Punjab kinnow Crop: ਪੰਜਾਬ ’ਚ ਕਿੰਨੂ ਦੀ ਬੰਪਰ ਫ਼ਸਲ ਕਾਰਨ ਕੀਮਤਾਂ ਡਿੱਗੀਆਂ, ਕਿਸਾਨ ਲਾਗਤ ਵਸੂਲਣ ’ਚ ਵੀ ਅਸਮਰੱਥ
Published : Dec 17, 2023, 5:28 pm IST
Updated : Dec 17, 2023, 5:28 pm IST
SHARE ARTICLE
 Prices fell due to bumper crop of kinnow in Punjab
Prices fell due to bumper crop of kinnow in Punjab

ਸਰਕਾਰ ਤੋਂ ਕਿੰਨੂ ਦਾ ਘੱਟੋ-ਘੱਟ ਮੁੱਲ ਤੈਅ ਕਰਨ ਦੀ ਮੰਗ

Punjab kinnow Crop:  ਪੰਜਾਬ ’ਚ ਕਿੰਨੂਆਂ ਦੀਆਂ ਕੀਮਤਾਂ ’ਚ ਅਚਾਨਕ ਆਈ ਗਿਰਾਵਟ ਕਾਰਨ ਕਿਸਾਨ ਸੰਕਟ ’ਚ ਹਨ। ਕੀਮਤਾਂ ’ਚ ਗਿਰਾਵਟ ਕਾਰਨ ਕਿੰਨੂ ਉਤਪਾਦਕਾਂ ਸਾਹਮਣੇ ਅਪਣੀ ਲਾਗਤ ਵਸੂਲਣ ਲਈ ਸੰਕਟ ਵੀ ਪੈਦਾ ਕਰ ਦਿਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਪਣੀ ਕਿੰਨੂ ਦੀ ਫਸਲ ਲਈ 6 ਤੋਂ 10 ਰੁਪਏ ਪ੍ਰਤੀ ਕਿਲੋ ਮਿਲ ਰਹੇ ਹਨ। ਇਹ ਪਿਛਲੇ ਸਾਲ ਦੇ 20-25 ਰੁਪਏ ਪ੍ਰਤੀ ਕਿਲੋ ਦਾ ਅੱਧਾ ਵੀ ਨਹੀਂ ਹੈ।  

ਉਨ੍ਹਾਂ ਕਿਹਾ ਕਿ ਇਸ ਕੀਮਤ ’ਤੇ ਉਹ ਅਪਣੀ ਲਾਗਤ ਦੀ ਵਸੂਲੀ ਨਹੀਂ ਕਰ ਪਾ ਰਹੇ ਹਨ। ਕਿਸਾਨਾਂ ਨੇ ਸਰਕਾਰ ਤੋਂ ਕਿੰਨੂ ਦਾ ਘੱਟੋ-ਘੱਟ ਮੁੱਲ ਤੈਅ ਕਰਨ ਦੀ ਵੀ ਮੰਗ ਕੀਤੀ ਹੈ। ਫਸਲ ਦੇ ਫੁੱਲ ਆਉਣ ਦੌਰਾਨ ਅਚਾਨਕ ਵੱਧ ਤਾਪਮਾਨ ਕਾਰਨ ਦੋ ਸਾਲਾਂ ਤੋਂ ਘੱਟ ਝਾੜ ਤੋਂ ਬਾਅਦ, ਪੰਜਾਬ ਇਸ ਸੀਜ਼ਨ ’ਚ ਕਿੰਨੂ ਦੀ ਬੰਪਰ ਫਸਲ ਲਈ ਤਿਆਰ ਹੈ।

