
ਪਨੀਰੀ ਦੀ ਬਿਜਾਈ ਅਤੇ ਲੁਆਈ ਦਾ ਸਮਾਂ ਕ੍ਰਮਵਾਰ 10 ਮਈ/10 ਜੂਨ ਤੋਂ ਤੱਕ ਦਾ ਹੁੰਦਾ।
Paddy sowing: ਸਾਲ 2020-21 ਦੌਰਾਨ ਭਾਰਤ ਨੇ 72,068 ਕਰੋੜ ਰੁਪਏ ਦੀ ਮੁਦਰਾ ਦੇ 21.21 ਮਿਲੀਅਨ ਟਨ ਚੌਲ ਨਿਰਯਾਤ ਕੀਤੇ। ਪੰਜਾਬ ਨੇ 21.2 ਫ਼ੀਸਦੀ ਦਾ ਯੋਗਦਾਨ ਕੇਂਦਰੀ ਕੇਂਦਰੀ ਭੰਡਾਰ ਵਿਚ ਪਾਇਆ। ਝੋਨਾ ਉਗਾਉਣ ਵਾਲੇ ਖੇਤਰਾਂ ਵਿਚ ਧਰਤੀ ਹੇਠਲੇ ਪਾਣੀ ਦਾ ਘਟ ਰਿਹਾ ਪੱਧਰ ਖੇਤੀਬਾੜੀ ਦੀ ਸਥਿਰਤਾ ਲਈ ਵੱਡੀ ਚੁਣੌਤੀ ਹੈ।
ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਲੁਆਈ ਦਾ ਸਮਾਂ ਪਾਣੀ ਦੀ ਬੱਚਤ ਲਈ ਅਹਿਮ-
ਮਈ-ਜੂਨ ਦੇ ਮਹੀਨੇ ਵਾਸ਼ਪੀਕਰਨ ਬਹੁਤ ਜ਼ਿਆਦਾ ਹੁੰਦਾ ਹੈ। ਇਸ ਲਈ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਲੁਆਈ ਕਰਨ ਦੀ ਸ਼ੁਰੂਆਤੀ ਮਿਤੀ ਨਿਰਧਾਰਤ ਕਰਨ ਵਾਲੀ ਨੀਤੀ ਸੂਬੇ ਵਿਚ ਲਾਗੂ ਕੀਤੀ ਗਈ ਜੋ ਗਰਮ-ਖੁਸ਼ਕ ਮੌਸਮ ਦੇ ਵੱਡੇ ਪ੍ਰਭਾਵ ਤੋਂ ਬਚਣ ਲਈ ਵਧੀਆ ਉਪਰਾਲਾ ਹੈ। ਇਸ ਤਹਿਤ 2008 ਵਿਚ ਆਰਡੀਨੈਂਸ ਜਾਰੀ ਕੀਤਾ ਗਿਆ ਜਿਸ ਤਹਿਤ ਕਿਸਾਨਾਂ ਲਈ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਲੁਆਈ ਦਾ ਸਮਾਂ ਕ੍ਰਮਵਾਰ 10 ਮਈ/10 ਜੂਨ ਤੋਂ ਬਾਅਦ ਮਿੱਥਿਆ ਗਿਆ ਸੀ।
ਇਸ ਨੂੰ ਬਾਅਦ ਵਿਚ ‘ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ-ਸੋਇਲ ਵਾਟਰ ਐਕਟ-2009’ ਵਿਚ ਬਦਲ ਦਿੱਤਾ ਗਿਆ। ਅੰਕੜੇ ਦੱਸਦੇ ਹਨ ਕਿ 2000-2008 ਦੌਰਾਨ ਪਾਣੀ ਦੇ ਪੱਧਰ ਵਿਚ ਬਹੁਤ ਜ਼ਿਆਦਾ ਗਿਰਾਵਟ (ਔਸਤਨ 84 ਸੈਂਟੀਮੀਟਰ) ਸੀ। 2008-2009 ਦੇ ਐਕਟ ਤੋਂ ਬਾਅਦ ਇਸ ਗਿਰਾਵਟ ਵਿਚ ਕਮੀ ਆਈ। 2008-2020 ਦੌਰਾਨ ਔਸਤਨ ਗਿਰਾਵਟ ਦਰ 56 ਸੈਂਟੀਮੀਟਰ ਰਹਿ ਗਈ।