
ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿਚ 4100 ਤੋਂ 4500 ਬੂਟੇ ਲਾਏ ਗਏ ਹਨ।
ਚੰਡੀਗੜ੍ਹ - ਅੱਜ ਕੱਲ੍ਹ ਘਾਟੇ ਦਾ ਸੌਦਾ ਮੰਨੀ ਜਾ ਰਹੀ ਕਿਸਾਨੀ ਨੂੰ ਬਹੁਤ ਸਾਰੇ ਕਿਸਾਨ ਸਫ਼ਲ ਕਿੱਤਾ ਸਾਬਤ ਕਰ ਰਹੇ ਹਨ, ਜਿਨ੍ਹਾਂ 'ਚੋਂ ਉੱਤਰ-ਪ੍ਰਦੇਸ਼ ਦਾ ਰਹਿਣ ਵਾਲਾ ਕਿਸਾਨ ਧੀਰੇਂਦਰ ਸ਼ਰਮਾ ਵੀ ਖੇਤੀ ਵਿਚ ਆਪਣਾ ਨਾਮ ਕਮਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਬਲੀਆ ਦਾ ਵਸਨੀਕ ਧੀਰੇਂਦਰ ਸ਼ਰਮਾ ਬ੍ਰਾਂਡ ਸ਼ਰਮਾ ਉਦਯੋਗਿਕ ਫਾਰਮ ਦਾ ਸੰਸਥਾਪਕ ਵੀ ਹੈ।
Tomato farming
ਧੀਰੇਂਦਰ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਖੇਤੀਬਾੜੀ ਸੈਕਟਰ ਨਾਲ ਜੁੜੇ ਹੋਏ ਹਨ। ਉਸ ਕੋਲ ਖੇਤੀਬਾੜੀ ਸੈਕਟਰ ਨਾਲ ਸਬੰਧਤ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਹੈ। ਧੀਰੇਂਦਰ ਨੇ ਪਿਛਲੇ ਸਾਲ ਤਰਬੂਜ਼ ਤੇ ਟਮਾਟਰ ਦੀ ਖੇਤੀ ਕੀਤੀ ਸੀ ਜਿਸ ਲਈ ਉਸ ਨੂੰ ਲੱਖਾਂ 'ਚ ਮੁਨਾਫ਼ਾ ਹੋਇਆ। ਕਿਸਾਨ ਨੇ ਪਿਛਲੇ ਸਾਲ ਸਿਜੇਂਟਾ ਕੰਪਨੀ ਦਾ ਅਭਿਨੈ ਟਮਾਟਰ ਲਾਇਆ ਸੀ। ਅਭਿਨੈ ਟਮਾਟਰ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ।
Tarbooj Farming
ਇਸ ਦੀ ਕਾਸ਼ਤ 'ਚ ਆਧੁਨਿਕ ਟੈਕਨਾਲੋਜੀ ਨੂੰ ਅਪਣਾਇਆ ਜਾਂਦਾ ਹੈ। ਟਮਾਟਰ ਦੀ ਕਾਸ਼ਤ ਬੈੱਡ ਬਿਛਾ ਕੇ ਮਲਚਿੰਗ ਢੰਗ ਨਾਲ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੰਚਾਈ ਸਕੀਮ ਤਹਿਤ ਡਰਿੱਪ ਇਰੀਗੇਸ਼ਨ ਦੀ ਸਹਾਇਤਾ ਲਈ ਗਈ ਸੀ। ਕਿਸਾਨ ਦਾ ਕਹਿਣਾ ਹੈ ਕਿ 1 ਏਕੜ ਵਿਚ 4100 ਤੋਂ 4500 ਬੂਟੇ ਲਾਏ ਗਏ ਹਨ।
Tomato farming
ਇਸ ਤਰ੍ਹਾਂ ਪ੍ਰਤੀ ਏਕੜ 'ਚ ਟਮਾਟਰ ਦਾ ਉਤਪਾਦਨ 200 ਤੋਂ 250 ਕੁਇੰਟਲ ਹੈ, ਪਰ ਤਾਲਾਬੰਦੀ 'ਚ ਫਸਲਾਂ ਦਾ ਭਾਅ ਥੋੜ੍ਹਾ ਘੱਟ ਮਿਲਿਆ ਹੈ, ਫਿਰ ਵੀ ਉਸ ਨੂੰ ਕਣਕ ਤੇ ਝੋਨੇ ਨਾਲੋਂ ਵਧੀਆ ਕੀਮਤ ਮਿਲੀ। ਕਿਸਾਨ ਨੇ ਸਕੂਰਾ ਕੰਪਨੀ ਦੇ 60 ਤਰਬੂਜ ਲਗਾਏ ਹਨ, ਜੋ ਬਹੁਤ ਚੰਗੀ ਕਿਸਮ ਹੈ। ਇਸ ਦਾ ਪ੍ਰਤੀ ਏਕੜ 250 ਕੁਇੰਟਲ ਝਾੜ ਮਿਲਿਆ ਹੈ। ਇਸ ਦੀ ਕੀਮਤ ਹੋਲ ਸੇਲ 'ਚ 8 ਰੁਪਏ ਤੇ ਪ੍ਰਚੂਨ 'ਚ 12 ਰੁਪਏ ਹੈ।
Farming
ਇਸ ਤਰ੍ਹਾਂ, ਪ੍ਰਤੀ ਏਕੜ ਤਕਰੀਬਨ 2 ਲੱਖ ਰੁਪਏ ਆਮਦਨੀ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਪਪੀਤੇ ਦੀ ਕਾਸ਼ਤ ਤੋਂ ਇਲਾਵਾ ਕੋਈ ਹੋਰ ਫਸਲ 'ਚ ਵੱਧ ਮੁਨਾਫ਼ਾ ਨਹੀਂ, ਪਰ ਇਹ ਫਸਲ ਲਗਪਗ 9 ਮਹੀਨਿਆਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦੀ ਕਾਸ਼ਤ 'ਚ ਇੱਕ ਏਕੜ 'ਚ ਤਕਰੀਬਨ 1200 ਬੂਟੇ ਲਾਏ ਗਏ ਹਨ।