
ਹਾਲਤ ਨਾਜ਼ੁਕ ਹੋਣ ਦੀ ਸੂਰਤ ਵਿੱਚ ਬਠਿੰਡੇ ਕਰ ਦਿੱਤਾ ਰੈਫ਼ਰ
ਖੇਤੀ ਆਰਡੀਨੈਂਸ ਖ਼ਿਲਾਫ਼ ਸ਼ੁੱਕਰਵਾਰ ਸਵੇਰੇ ਜ਼ਿਲਾ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਿਖੇ ਪ੍ਰਦਰਸ਼ਨ ਦੌਰਾਨ ਇੱਕ ਕਿਸਾਨ ਨੇ ਸਲਫਾਸ ਦੀ ਗੋਲੀ ਖਾ ਲਈ। ਜਿਸ ਨੂੰ ਸਿਵਲ ਹਸਪਤਾਲ ਬਾਦਲ ਵਿਖੇ ਦਾਖਲ ਕਰਵਾਇਆ ਗਿਆ। ਹਾਲਤ ਨਾਜ਼ੁਕ ਹੋਣ ਦੀ ਸੂਰਤ ਵਿੱਚ ਉਸਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ ਹੈ।
Farmer
ਇਹ ਕਿਸਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਂਵਾਲੀ ਦਾ ਰਹਿਣ ਵਾਲਾ ਹੈ ਜਿਸਦੀ ਉਮਰ ਕਰੀਬ 55 ਸਾਲਾ ਹੈ। ਉਸਨੇ ਆਪਣੇ ਮੋਰਚੇ 'ਚ ਸਾਥੀ ਕਿਸਾਨਾਂ ਨੂੰ ਦੱਸਿਆ ਕਿ ਉਸ ਨੇ ਸਲਫ਼ਾਸ ਦੀ ਗੋਲੀ ਨਿਗਲ ਲਈ ਹੈ। ਜਿਸ 'ਤੇ ਕਿਸਾਨ ਮੋਰਚੇ 'ਚ ਮੌਜੂਦ ਕਿਸਾਨਾਂ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਾਦਲ ਕਰਵਾਇਆ।
farmer
ਜਿੱਥੇ ਡਾਕਟਰਾਂ ਨੇ ਹਾਲਤ 'ਚ ਸੁਧਾਰ ਨਾ ਹੋਣ 'ਤੇ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਕਿਸਾਨ ਮੋਰਚੇ 'ਚ ਪੰਜਾਬ ਦੇ ਪੰਜ-ਛੇ ਜ਼ਿਲਿਆਂ ਤੋਂ ਹਜ਼ਾਰਾਂ ਕਿਸਾਨ ਖੇਤੀ ਆਰਡੀਨੈਂਸਾਂ ਖ਼ਿਲਾਫ਼ 6 ਰੋਜ਼ਾ ਮੋਰਚੇ 'ਤੇ ਡਟੇ ਹੋਏ ਹਨ।