
1835 ਰੁਪਏ ਪ੍ਰਤੀ ਕੁਇੰਟਲ ਦੀ ਬਜਾਏ 1200 ਰੁ: ਪ੍ਰਤੀ ਕੁਇੰਟਲ ਵੇਚਣਾ ਪੈ ਰਿਹਾ
ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ): ਪੰਜਾਬ ਵਿਚ ਕਾਸ਼ਤ ਕੀਤੀ ਜਾਂਦੀ ਸਾਉਣੀ ਦੀ ਪ੍ਰਮੁੱਖ ਫਸਲ ਝੋਨੇ ਦੀ ਕਟਾਈ ਕਿਸਾਨਾਂ ਵਲੋ ਆਰੰਭ ਕਰ ਦਿੱਤੀ ਗਈ ਹੈ, ਜਿਸ ਦੀ ਖਰੀਦ ਨੂੰ ਲੈ ਕੇ ਮੰਡੀਆਂ ਵਿਚ ਲੋੜੀਂਦੇ ਪ੍ਰਬੰਧ ਨਾਮਾਤਰ ਹੀ ਹਨ ਕਿਉਂਕਿ ਸਰਕਾਰੀ ਤੌਰ ਤੇ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੁੰਦੀ ਹੈ। ਸਰਕਾਰੀ ਖਰੀਦ ਨਾ ਹੋਣ ਕਾਰਨ ਪ੍ਰਾਈਵੇਟ ਖਰੀਦਦਾਰਾਂ ਵੱਲੋ ਕਿਸਾਨਾਂ ਨੂੰ ਦੋਵੇ ਹੱਥੀਂ ਲੁੱਟਿਆ ਜਾ ਰਿਹਾ ਹੈ ਕਿਉਂਕਿ ਝੋਨੇ ਦਾ ਸਰਕਾਰੀ ਰੇਟ ਤਾਂ 1835 ਰੁਪਏ ਹੈ।
Paddy
ਪਰ ਪ੍ਰਾਈਵੇਟ ਖਰੀਦ ਅਦਾਰੇ 1200 ਰੁਪਏ ਤੋ ਲੈ ਕੇ 1500 ਰੁਪਏ ਪ੍ਰਤੀ ਕੁਇੰਟਲ ਖਰੀਦ ਕਰਕੇ ਕਿਸਾਨਾਂ ਦੀ ਦਿਨ ਦਿਹਾੜੇ ਅੰਨ੍ਹੀ ਲੁੱਟ ਕਰ ਰਹੇ ਹਨ। ਇਸ ਸੰਬੰਧੀ ਜਦੋ ਪੱਤਰਕਾਰ ਨੇ ਆੜ੍ਹਤੀਆ ਐਸੋਸੀਏਸ਼ਨ ਕਪੂਰਥਲਾ ਦੇ ਜਿਲਾ ਪ੍ਰਧਾਨ ਸ੍ਰੀ ਬਹਿਲ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾ ਦਾ ਕਹਿਣਾ ਹੈ ਕਿ ਝੋਨੇ ਵਿਚ ਨਮੀ ਦੀ ਮਾਤਰਾ ਜਿਆਦਾ ਹੋਣ ਕਾਰਨ, ਖਰੀਦ ਮਾਪਦੰਡਾਂ ਦੇ ਅਨੁਕੂਲ ਨਹੀ ਹੈ ਤੇ ਝੋਨੇ ਨੂੰ ਖਰੀਦਣ ਤੋ ਬਾਅਦ, ਖਰੀਦਦਾਰਾਂ ਵੱਲੋ ਸੁਕਾਇਆ ਜਾਂਦਾ ਹੈ।
Farmer
ਝੋਨੇ ਦੀ ਅਗੇਤੀ ਕਿਸਮ ਦੀ ਬਿਜਾਈ ਸਬੰਧੀ ਜਦੋ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾ ਦਾ ਕਹਿਣਾ ਹੈ ਕਿ ਉਹ ਫਸਲੀ ਵਿਭਿੰਨਤਾ ਤਹਿਤ ਝੋਨੇ ਦੀ ਕਟਾਈ ਤੋ ਬਾਅਦ ਬਦਲਵੀਂ ਫਸਲ ਜਿਵੇਂ ਮਟਰ, ਮੱਕਾ, ਹਰਾ ਚਾਰਾ ਆਦਿ ਦੀ ਬਿਜਾਈ ਕਰਦੇ ਹਨ, ਜਿਸ ਕਾਰਨ ਉਹਨਾਂ ਨੂੰ ਝੋਨੇ ਦੀ ਜਲਦ ਪੱਕਣ ਵਾਲੀ ਕਿਸਮ ਦੀ ਬਿਜਾਈ ਕਰਨੀ ਪੈਂਦੀ ਹੈ ਪਰ ਸਰਕਾਰੀ ਖਰੀਦ ਨਾ ਹੋਣ ਕਾਰਨ ਸੈਲਰ ਮਾਲਕ ਉਹਨਾ ਦੀ ਲੁੱਟ ਕਰ ਰਹੇ ਹਨ ਤੇ ਉਹਨਾਂ ਨੂੰ ਮਜਬੂਰ ਹੋ ਕੇ ਸਸਤੇ ਭਾਅ ਝੋਨਾ ਵੇਚਣਾ ਪੈ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।