ਦੇਸ਼ ’ਚ ਕਿੰਨੂ ਦਾ ਮੋਹਰੀ ਉਤਪਾਦਕ ਪੰਜਾਬ ਇਸ ਸੀਜ਼ਨ ’ਚ 13.50 ਲੱਖ ਟਨ ਉਤਪਾਦਨ ਕਰਨ ਦਾ ਅਨੁਮਾਨ ਹੈ। ਪਿਛਲੇ ਸਾਲ ਉਤਪਾਦਨ 12 ਲੱਖ ਟਨ ਸੀ। ਇਸ ਸੀਜ਼ਨ ’ਚ ਕੁਲ 47,000 ਹੈਕਟੇਅਰ ਰਕਬੇ ’ਚ ਕਿੰਨੂ ਦੀ ਕਾਸ਼ਤ ਕੀਤੀ ਗਈ ਹੈ।        ਪੰਜਾਬ ’ਚ ਕਿੰਨੂ ਦੀ ਵਾਢੀ ਦਸੰਬਰ ’ਚ ਸ਼ੁਰੂ ਹੁੰਦੀ ਹੈ ਅਤੇ ਫਰਵਰੀ ਦੇ ਅੰਤ ਤਕ ਚਲਦੀ ਹੈ।

ਅਬੋਹਰ ਸੂਬੇ ਦਾ ਮੋਹਰੀ ਜ਼ਿਲ੍ਹਾ ਹੈ ਜਿੱਥੇ ਕਿੰਨੂ ਦੀ ਫਸਲ ਹੇਠ ਸਭ ਤੋਂ ਵੱਧ 35,000 ਹੈਕਟੇਅਰ ਰਕਬਾ ਹੈ। ਇਹ ਹੁਸ਼ਿਆਰਪੁਰ, ਮੁਕਤਸਰ, ਬਠਿੰਡਾ ਅਤੇ ਕੁਝ ਹੋਰ ਜ਼ਿਲ੍ਹਿਆਂ ’ਚ ਵੀ ਉਗਾਇਆ ਜਾਂਦਾ ਹੈ। ਕਿੰਨੂ ਉਤਪਾਦਕ ਅਜੀਤ ਸ਼ਰਨ ਨੇ ਕਿਹਾ ਕਿ ਕਿਸਾਨਾਂ ਨੂੰ 6-8 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ, ਜੋ ਪਿਛਲੇ ਸਾਲ ਇਸ ਸਮੇਂ 25 ਰੁਪਏ ਪ੍ਰਤੀ ਕਿਲੋ ਸੀ। ਉਨ੍ਹਾਂ ਕਿਹਾ ਕਿ ਕੀਮਤ ਸਿਰਫ਼ ਕਿਸਾਨਾਂ ਲਈ ਘੱਟ ਹੈ ਅਤੇ ਪ੍ਰਚੂਨ ਬਾਜ਼ਾਰਾਂ ’ਚ ਕਿੰਨੂ ਅਜੇ ਵੀ 40 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।

ਅਬੋਹਰ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ’ਚ 90 ਏਕੜ ਜ਼ਮੀਨ ’ਤੇ ਕਿੰਨੂ ਦੀ ਫਸਲ ਉਗਾਉਣ ਵਾਲੇ ਸ਼ਰਨ ਨੇ ਕਿਹਾ, ‘‘ਜੇਕਰ ਕੋਈ ਕਿਸਾਨ ਬੰਪਰ ਉਗਾਉਂਦਾ ਹੈ, ਤਾਂ ਇਹ (ਘੱਟ ਕੀਮਤ) ਉਸ ਦੀ ਸਜ਼ਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਸਾਰਾ ਸਾਲ ਫਸਲ ਦੀ ਦੇਖਭਾਲ ਕਰਦੇ ਹਾਂ ਅਤੇ ਬਦਲੇ ’ਚ ਸਾਨੂੰ ਕੀ ਮਿਲ ਰਿਹਾ ਹੈ? ਅਸੀਂ ਉਤਪਾਦਨ ਦੀ ਲਾਗਤ ਦੀ ਵੀ ਵਸੂਲੀ ਕਰਨ ਦੇ ਯੋਗ ਨਹੀਂ ਹਾਂ।’’

