
40 ਹਜਾਰ ਹੈਕਟੇਅਰ ਵਿੱਚ ਹੋਵੇਗੀ ਝੋਨੇ ਦੀ ਬਿਜਾਈ- ਖੇਤੀਬਾੜੀ ਅਧਿਕਾਰੀ
ਜਲਾਲਾਬਾਦ, 20 ਜੂਨ (ਕੁਲਦੀਪ ਸਿੰਘ ਬਰਾੜ) ਪੰਜਾਬ ਸਰਕਾਰ 20 ਜੂਨ ਨੂੰ ਝੋਨੇ ਦੀ ਬਿਜਾਈ ਲਈ ਨਿਰਧਾਰਤ ਕੀਤੇ ਗਏ ਸਮੇਂ ਦੇ ਅਨੁਸਾਰ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਦਾ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 40 ਹਜਾਰ ਹੈਕਟੇਅਰ ਵਿੱਚ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਕੀਤੀ ਜਾਣੀ ਹੈ। ਵੱਖ-ਵੱਖ ਪਿੰਡਾਂ ਦੇ ਕਿਸਾਨ ਕੁਲਦੀਪ ਸਿੰਘ, ਸ਼ੇਖਰ, ਸਤਪਾਲ ਸਿੰਘ, ਬਲਦੇਵ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਦਾ ਧਿਆਨ ਪੀਆਰ-111,114 ਅਤੇ ਮੁੱਛਲ ਝੋਨੇ ਦੀ ਬਿਜਾਈ ਵੱਲ ਵੀ ਹੈ ਜਦਕਿ ਇਸ ਵਾਰ ਉਨ੍ਹਾਂ ਨੇ ਬਾਸਮਤੀ ਦਾ ਰਕਬਾ ਘੱਟ ਕੀਤਾ ਹੈ।
Punjab farmers.ਕਿਸਾਨਾਂ ਦਾ ਕਹਿਣਾ ਹੈ ਕਿ ਸਾਲ ਬਾਸਮਤੀ 1121 ਦਾ ਮੁੱਲ ਸਹੀ ਨਾ ਮਿਲਣ ਕਾਰਣ ਉਨ੍ਹਾਂ ਨੂੰ ਕਾਫੀ ਉੱਥਲ-ਪੁਥਲ 'ਚ ਲੰਘਣਾ ਪਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਪਰਮਲ ਦਾ ਨਿਰਧਾਰਤ ਕੀਤਾ ਗਿਆ ਉਸ ਮੁਤਾਬਿਕ ਕਿਸਾਨਾਂ ਨੂੰ ਸਹੀ ਆਮਦਨੀ ਮਿਲ ਜਾਂਦੀ ਹੈ ਅਤੇ ਦੂਜੇ ਪਾਸੇ ਬਾਸਮਤੀ ਦੀ ਬਿਜਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਅੰਤਰਾਸ਼ਟਰੀ ਬਜਾਰ 'ਚ ਚਾਵਲ ਦੀਆਂ ਕੀਮਤਾਂ ਵੱਲ ਦੇਖਣਾ ਪੈਂਦਾ ਹੈ। ਪਰ ਜੇਕਰ ਬਾਸਮਤੀ ਦੇ ਭਾਅ ਵੱਧਦੇ ਹਨ ਤਾਂ ਉਨ੍ਹਾਂ ਨੂੰ ਖਾਸੀ ਕਮਾਈ ਹੁੰਦੀ ਹੈ।
