ਕੰਧਾਰੀ ਅਨਾਰ 'ਤੇ ਪਈ ਕੀੜਿਆਂ ਦੀ ਮਾਰ, ਬਰਾਮਦ ਦਰ 'ਚ ਕਟੌਤੀ
Published : Nov 19, 2019, 11:26 am IST
Updated : Nov 19, 2019, 11:26 am IST
SHARE ARTICLE
pomegranate Tree
pomegranate Tree

ਕੰਧਾਰ 'ਚ ਇਕ ਮੱਧ ਆਕਾਰ ਦੇ ਅਨਾਰ ਦੀ ਕੀਮਤ ਲਗਭਗ 15 ਅਮਰੀਕੀ ਸੈਂਟ ਦੇ ਬਰਾਬਰ ਹੁੰਦੀ ਹੈ ਪਰ ਕਾਬੁਲ ਪੁੱਜਣ ਤੱਕ ਉਸ ਦੀ ਕੀਮਤ ਲਗਭਗ 3 ਗੁਣਾ ਹੋ ਜਾਂਦੀ ਹੈ

ਕੰਧਾਰ : ਦੱਖਣ ਅਫਗਾਨਿਸਤਾਨ 'ਚ ਅਨਾਰ ਦਾ ਕਾਰੋਬਾਰ ਇਸ ਸਾਲ ਮੌਸਮ, ਕੀੜਿਆਂ ਅਤੇ ਬਰਾਮਦ ਸੰਕਟ ਦੀ ਮਾਰ ਝੱਲ ਰਿਹਾ ਹੈ, ਜੋ ਇਸ ਦੇਸ਼ 'ਚ ਅਫੀਮ ਦੀ ਖੇਤੀ ਦਾ ਇਕ ਮਹੱਤਵਪੂਰਨ ਬਦਲ ਹੈ। ਕੰਧਾਰ ਸੂਬੇ ਦੇ ਅਨਾਰ ਦੁਨੀਆ ਭਰ 'ਚ ਪ੍ਰਸਿੱਧ ਹਨ, ਜਿਨ੍ਹਾਂ ਦਾ ਆਕਾਰ ਛੋਟੇ ਤਰਬੂਜ਼ ਜਿੰਨਾ ਹੁੰਦਾ ਹੈ। ਇਹ ਕਾਫ਼ੀ ਰਸਦਾਰ ਹੁੰਦੇ ਹਨ। ਹਰ ਸਾਲ ਇਸ ਮੌਸਮ 'ਚ ਅਨਾਰ ਪੱਕਣ ਨਾਲ ਹੀ ਇਨ੍ਹਾਂ ਦਾ ਜੂਸ ਅਫਗਾਨ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਚ ਸ਼ਾਮਲ ਹੋ ਜਾਂਦਾ ਹੈ।

Pesticide infested on pomegranatePesticide infested on pomegranate

ਕੰਧਾਰ ਦੇ ਕੁੱਝ ਕਿਸਾਨਾਂ ਦਾ ਕਹਿਣਾ ਹੈ ਕਿ ਉੱਲੀ ਅਤੇ ਨੁਕਸਾਨਦਾਇਕ ਕੀੜੇ ਇਸ ਮੌਸਮ ਦੀ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਹਨ। ਨਾਲ ਹੀ ਗੁਆਂਢੀ ਪਾਕਿਸਤਾਨ ਦੀ ਨਵੀਂ ਟੈਕਸ ਵਿਵਸਥਾ ਬਰਾਮਦ ਬਾਜ਼ਾਰ ਨੂੰ ਨੁਕਸਾਨ ਪਹੁੰਚਾ ਰਹੀ ਹੈ। ਸੂਬੇ ਦੇ ਚੈਂਬਰ ਆਫ ਕਾਮਰਸ ਦੇ ਮੁਖੀ ਨਸਰੁੱਲਾ ਜ਼ਹੀਰ ਨੇ ਕਿਹਾ ਕਿ ਸਵਾਦ ਅਤੇ ਰੰਗ ਦੇ ਲਿਹਾਜ਼ ਨਾਲ ਕੰਧਾਰ ਦੇ ਅਨਾਰ ਦੁਨੀਆ 'ਚ ਸਭ ਤੋਂ ਉੱਤਮ ਹਨ।

Pesticide infested on pomegranatePomegranate

ਕੰਧਾਰ 'ਚ ਇਕ ਮੱਧ ਆਕਾਰ ਦੇ ਅਨਾਰ ਦੀ ਕੀਮਤ ਲਗਭਗ 15 ਅਮਰੀਕੀ ਸੈਂਟ ਦੇ ਬਰਾਬਰ ਹੁੰਦੀ ਹੈ ਪਰ ਕਾਬੁਲ ਪੁੱਜਣ ਤੱਕ ਉਸ ਦੀ ਕੀਮਤ ਲਗਭਗ 3 ਗੁਣਾ ਹੋ ਜਾਂਦੀ ਹੈ। ਕਈ ਕਿਸਾਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਅਨਾਰ ਦਰਾਮਦ 'ਤੇ ਭਾਰੀ ਡਿਊਟੀ ਲਾਈ ਹੈ। ਇਸ ਨਾਲ ਅਫਗਾਨਿਸਤਾਨ ਦੇ ਕੁੱਝ ਹਿੱਸਿਆਂ 'ਚ ਪੈਦਾਵਾਰ 'ਚ ਗਿਰਾਵਟ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਜ਼ਿਆਦਾ ਸਪਲਾਈ ਹੋਈ ਹੈ ਅਤੇ ਕੀਮਤਾਂ 'ਚ ਕਮੀ ਆਈ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement