ ਸਾਇੰਸ ਵਿਚ ਮਾਸਟਰ ਡਿਗਰੀ ਹੈ। ਉਸ ਨੇ ਕਈ ਮਲਟੀਨੈਸ਼ਨਲ ਕੰਪਨੀਆਂ ਨਾਲ ਸਾਫਟਵੇਅਰ ਇੰਜੀਨੀਅਰ ਵਜੋਂ ਵੀ ਕੰਮ ਕੀਤਾ ਹੈ। ਹੁਣ ਉਹ 365Dfarms ਨਾਮ ਦਾ ਇੱਕ ਖੇਤੀ ਸਟਾਰਟਅੱਪ ਚਲਾ ਰਿਹਾ ਹੈ। ਸ਼ੈਲੇਸ਼ ਨੇ ਦੱਸਿਆ ਕਿ ਇੱਥੇ ਅਸੀਂ ਹਾਈਡ੍ਰੋਪੋਨਿਕ ਯਾਨੀ ਮਿੱਟੀ ਤੋਂ ਬਿਨਾਂ ਖੇਤੀ ਕਰਨ ਦੀ ਤਕਨੀਕ ਦੀ ਵਰਤੋਂ ਕੀਤੀ। ਅਸੀਂ ਪਹਿਲਾਂ ਹਰੀਆਂ ਸਬਜ਼ੀਆਂ ਅਤੇ ਸਟ੍ਰਾਬੇਰੀ ਦਾ ਉਤਪਾਦਨ ਕੀਤਾ ਜਿਸ ਵਿਚ ਸਾਨੂੰ ਸਫ਼ਲਤਾ ਮਿਲੀ, ਉਸ ਤੋਂ ਬਾਅਦ ਅਸੀਂ ਇਸ ਦੀ ਕਾਸ਼ਤ ਸ਼ੁਰੂ ਕੀਤੀ ਤੇ ਹੁਣ ਲੱਖਾਂ ਦੀ ਕਮਾਈ ਹੋ ਰਹੀ ਹੈ।