Punjab farmers.ਇਸ ਲਈ ਉਨ੍ਹਾਂ ਨੇ ਬਾਸਮਤੀ ਦਾ ਰਕਬਾ ਤਾਂ ਰੱਖਿਆ ਹੈ ਪਰ ਪਿਛਲੇ ਸਾਲ ਦੇ ਮੁਕਾਬਲੇ ਉਨ੍ਹਾਂ ਨੇ ਇਸ ਵਿੱਚ ਕਟੌਤੀ ਕੀਤੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਰਮਲ ਝੋਨੇ ਦੀ ਕੀਮਤਾਂ ਵਿੱਚ ਹੋਰ ਵਾਧਾ ਕਰੇ ਤਾਂ ਜੋ ਕਿਸਾਨ ਬਾਸਮਤੀ ਦਾ ਰਿਸਕ ਲੈਂਦੇ ਹਨ ਉਹ ਵੀ ਕਿਸਾਨ ਪਰਮਲ ਝੋਨੇ ਦੀ ਬਿਜਾਈ ਕਰ ਸਕਣ। ਇਥੇ ਦੱਸਣਯੋਗ ਹੈ ਕਿ ਬਾਸਮਤੀ 1121 ਦੀ ਬਿਜਾਈ ਕਰਨ ਤੋਂ ਬਾਅਦ ਕਿਸਾਨ ਤਾਂ ਅੰਤਰਾਸ਼ਟਰੀ ਬਜਾਰ ਵੱਲ ਕੀਮਤਾਂ ਤੇ ਨਿਰਭਰ ਰਹਿੰਦੇ ਹਨ ਪਰ ਦੂਜੇ ਪਾਸੇ ਆੜ੍ਹਤੀਆਂ ਲਈ ਤਾਂ ਪੂਰੇ ਸੀਜਨ ਮੁਸੀਬਤ ਬਣੀ ਰਹਿੰਦੀ ਹੈ
ਕਿਉਂਕਿ ਪਿਛਲੇ 2 ਸੀਜਨਾਂ ਦੌਰਾਨ ਰਾਈਸ ਇੰਡਸਟ੍ਰੀਜ਼ ਬਾਸਮਤੀ 'ਚ ਖਾਸੀ ਕਮਾਈ ਨਾ ਹੋਣ ਕਾਰਣ ਵਿੱਤੀ ਸੰਕਟ 'ਚ ਲੰਘ ਰਹੀ ਹੈ ਅਤੇ ਆੜ੍ਹਤੀਆਂ ਦੇ ਕਰੋੜਾਂ ਰੁਪਏ ਰਾਈਸ ਇੰਡਸਟ੍ਰੀਜ਼ ਵੱਲ ਬਕਾਇਆ ਖੜੇ ਹਨ ਅਜਿਹੀ ਹਾਲਤ ਵਿੱਚ ਆੜ੍ਹਤੀਏ ਵੀ ਕਿਸਾਨਾਂ ਨੂੰ ਇਹੀ ਸਲਾਹ ਦੇ ਰਹੇ ਹਨ ਕਿ ਪਰਮਲ ਝੋਨੇ ਦੀ ਬਿਜਾਈ ਹੀ ਕਰਨ ਤਾਂ ਜੋ ਸਰਕਾਰੀ ਝੋਨੇ ਦੀ ਖਰੀਦ ਹੋ ਸਕੇ ਅਤੇ ਉਹ ਆਪਣਾ ਮਾਲ ਵੀ ਬੇਫਿਕਰ ਹੋ ਕੇ ਵੇਚ ਸਕਣ।
Punjab farmers.ਇਸ ਸੰਬੰਧੀ ਜਦੋਂ ਬਲਾਕ ਖੇਤੀਬਾੜੀ ਅਧਿਕਾਰੀ ਸਰਵਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਸਾਨਾਂ ਵਲੋਂ ਹਲਕੇ ਅੰਦਰ 40 ਹਜਾਰ ਹੈਕਟੇਅਰ ਵਿੱਚ ਝੋਨੇ ਦੀ ਬਿਜਾਈ ਕੀਤੀ ਜਾਣੀ ਹੈ ਅਤੇ 10-15 ਪ੍ਰਤੀਸ਼ਤ ਰਕਬਾ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਨੇ ਪਰਮਲ ਨੂੰ ਵੱਧ ਦਿੱਤਾ ਹੈ। ਪਰ ਕਿਸਾਨਾਂ ਦਾ ਰੁਝਾਨ ਅਜੇ ਵੀ ਬਾਸਮਤੀ ਵੱਲ ਵੀ ਹੈ।