
ਦਿੱਲੀ ਘੇਰਨ ਦੀਆਂ ਤਿਆਰੀਆਂ
ਮੁਹਾਲੀ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ( ਪੰਜਾਬ ) ਦੀ ਮੀਟਿੰਗ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪੱਟੀ ਜੋਨ ਅਤੇ ਭਾਈ ਤਾਰੂ ਸਿੰਘ ਪੂਹਲਾ ਦੀ ਸਾਂਝੀ ਮੀਟਿੰਗ ਗੁਰਭੇਜ ਸਿੰਘ ਚੂਸਲੇਵੜ, ਦਿਲਬਾਗ ਸਿੰਘ ਪਹੁਵਿੰਡ, ਮਹਿਲ ਸਿੰਘ ਮਾੜੀ ਮੇਘਾ, ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਪੱਟੀ ਜੋਨ ਪ੍ਰਧਾਨ ਮੇਹਰ ਸਿੰਘ ਤਲਵੰਡੀ ਅਤੇ ਤਰਸੇਮ ਸਿੰਘ ਧਾਰੀਵਾਲ ,ਸੁਖਦੇਵ ਸਿੰਘ ਦੁੱਬਲੀ, ਨੇ ਕਿਹਾ ਕਿ ਦੇਸ਼ ਭਰ ਦੀਆ ਜਥੇਬੰਦੀਆ ਵੱਲੋਂ 26,27 ਤਰੀਕ ਨੂੰ ਦਿੱਲੀ ਘੇਰਨ ਦੀਆਂ ਤਿਆਰੀਆਂ ਹਨ।
Farmers Protest
ਉਥੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋ ਵੀ ਕੌਮੀ ਅੰਦੋਲਨ ਲਈ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ ਸਭਰਾ ਨੇ ਕਿਹਾ ਕੇ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੇ ਕਿਸਾਨ ਮਜ਼ਦੂਰ ਚਿੰਤਾ ਵਿੱਚ ਹਨ ਪਰ ਕੇਂਦਰ ਸਰਕਾਰ ਆਪਣੇ ਲਏ ਫੈਸਲੇ ਵਾਪਸ ਨਹੀ ਲੈਣਾ ਚਾਹੁੰਦੀ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਮਜ਼ਦੂਰਾ ਦਾ ਕੇਂਦਰ ਦੀ ਭਾਜਪਾ ਸਰਕਾਰ ਤੋ ਮੋਹ ਭੰਗ ਹੋ ਗਿਆ ਹੈ ਆਰਡੀਨੈਂਸਾ ਨੂੰ ਲੈ ਕੇ ਪੰਜਾਬ ਦੇ ਕਿਸਾਨ ਮਜ਼ਦੂਰ ਦੋ ਮਹੀਨੇ ਤੋ ਪਰੜੀਆਂ ( ਸੜਕਾਂ ) ਤੇ ਰੁਲ ਰਿਹਾ ਹੈ ਆਗੂਆ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪੰਜਾਬ ਸਰਕਾਰ ਆਪਣੀ ਜਿੰਮੇਵਾਰੀ ਤੋਂ ਪਾਸਾ ਵੱਟ ਰਹੀ ਹੈ ਪੰਜਾਬ ਸਰਕਾਰ ਯੂਰੀਆ ਖਾਂਦ ਵੱਲ ਧਿਆਨ ਦੇਵੇ ਅਤੇ ਤਰੁੰਤ ਪ੍ਰਬੰਧਕ ਕਰੇ ਅਤੇ ਖਾਂਦ ਸਟੋਰ ਕਰਕੇ ਮਹਿੰਗੇ ਭਾਅ ਤੇ ਵੇਚ ਰਹੇ ਹਨ ਉਨਾਂ ਤੇ ਸਿਕੰਜਾ ਕੱਸੇ ਕਿਉਂਕਿ ਲੋਕ ਪਹਿਲਾ ਹੀ ਪ੍ਰੇਸ਼ਾਨ ਹਨ।
