ਸਿਹਤ ਲਈ ਵਰਦਾਨ ਹੈ ਅਨਾਰ ਦੇ ਛਿਲਕਿਆਂ ਦੀ ਚਾਹ

ਸਪੋਕਸਮੈਨ ਸਮਾਚਾਰ ਸੇਵਾ
Published May 26, 2018, 3:00 pm IST
Updated May 26, 2018, 3:00 pm IST
ਇਹ ਤਾਂ ਅਸੀਂ ਸਾਰੇ ਜਾਣਦੇ ਹਨ ਕਿ ਅਨਾਰ ਦਾ ਸੇਵਨ ਸਿਹਤ ਲਈ ਲਾਭਕਾਰੀ ਹੁੰਦਾ ਹੈ ਪਰ ਆਮ ਦੇਖਣ 'ਚ ਆਉਂਦਾ ਹੈ ਕਿ ਲੋਕ ਅਨਾਰ ਦਾ ਸੇਵਨ ਤਾਂ ਬੜੇ ਆਨੰਦ ਨਾਲ ਕਰਦੇ ਹਨ...
Tea of ​​pomegranate peel
 Tea of ​​pomegranate peel

ਇਹ ਤਾਂ ਅਸੀਂ ਸਾਰੇ ਜਾਣਦੇ ਹਨ ਕਿ ਅਨਾਰ ਦਾ ਸੇਵਨ ਸਿਹਤ ਲਈ ਲਾਭਕਾਰੀ ਹੁੰਦਾ ਹੈ ਪਰ ਆਮ ਦੇਖਣ 'ਚ ਆਉਂਦਾ ਹੈ ਕਿ ਲੋਕ ਅਨਾਰ ਦਾ ਸੇਵਨ ਤਾਂ ਬੜੇ ਆਨੰਦ ਨਾਲ ਕਰਦੇ ਹਨ 'ਤੇ ਉਸ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਕੂੜੇਦਾਨ 'ਚ ਸੁੱਟ ਦਿੰਦੇ ਹਨ, ਜਦਕਿ ਇਸ ਦੇ ਛਿਲਕੇ ਵੀ ਸਿਹਤ ਲਈ ਉਨੇਂ ਵੀ ਲਾਭਦਾਇਕ ਹੁੰਦੇ ਹਾਂ। ਖ਼ਾਸ ਤੌਰ ਨਾਲ ਅਨਾਰ ਦੇ ਛਿਲਕਿਆਂ ਤੋਂ ਤਿਆਰ ਕੀਤੀ ਗਈ ਚਾਹ ਤੁਹਾਨੂੰ ਕਈ ਬਿਮਾਰੀਆਂ ਵਿਚ ਰਾਹਤ ਪ੍ਰਦਾਨ ਕਰਦੀ ਹੈ।

Tea of ​​pomegranate peelsTea of ​​pomegranate peels

Advertisement

ਅਨਾਰ ਦੇ ਛਿਲਕਿਆਂ ਦੀ ਚਾਹ ਨੂੰ ਪਾਚਨ ਪ੍ਰਣਾਲੀ ਲਈ ਕਾਫ਼ੀ ਵਧੀਆ ਮੰਨਿਆ ਜਾਂਦਾ ਹੈ।  ਅਨਾਰ ਦੇ ਛਿਲਕਿਆਂ 'ਚ ਮੌਜੂਦ ਕਈ ਐਂਟੀਆਕਸਿਡੈਂਟਸ ਕਾਰਨ ਇਹ ਚਾਹ ਬਹੁਤ ਫ਼ਾਇਦੇਮੰਦ ਹੁੰਦੀ ਹੈ ਅਤੇ ਕਈ ਤਰ੍ਹਾਂ ਦੇ ਗੰਭੀਰ ਬਿਮਾਰੀਆਂ ਤੋਂ ਸਰੀਰ ਨੂੰ ਬਚਾਉਂਦੀ ਹੈ। ਫ਼ਲੇਵੇਨਾਇਡਸ, ਫ਼ੇਨਾਲਿਕਸ ਅਤੇ ਕਈ ਤਰ੍ਹਾਂ ਦੇ ਚੰਗੇ ਐਂਟੀਆਕਸਿਡੈਂਟਸ ਕਾਰਨ ਇਸ ਚਾਹ ਨੂੰ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਸ਼ੱਕ ਵੀ ਘੱਟ ਹੁੰਦਾ ਹੈ।

pomegranate peel teapomegranate peel tea

ਇਸ ਚਾਹ ਨੂੰ ਪੀਣ ਨਾਲ ਤੁਹਾਡਾ ਬੱਲਡ ਪ੍ਰੈਸ਼ਰ ਕਾਬੂ 'ਚ ਰਹਿੰਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਵਧਦੀ ਉਮਰ ਦੇ ਅਸਰ ਨੂੰ ਰੋਕ ਸਕਣ ਤਾਂ ਵੀ ਅਨਾਰ ਦੇ ਛਿਲਕੀਆਂ ਦੀ ਚਾਹ ਦਾ ਸੇਵਨ ਕਰੋ। ਅਨਾਰ ਦੇ ਛਿਲਕਿਆਂ 'ਚ ਮੌਜੂਦ ਐਂਟੀਆਕਸਿਡੈਂਟਸ ਫ਼ਰੀ ਰੈਡਿਕਲਜ਼ ਨੂੰ ਨਿਊਟ੍ਰਿਲਾਈਜ਼ ਕਰਦੇ ਹਨ, ਜਿਸ ਨਾਲ ਝੁਰੜੀਆਂ ਅਤੇ ਕਾਲੇ ਘੇਰੇ ਨਹੀਂ ਹੁੰਦੇ ਹਨ। ਇਸ ਚਾਹ ਨੂੰ ਪੀਣ ਨਾਲ ਜੋੜਾਂ ਦੇ ਦਰਦ ਅਤੇ ਹੱਡੀ ਦੀ ਕਮਜ਼ੋਰੀ 'ਚ ਵੀ ਫ਼ਾਇਦਾ ਮਿਲਦਾ ਹੈ।

Advertisement

 

Advertisement
Advertisement