Farmers Protest: ਅੱਜ ਸਵੇਰੇ 11 ਵਜੇ ਦਿੱਲੀ ਕੂਚ ਕਰਨਗੇ ਕਿਸਾਨ; ‘ਦਿੱਲੀ ਚੱਲੋ ਮਾਰਚ’ ਨੂੰ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਨਾਕੇ
Published : Feb 21, 2024, 7:26 am IST
Updated : Feb 21, 2024, 1:57 pm IST
SHARE ARTICLE
Farmers Protest: Delhi Chalo March To Resume Today
Farmers Protest: Delhi Chalo March To Resume Today

ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਭਾਰੀ ਤਣਾਅ ਅਤੇ ਟਕਰਾਅ ਦੀ ਸਥਿਤੀ ਬਣੀ

Farmers Protest: ਕੇਂਦਰ ਅਤੇ ਕਿਸਾਨ ਆਗੂਆਂ ਵਿਚਕਾਰ ਚੌਥੇ ਗੇੜ ਦੀ ਮੀਟਿੰਗ ਵਿਚ ਵੀ ਕੋਈ ਹੱਲ ਨਾ ਨਿਕਲਣ ਬਾਅਦ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵਲੋਂ 21 ਫ਼ਰਵਰੀ ਨੂੰ ਦਿੱਲੀ ਕੂਚ ਦੇ ਕੀਤੇ ਐਲਾਨ ਬਾਅਦ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਜ਼ਬਰਦਸਤ ਤਣਾਅ ਦੀ ਸਥਿਤੀ ਹੈ। ਜਿਥੇ ਇਕ ਪਾਸੇ ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਤਿਆਰ ਖੜੀ ਹੈ,ਉਥੇ ਬਾਰਡਰਾਂ ’ਤੇ ਇਕੱਠੇ ਹੋ ਚੁੱਕੇ ਲੱਖਾਂ ਕਿਸਾਨ ਵੀ 21 ਫ਼ਰਵਰੀ ਸਵੇਰ ਬਾਰਡਰਾਂ ਨੂੰ ਤੋੜ ਕੇ ਅੱਗੇ ਵਧਣ ਲਈ ਬਜ਼ਿੱਦ ਹਨ। ਨੌਜਵਾਨ ਕਿਸਾਨਾਂ ਨੇ ਵੀ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸਾਂ ਦੇ ਨਾਕੇ ਤੋੜਨ ਲਈ ਤਿਆਰੀ ਕੀਤੀ ਹੈ।

ਰਾਜਪਾਲ ਬਨਵਾਰੀਲਾਲ ਪੁਰੋਹਿਤ ਵਲੋਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਮੁਲਤਵੀ

ਉਧਰ ਭਾਰੀ ਤਣਾਅ ਦੀ ਸਥਿਤੀ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਰਾਜਪਾਲ ਨੇ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਉਚ ਪੁਲਿਸ ਅਫ਼ਸਰਾਂ ਦੀ ਸਲਾਹ ਬਾਅਦ ਅਪਣਾ ਅੱਜ ਤੋਂ ਕੀਤਾ ਜਾਣ ਵਾਲਾ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਵੀ ਮੁਲਤਵੀ ਕਰ ਦਿਤਾ। ਇਹ ਦੌਰਾ ਹੁਣ 12 ਤੋਂ 14 ਮਾਰਚ ਤਕ ਹੋਵੇਗਾ। ਸੂਬੇ ਵਿਚ ਕੋਈ ਵੱਡਾ ਸੰਕਟ ਪੈਦਾ ਹੋ ਜਾਣ ’ਤੇ ਵੀ ਰਾਜਪਾਲ ਦੀ ਜ਼ਿੰਮੇਵਾਰੀ ਵੱਧ ਜਾਂਦੀ  ਹੈ, ਖ਼ਬਰਾਂ ਹਨ ਬਾਰਡਰਾਂ ’ਤੇ ਜੰਗ ਵਰਗੀ ਸਥਿਤੀ ਹੈ ਅਤੇ ਦੋਵੇਂ ਪਾਸਿਉਂ ਤਿਆਰੀ ਕੀਤੀ ਗਈ ਹੈ, ਉਸ ਤੋਂ ਇਸ ਗੱਲ ਦਾ ਖ਼ਦਸ਼ਾ ਹੈ ਕਿ ਸਿੱਧਾ ਟਕਰਾਅ ਹੋਣ ਬਾਅਦ ਭੀੜ ਦੇ ਹਿੰਸਕ ਹੋਣ ਬਾਅਦ ਵੱਡਾ ਨੁਕਸਾਨ ਦੋਵੇਂ ਪਾਸੇ ਹੋ ਸਕਦਾ ਹੈ।