Farmers Protest
ਮੀਟਿੰਗ ਵਿੱਚ ਕਿਸਾਨ ਆਗੂਆ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਥਾਂ ਆਪਣੀਆ ਪ੍ਰਾਪਤੀਆ ਦੱਸ ਰਹੀ ਹੈ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਨੂੰ ਭਾਰਤ ਦੀਆਂ ਸਮੁੱਚੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਖੁਦ ਬੈਠਣ ਅਤੇ ਕਿਸਾਨਾਂ ਮਜ਼ਦੂਰਾ ਦੀਆ ਮੁਸ਼ਕਿਲਾ ਦਾ ਹੱਲ ਕਰਨ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆ ਤੇ ਰੋਕ ਲਗਾ ਕੇ ਪੰਜਾਬ ਦਾ ਵਪਾਰੀ ਢਾਂਚਾ ਅਤੇ ਕਾਰੋਬਾਰੀ ਖਤਮ ਕਰਨ ਦੀ ਤਿਆਰੀ ਹੈ ਜਥੇਬੰਦਕ ਸਾਥੀਆ ਨੇ ਕੇਂਦਰ ਸਰਕਾਰ ਦੇ ਇਸ ਤਰ੍ਹਾਂ ਦੇ ਵਤੀਰੇ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ
Farmers Protest & Pm Modi
ਅਤੇ ਕਿਹਾ ਕੇ ਨਰਿੰਦਰ ਮੋਦੀ ਕਿਸਾਨਾਂ ਦਾ ਮਸੀਹਾ ਕਹਿੰਦੇ ਹਨ ਤੇ ਫਿਰ ਪੰਜਾਬ ਅੰਦਰ ਮਾਲ ਗੱਡੀਆ ਚਲਾ ਕੇ ਇਹ ਸਾਬਿਤ ਕਰਨ ਕੇ ਉਹ ਕਿਸਾਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਸਭਰਾ ਨੇ ਕਿਹਾ ਕਿ ਆਰਡੀਨੈਂਸਾ ਨੂੰ ਲੈ ਕੇ ਸੰਘਰਸ਼ ਲਗਾਤਾਰ ਜਾਰੀ ਰਹੇਗਾ ਅਤੇ ਪੰਜਾਬ ਦੇ ਕਿਸਾਨ ਮਜ਼ਦੂਰ ਹਰ ਤਰ੍ਹਾਂ ਦੇ ਸੰਘਰਸ਼ ਲਈ ਤਿਆਰ ਹਨ ਇਸ ਮੋਕੇ, ਤਰਲੋਚਨ ਸਿੰਘ ਸੰਗਵ,ਸਤੋਖ ਸਿੰਘ ਦੁੱਬਲੀ, ਅਖਤਿਆਰ ਸਿੰਘ ਮਨਿਹਾਲਾ, ਸੁੱਚਾ ਸਿੰਘ ਵੀਰਮ, ਸਵਰਨ ਸਿੰਘ ਹਰੀਕੇ, ਮੇਹਰ ਸਿੰਘ ਜੋਧ ਸਿੰਘ ਵਾਲਾ, ਜੱਸਾ ਸਿੰਘ, ਗੁਰਜੰਟ ਸਿੰਘ ਭੱਗੂਪੁਰ, ਜੁਵਰਾਜ ਸਿੰਘ ਸਭਰਾ,ਰੂਪ ਸਿੰਘ,ਗੁਰਪ੍ਰੀਤ ਸਿੰਘ,ਬਲਵਿੰਦਰ ਸਿੰਘ ਧਾਰੀਵਾਲ, ਡਾ ਹੀਰਾ ਸਿੰਘ,ਗੁਰਜੰਟ ਸਿੰਘ ਡਲੀਰੀ, ਬਲਦੇਵ ਸਿੰਘ, ਅਜੀਤ ਸਿੰਘ, ਬਲਕਾਰ ਸਿੰਘ, ਜਰਨੈਲ ਸਿੰਘ, ਬਾਬਾ ਕੁਲਦੀਪ ਸਿੰਘ, ਜੱਸਾ ਚੂੰਘ, ਸਤਨਾਮ ਸਿੰਘ ਮਨਿਹਾਲਾ ਆਦਿ ਹਾਜ਼ਰ ਸਨ।