ਸਮਾਰਟ ਖੇਤੀ ਲਈ ਮਾਈਕਰੋਸਾਫਟ ਨੇ ਪੇਸ਼ ਕੀਤਾ ਏਆਈ ਸੈਂਸਰ 
Published : Jan 22, 2019, 8:24 pm IST
Updated : Jan 22, 2019, 8:25 pm IST
SHARE ARTICLE
Microsoft
Microsoft

ਭਾਰਤ ਨੇ ਵੀ ਹੁਣ ਏਆਈ ਸੈਂਸਰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।

ਬੈਂਗਲੁਰੂ : ਖੇਤੀ ਉਤਪਾਦਨ ਲਈ ਦੁਨੀਆਂ ਦਾ ਸੱਭ ਤੋਂ ਵੱਡਾ ਉਤਪਾਦਕ ਦੇਸ਼ ਚੀਨ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨੀਕ ਰਾਹੀਂ ਕਿਸਾਨਾਂ ਨੂੰ ਅਗਾਂਹਵਧੂ ਬਣਾਉਂਦਾ ਹੈ। ਚੀਨ ਅਪਣੇ ਕਿਸਾਨਾਂ ਨੂੰ ਲਾਗਤ ਵਿਚ ਕਟੌਤੀ ਕਰਨ ਅਤੇ ਪੈਦਾਵਾਰ ਵਧਾਉਣ ਦੀ ਤਕਨੀਕ ਡਿਜ਼ੀਟਲ ਤਰੀਕੇ ਨਾਲ ਦਿੰਦਾ ਹੈ। ਭਾਰਤ ਨੇ ਵੀ ਹੁਣ ਏਆਈ ਸੈਂਸਰ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ।

Anant MaheshwariAnant Maheshwari

ਮਾਈਕਰੋਸਾਫਟ ਇੰਡੀਆ ਦੇ ਪ੍ਰਧਾਨ ਅਨੰਤ ਮਹੇਸ਼ਵਰੀ ਨੇ ਫਸਲਾਂ ਦੀ ਉੱਚ ਪੈਦਾਵਾਰ ਅਤੇ ਬਿਹਤਰ ਕੀਮਤ ਰਾਹੀਂ ਕਿਸਾਨਾਂ ਦੀ ਆਮਦਨ ਨੂੰ ਵਧਾ ਕੇ ਭਾਰਤ ਵਿਚ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੀ ਦਿਸ਼ਾ ਵੱਲ ਕੰਮ ਸ਼ੁਰੂ ਕੀਤਾ ਹੈ। ਮਹੇਸ਼ਵਰੀ ਨੇ ਦੱਸਿਆ ਕਿ ਖੇਤੀ ਵਿਚ ਆਰਟੀਫਿਸ਼ੀਅਲ ਇੰਟੈਂਸੀਜੈਂਸ ਦੇ ਲਈ ਇਕੋਸਿਸਟਮ ਦਾ ਨਿਰਮਾਣ ਕਰਨ ਲਈ ਅਸੀਂ ਸੂਚਨਾ ਅਤੇ ਤਕਨੀਕ ਮੰਤਰਾਲਾ, ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਨਾਲ ਮਿਲਕੇ ਕੰਮ ਕਰ ਰਹੇ ਹਾਂ। ਤੇਲੰਗਾਨਾ, ਮਹਾਰਾਸ਼ਟਰਾ ਅਤੇ ਮੱਧ ਪ੍ਰਦੇਸ਼ ਦੇ ਕੁਝ ਪਿੰਡਾਂ ਦੇ ਕਿਸਾਨਾਂ ਨੂੰ ਕੁਝ ਆਟੋਮੇਟੇਡ ਵਾਇਸ ਕਾਲਸ ਮਿਲ ਰਹੇ ਹਨ

FarmersFarmers

ਜਿਸ ਰਾਹੀਂ ਉਹਨਾਂ ਨੂੰ ਕਪਾਹ ਦੀ ਫਸਲ 'ਤੇ ਕੀੜਿਆਂ ਦੇ ਹਮਲੇ, ਮੌਸਮ ਦੀ ਜਾਣਕਾਰੀ ਅਤੇ ਫਸਲ ਕਿਸ ਪੜਾਅ ਤੇ ਪਹੁੰਚ ਚੁੱਕੀ ਹੈ, ਸਬੰਧੀ ਜਾਣਕਾਰੀ ਦਿਤੀ ਜਾਂਦੀ ਹੈ। ਮਹੇਸ਼ਵਰੀ ਨੇ ਕਿਹਾ ਕਿ ਕੁਝ ਕੰਪਨੀਆਂ ਕਿਸਾਨਾਂ ਨੂੰ ਉਪਕਰਣ ਅਤੇ ਹੋਰ ਸਮਰਥਾ ਵਾਲੀਆਂ ਸਹੂਲਤਾਂ ਦੀ ਸੇਵਾ ਮੁਹੱਈਆ ਕਰਵਾ ਰਹੀਆਂ ਹਨ। ਮਾਈਕਰੋਸਾਫਟ ਯੂਨਾਈਟੇਡ ਫਾਸਫੋਰਸ ਦੇ ਨਾਲ ਕਿਸਾਨ ਸਮਰਥਾ ਦੇ ਹੋਰ ਸਾਧਨ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਮਾਈਕਰੋਸਾਫਟ ਨੇ ਹੋਰਨਾਂ ਕੰਪਨੀਆਂ ਦੀ ਮਦਦ ਨਾਲ ਅਜਿਹੀ ਐਪ ਤਿਆਰ ਕੀਤੀ ਹੈ 

Smart agriculture Smart agriculture

ਜਿਸ ਨਾਲ ਕਿਸਾਨਾਂ ਨੂੰ ਬਿਜਾਈ ਲਈ ਸਹੀ ਤਰੀਕ ਦੀ ਸਲਾਹ ਦਿਤੀ ਜਾਂਦੀ ਹੈ। ਕਿਸਾਨਾਂ ਨੂੰ ਅਪਣੇ ਖੇਤਾਂ ਵਿਚ ਕਿਸੇ ਤਰ੍ਹਾਂ ਦਾ ਸੈਂਸਰ ਲਗਾਉਣ ਦੀ ਲੋੜ ਨਹੀਂ ਹੈ ਜਾਂ ਫਿਰ ਕਿਸੇ ਤਰ੍ਹਾਂ  ਦਾ ਨਿਵੇਸ਼ ਕਰਨ ਦੀ ਵੀ ਲੋੜ ਨਹੀਂ ਹੈ। ਉਹਨਾਂ ਨੂੰ ਸਿਰਫ ਇਕ ਫੀਚਰ ਫੋਨ ਦੀ ਲੋੜ ਹੈ ਜਿਸ 'ਤੇ ਉਹ ਸੁਨੇਹਾ ਪ੍ਰਾਪਤ ਕਰ ਸਕਣ। ਸਮਾਰਟ ਖੇਤੀ ਲਈ ਸ਼ੁਰੂਆਤੀ ਬੁਨਿਆਦੀ ਢਾਂਚਾ ਤਿਆਰ ਕਰਨ ਤੋਂ ਬਾਅਦ ਕਿਸਾਨਾਂ ਨੂੰ ਖੇਤੀ ਸਬੰਧੀ ਵਿਕਸਤ ਬਣਾਉਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement