
2020 ਤੱਕ ਚੌਲਾਂ ਦੇ ਉਤਪਾਦਨ ਵਿਚ 6 ਫ਼ੀ ਸਦੀ, ਆਲੂਆਂ ਵਿਚ 11 ਫ਼ੀ ਸਦੀ, ਮੱਕੀ ਵਿਚ 18 ਫ਼ੀ ਸਦੀ ਅਤੇ ਸਰੋਂ ਦੀ ਪੈਦਾਵਾਰ ਵਿਚ 2 ਫ਼ੀ ਸਦੀ ਤੱਕ ਦੀ ਕਮੀ ਹੋ ਸਕਦੀ ਹੈ।
ਨਵੀਂ ਦਿੱਲੀ : ਵਾਤਾਵਰਨ ਪਰਿਵਰਤਨ ਕਾਰਨ ਧਰਤੀ ਦੇ ਵੱਧ ਰਹੇ ਤਾਪਮਾਨ ਦੇ ਭਾਰਤ 'ਤੇ ਅਸਰ ਹੇਠ ਫਲ, ਸਬਜ਼ੀਆਂ ਹੀ ਨਹੀਂ, ਸਗੋਂ ਦੁੱਧ ਉਤਪਾਦਨ ਵੀ ਹੈ। ਵਾਤਾਵਰਨ ਬਦਲਾਅ ਦੇ ਭਾਰਤੀ ਖੇਤੀ 'ਤੇ ਹੋਏ ਅਧਿਐਨ ਸਬੰਧੀ ਖੇਤਰੀ ਮੰਤਰਾਲੇ ਦੀ ਰੀਪੋਰਟ ਮੁਤਾਬਕ ਛੇਤੀ ਹੀ ਲੋੜੀਂਦੇ ਕਦਮ ਨਾ ਚੁੱਕੇ ਗਏ ਤਾਂ ਇਸ ਦਾ ਅਸਰ ਸਾਲ 2020 ਤੱਕ 1.6 ਮੀਟ੍ਰਕ ਟਨ ਦੁੱਧ ਉਤਪਾਦਨ ਦੇ ਘਾਟੇ ਦੇ ਤੌਰ ਦੇ ਦੇਖਣ ਨੂੰ ਮਿਲ ਸਕਦਾ ਹੈ। ਵਾਤਾਵਰਨ, ਜੰਗਲਾਤ ਅਤੇ ਵਾਤਾਵਰਨ ਬਦਲਾਅ ਮੰਤਰਾਲੇ ਨਾਲ ਸਬੰਧਤ ਸਸੰਦੀ ਕਮੇਟੀ ਦੀ ਰੀਪੋਰਟ ਦੇ ਅੰਦਾਜ਼ੇ ਤੋਂ ਇਹ ਦੱਸਿਆ ਗਿਆ ਹੈ
Wheat
ਕਿ ਤਾਪਮਾਨ ਵਿਚ ਵਾਧੇ ਕਾਰਨ 2050 ਤੱਕ ਦੁੱਧ ਉਤਪਾਦਨ ਵਿਚ ਘਾਟਾ ਦਸ ਗੁਣਾ ਤੱਕ ਵੱਧ ਕੇ 15 ਮੀਟ੍ਰਕ ਟਨ ਹੋ ਜਾਵੇਗਾ। ਭਾਜਪਾ ਸੰਸਦ ਮੰਤਰੀ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਸੰਸਦ ਵਿਚ ਪੇਸ਼ ਕੀਤੀ ਰੀਪੋਰਟ ਮੁਤਾਬਕ ਦੁੱਧ ਉਤਪਾਦਨ ਵਿਚ ਸੱਭ ਤੋਂ ਵੱਧ ਕਮੀ ਉਤਰ ਪ੍ਰਦੇਸ਼, ਤਾਮਿਲਨਾਡੂ, ਰਾਜਸਥਾਨ ਅਤੇ ਪੱਛਮ ਬੰਗਾਲ ਵਿਚ ਦੇਖਣ ਨੂੰ ਮਿਲ ਸਕਦਾ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਤਾਪਮਾਨ ਵਿਚ ਵਾਧੇ ਕਾਰਨ ਇਹਨਾਂ ਰਾਜਾਂ ਵਿਚ ਤੇਜ਼ ਗਰਮੀ ਦੇ ਅਸਰ ਕਾਰਨ ਲੋੜੀਂਦਾ ਪਾਣੀ ਉਪਲਬਧ ਨਹੀਂ ਹੋਵੇਗਾ।
Ministry of Agriculture
ਜਿਸ ਦਾ ਸਿੱਧਾ ਅਸਰ ਦੁੱਧ ਉਤਪਾਦਨ 'ਤੇ ਪੈ ਸਕਦਾ ਹੈ। ਵਾਤਾਵਰਨ ਬਦਲਾਅ ਦਾ ਅਸਰ ਖੇਤੀ ਉਤਪਾਦਨ ਦੇ ਨਾਲ ਹੀ ਕਿਸਾਨਾਂ ਦੀ ਆਮਦਨ 'ਤੇ ਵੀ ਪਵੇਗਾ। ਰੀਪੋਰਟ ਮੁਤਾਬਕ ਚਾਰ ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ ਕਿਸਾਨ ਸਿਰਫ ਖੇਤੀ ਨਾਲ ਅਪਣੇ ਪਰਵਾਰ ਦਾ ਪਾਲਣ ਨਹੀਂ ਕਰ ਸਕਣਗੇ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿਚ ਖੇਤੀ 'ਤੇ ਨਿਰਭਰ 85 ਫ਼ੀ ਸਦੀ ਪਰਵਾਰਾਂ ਕੋਲ ਲਗਭਗ ਪੰਜ ਏਕੜ ਤੱਕ ਹੀ ਜ਼ਮੀਨ ਹੈ।
Potato
ਇਸ ਵਿਚ ਵੀ 67 ਫ਼ੀ ਸਦੀ ਸੀਮਾਂਤ ਕਿਸਾਨ ਹਨ ਜਿਹਨਾਂ ਕੋਲ ਸਿਰਫ 2.4 ਏਕੜ ਜ਼ਮੀਨ ਹੈ। ਰੀਪੋਰਟ ਮੁਤਾਬਕ 2020 ਤੱਕ ਚੌਲਾਂ ਦੇ ਉਤਪਾਦਨ ਵਿਚ 6 ਫ਼ੀ ਸਦੀ, ਆਲੂਆਂ ਵਿਚ 11 ਫ਼ੀ ਸਦੀ, ਮੱਕੀ ਵਿਚ 18 ਫ਼ੀ ਸਦੀ ਅਤੇ ਸਰੋਂ ਦੀ ਪੈਦਾਵਾਰ ਵਿਚ 2 ਫ਼ੀ ਸਦੀ ਤੱਕ ਦੀ ਕਮੀ ਹੋ ਸਕਦੀ ਹੈ। ਇਕ ਡਿਗਰੀ ਸੈਲਸੀਅਸ ਤੱਕ ਤਾਪਮਾਨ ਦੇ ਵਾਧੇ ਕਾਰਨ ਕਣਕ ਦੀ ਪੈਦਾਵਾਰ ਵਿਚ 60 ਲੱਖ ਟਨ ਤੱਕ ਦੀ ਕਮੀ ਆ ਸਕਦੀ ਹੈ।