ਉਨ੍ਹਾਂ ਕਿਹਾ ਕਿ ਕਿਸਾਨ ਕਿੰਨੂ ਦੀ ਫਸਲ ’ਤੇ ਪ੍ਰਤੀ ਏਕੜ 30,000-40,000 ਰੁਪਏ ਖਰਚ ਕਰਦੇ ਹਨ। ਉਨ੍ਹਾਂ ਕਿਹਾ, ‘‘ਜੇਕਰ ਕਿਸਾਨਾਂ ਨੂੰ ਇਸੇ ਤਰ੍ਹਾਂ ਦਾ ਮੁੱਲ ਮਿਲਦਾ ਰਿਹਾ ਤਾਂ ਉਹ ਇਸ ਦੀ ਕਾਸ਼ਤ ਤੋਂ ਦੂਰ ਚਲੇ ਜਾਣਗੇ।’’ ਅਬੋਹਰ ਤੋਂ ਵਿਧਾਇਕ ਅਤੇ ਕਿਸਾਨ ਸੰਦੀਪ ਜਾਖੜ ਨੇ ਕਿਹਾ ਕਿ ਕਿਸਾਨਾਂ ਨੂੰ ਔਸਤਨ 9-10 ਰੁਪਏ ਪ੍ਰਤੀ ਕਿਲੋ ਦਾ ਭਾਅ ਮਿਲ ਰਿਹਾ ਹੈ, ਜੋ ਕਿ ਬਹੁਤ ਘੱਟ ਹੈ।

ਇਕ ਹੋਰ ਕਿਸਾਨ ਰਜਿੰਦਰ ਸੇਖੋਂ ਨੇ ਕਿਹਾ ਕਿ ਮੰਡੀ ਵਿਚ ਕਿੰਨੂ ਦੀ ਫਸਲ ਲਈ ਕੋਈ ਖਰੀਦਦਾਰ ਨਹੀਂ ਹੈ। ਸੇਖੋਂ ਨੇ ਕਿਹਾ ਕਿ ਪਿਛਲੇ ਸਾਲ ਵਪਾਰੀਆਂ ਨੇ ਉਨ੍ਹਾਂ ਦੇ ਖੇਤ ਤੋਂ ਫਸਲ ਚੁੱਕ ਲਈ ਸੀ। ਉਨ੍ਹਾਂ ਕਿਹਾ ਕਿ ਉੱਚ ਕੁਆਲਿਟੀ ਵਾਲੇ ਕਿੰਨੂ ਲਈ ਵੀ ਕੋਈ ਖਰੀਦਦਾਰ ਨਹੀਂ ਹੈ। ਆਮ ਤੌਰ ’ਤੇ ਪਠਾਨਕੋਟ, ਦਿੱਲੀ, ਲੁਧਿਆਣਾ ਅਤੇ ਹੋਰ ਥਾਵਾਂ ਤੋਂ ਖਰੀਦਦਾਰ ਸਾਲ ਦੇ ਇਸ ਸਮੇਂ ਫਸਲ ਖਰੀਦਣ ਲਈ ਉਨ੍ਹਾਂ ਦੇ ਫਾਰਮ ’ਤੇ ਆਉਂਦੇ ਹਨ। 

(For more news apart from Punjab kinnow Crop, stay tuned to Rozana Spokesman)

SHARE ARTICLE

ਏਜੰਸੀ

Advertisement

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM

social media 'ਤੇ troll ਕਰਨ ਵਾਲਿਆਂ ਨੂੰ Kuldeep Dhaliwal ਦਾ ਜਵਾਬ, ਅੰਮ੍ਰਿਤਸਰ ਦੇ ਲੋਕਾਂ 'ਚ ਖੜ੍ਹਾ ਕੇ...

16 May 2024 3:48 PM

“17 ਤੇ 19 ਦੀਆਂ ਚੋਣਾਂ ’ਚ ਉਮੀਦਵਾਰ ਨਿੱਜੀ ਹਮਲੇ ਨਹੀਂ ਸੀ ਕਰਦੇ, ਪਰ ਹੁਣ ਇਸ ਮਾਮਲੇ ’ਚ ਪੱਧਰ ਥੱਲੇ ਡਿੱਗ ਚੁੱਕਾ”

16 May 2024 3:27 PM

'ਕਿਸਾਨ ਜਥੇਬੰਦੀਆਂ ਬਣਾਉਣ ਦਾ ਕੀ ਫ਼ਾਇਦਾ? ਇੰਨੇ ਸਾਲਾਂ 'ਚ ਕਿਉਂ ਕਿਸਾਨੀ ਮੁੱਦੇ ਹੱਲ ਨਹੀਂ ਕਰਵਾਏ?'....

16 May 2024 3:23 PM
Advertisement