
ਮੁੱਖ ਮੰਤਰੀ ਰਘੁਵਰ ਦਾਸ ਨੇ ਕਿਹਾ ਕਿ ਕਿਸਾਨ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਇਸ ਲਈ ਉਸਨੂੰ ਰੱਬ ਦਾ ਹੀ ਦਰਜ ਮਿਲਦਾ ਹੈ।
ਮੁੱਖ ਮੰਤਰੀ ਰਘੁਵਰ ਦਾਸ ਨੇ ਕਿਹਾ ਕਿ ਕਿਸਾਨ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਇਸ ਲਈ ਉਸਨੂੰ ਰੱਬ ਦਾ ਹੀ ਦਰਜ ਮਿਲਦਾ ਹੈ। ਉਨ੍ਹਾਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਸਾਡਾ ਮੁਖ ਮਕਸਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2022 ਤੱਕ ਰਾਜ ਦੇ ਕਿਸਾਨਾਂ ਦੀ ਕਮਾਈ ਦੁਗਣੀ ਕਰਨ ਦਾ ਟੀਚਾ ਮਿਥਿਆ ਹੈ। ਝਾਰਖੰਡ ਸਰਕਾਰ ਇਸ ਟੀਚੇ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰ ਰਹੀ ਹੈ।
Jharkhand Agricultureਇਸਦੇ ਲਈ ਪਿੰਡ-ਪਿੰਡ ਤੱਕ ਚੰਗੀ ਸੜਕ, ਸਿੰਚਾਈ ਅਤੇ ਬਿਜਲੀ ਦੀਆਂ ਸਹੂਲਤਾਂ ਪਹੁੰਚਾਉਣ ਦਾ ਕੰਮ ਚੱਲ ਰਿਹਾ ਹੈ। ਅਗਲੇ ਸਾਲ ਜਨਵਰੀ ਤੋਂ ਕਿਸਾਨਾਂ ਲਈ ਵੱਖ ਖੇਤੀਬਾੜੀ ਫੀਡਰ ਬਣਾਉਣ ਦਾ ਕੰਮ ਸ਼ੁਰੂ ਹੋਵੇਗਾ। ਮੁੱਖ ਮੰਤਰੀ ਕਾਂਕੇ ਸਥਿਤ ਗਾਗੀ ਪਿੰਡ ਵਿਚ ਬੁੱਧਵਾਰ ਨੂੰ ਐਗਰੀਕਲਚਰ ਫੈਸਟੀਵਲ ਖੇਤੀਬਾੜੀ ਸਮਾਰੋਹ ਦੇ ਸ਼ੁਰੂ ਹੋਣ ਤੋਂ ਬਾਅਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।
Jharkhand Agricultureਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਪਿੰਡ-ਪਿੰਡ ਤੱਕ ਸੰਪਰਕ ਰਸਤਾ ਬਣਾਉਣ ਲਈ 1500 ਕਰੋੜ ਰੁਪਏ ਦਾ ਕਰਜ਼ ਲਿਆ ਗਿਆ ਹੈ। ਇਸ ਨਾਲ ਰਾਜ ਵਿੱਚ 15,000 ਕਿ ਮੀ ਸੜਕ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਿੰਚਾਈ ਸਹੂਲਤ ਵਧਾਉਣ ਲਈ ਇਸ ਸਾਲ ਦੋ ਹਜ਼ਾਰ ਤਲਾਬਾਂ ਦਾ ਸੁਧਾਰ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਰਾਜ ਵਿਚ ਛੇ ਲੱਖ ਟੋਭੇ ਬਣਾਏ ਗਏ ਸਨ।
Jharkhand Agricultureਇਸ ਤੋਂ ਭੂਮੀਗਤ ਪਾਣੀ ਦੀ ਹਾਲਤ ਵਿੱਚ ਸੁਧਾਰ ਹੋਇਆ। ਬਿਜਲੀ ਪ੍ਰਬੰਧ ਵਿਚ ਸੁਧਾਰ ਦਾ ਕੰਮ ਚੱਲ ਰਿਹਾ ਹੈ। ਝਾਰਖੰਡ ਵਿਚ 60 ਗਰਿਡ, 257 ਸਬ ਸਟੇਸ਼ਨ ਦੀ ਜ਼ਰੂਰਤ ਹੈ ਅਤੇ ਇਨ੍ਹਾਂ ਦੀ ਉਸਾਰੀ ਦਾ ਕੰਮ ਚਲ ਰਿਹਾ ਹੈ। ਖਰਾਬ ਹੋਈਆਂ ਤਾਰਾਂ ਨੂੰ ਬਦਲਿਆ ਜਾ ਰਿਹਾ ਹੈ। ਦਸੰਬਰ 2018 ਤਕ ਝਾਰਖੰਡ ਦੇ ਘਰ-ਘਰ ਵਿਚ ਬਿਜਲੀ ਹੋਵੇਗੀ। ਇਸ ਸਾਲ12.5 ਲੱਖ ਕਿਸਾਨਾਂ ਨੂੰ ਕਿਸਾਨ ਕਰੇਡਿਟ ਕਾਰਡ ਦੇਣ ਦਾ ਟੀਚਾ ਮਿਥਿਆ ਗਿਆ। ਦੱਸ ਦਈਏ ਕਿ 11.41 ਲੱਖ ਕਿਸਾਨਾਂ ਨੂੰ ਇਸਦਾ ਮੁਨਾਫ਼ਾ ਦਿੱਤਾ ਜਾ ਚੁੱਕਿਆ ਹੈ। 25 ਲੱਖ ਕਿਸਾਨਾਂ ਨੂੰ ਮਿੱਟੀ ਟੈਸਟ ਕਾਰਡ ਦੇਣ ਦੇ ਟੀਚੇ ਵਿਚੋਂ ਚਾਰ ਲੱਖ ਕਾਰਡ ਕਿਸਾਨਾਂ ਦੇ ਵਿਚ ਵੰਡੇ ਗਏ ਹਨ।