ਇਸ ਸਥਿਤੀ ਦੇ ਮੱਦੇਨਜ਼ਰ ਹੁਣ ਤਕ ਕਿਸਾਨਾਂ ਦੀ ਮਦਦ ਕਰ ਰਹੀ ਪੰਜਾਬ ਪੁਲਿਸ ਨੇ ਵੀ ਬਾਰਡਰਾਂ ਵਾਲੇ ਖੇਤਰਾਂ ਵਿਚ ਨਾਕਾਬੰਦੀਆਂ ਕਰ ਕੇ ਦੰਗਾ ਰੋਕੂ ਦਸਤਿਆਂ  ਨੂੰ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦੇ ਦਿਤੇ ਹਨ। ਇਸ ਸਮੇਂ ਸਥਿਤੀ ਇਹ ਹੈ ਕਿ ਗੱਲਬਾਤ ਟੁਟਣ ਬਾਅਦ ਕਿਸਾਨ ਆਗੂਆਂ ਵਲੋਂ ਦਿੱਲੀ ਕੂਚ ਦੇ ਦਿਤੇ ਸੱਦੇ ਮੁਤਾਬਕ ਹਰ ਪਿੰਡ ਵਿਚੋਂ ਕਿਸਾਨ ਪੂਰੇ ਦੇ ਪੂਰੇ ਪ੍ਰਵਾਰਾਂ  ਸਮੇਤ ਬਾਰਡਰਾਂ ਵਲ ਆ ਰਹੇ ਹਨ। ਜਿਥੇ ਬਾਰਡਰਾਂ ’ਤੇ ਤੈਨਾਤ ਫ਼ੋਰਸ ਕੋਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਕਈ ਪਰਤਾਂ ਵਿਚ ਸੀਮਿੰਟ ਤੇ ਹੋਰ ਤਰੀਕਿਆਂ ਨਾਲ ਮਜ਼ਬੂਤ ਬੈਰੀਕੇਡਿੰਗ ਕਈ ਪਰਤਾਂ ਵਿਚ ਕੀਤੀ ਹੋਈ ਹੈ।

ਫ਼ੋਰਸ ਨੇ ਹੁੁਣ ਸਥਿਤੀ ਨੂੰ ਦੇਖਦਿਆਂ ਸਮੁੰਦਰੀ ਡਾਕੂਆਂ ਨਾਲ ਨਿਪਟਣ ਲਈ ਵਰਤੀਆਂ ਜਾਂਦੀਆਂ ਕੰਨ ਬੋਲੇ ਕਰਨ ਵਾਲੀਆਂ ਮਸ਼ੀਨਾਂ ਤਕ ਬਾਰਡਰਾਂ ਉਪਰ ਮੰਗਵਾ ਲਈਆਂ ਹਨ। ਦਰਵਾਜ਼ੇ ਤੋੜਨ ਵਾਲੇ ਗਰਨੇਡਾਂ, ਪੈਲਟਗੰਨਾਂ ਅਤੇ ਭਾਰੀ ਹੰਝੂ ਗੈਸ ਦੀ ਵਰਤੋਂ ਫ਼ੋਰਸ ਲਗਾਤਾਰ ਕਈ ਦਿਨ ਪਹਿਲਾਂ ਹੀ ਕਰ ਚੁੱਕੀ ਹੈ। ਦੂਜੇ ਪਾਸੇ ਹੁਣ ਬੈਰੀਕੋਡ ਤੋੜ ਕੇ ਦਿੱਲੀ ਵਧਣ ਦੇ ਇਰਾਦੇ ਨਾਲ ਕਿਸਾਨ ਵੀ ਬਾਰਡਰਾਂ  ਤਕ ਕਰੇਨਾਂ ਤੇ ਹੋਰ ਸੀਮਿੰਟ ਦੇ ਬੈਰੀਕੋਡ ਤੋੜਨ ਵਾਲਾ ਸਾਜ਼ੋ ਸਾਮਾਨ ਲਿਆ ਚੁੱਕੇ ਹਨ।

 (For more Punjabi news apart from Farmers Protest: Delhi Chalo March To Resume Today, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੋਸਤਾਂ-ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਖਿਡਾਰੀਆਂ ਨੂੰ ਓਲੰਪਿਕ ਲਈ ਤਿਆਰ ਕਰ ਰਿਹਾ ਫ਼ੌਜੀ ਪਤੀ-

17 Sep 2024 9:18 AM

Canada ਦਾ ਜਹਾਜ਼ ਚੜਨ ਹੀ ਲੱਗਿਆ ਸੀ Drug Dealer, Punjab Police ਨੇ ਫੜ ਲਿਆ Delhi Airport ਤੋਂ

16 Sep 2024 9:13 AM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:12 PM

ਜੇਲ੍ਹ 'ਚੋਂ ਬਾਹਰ ਆਉਣ ਮਗਰੋਂ CM Arvind Kejriwal ਦੀ ਧਮਾਕੇਦਾਰ Speech, ਸਟੇਜ ਤੋਂ ਲਲਕਾਰੇ ਵਿਰੋਧੀ

15 Sep 2024 12:10 PM

ਕੌਣ ਸਿਰਜ ਰਿਹਾ ਸਿੱਖਾਂ ਖਿਲਾਫ਼ ਬਿਰਤਾਂਤ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦੇ ਕੀ ਮਾਇਨੇ ?

14 Sep 2024 10:25 AM
Advertisement