
38 ਸਾਲਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸਲਾਰ ਨੇ ਵਧਦੇ ਕਰਜ਼ੇ ਕਾਰਨ ਮਾਨਸਿਕ ...
ਅਮਰਗੜ੍ਹ, 21 ਮਈ (ਪਵਿੱਤਰ ਸਿੰਘ) : 38 ਸਾਲਾ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਸਲਾਰ ਨੇ ਵਧਦੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਮੌਤ ਨੂੰ ਗਲੇ ਲਗਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਦੇ ਸਿਰ ਬੈਂਕ ਦਾ ਕਰੀਬ 6 ਲੱਖ ਤੇ 9 ਲੱਖ ਆੜ੍ਹਤੀਏ ਦੇ ਕਰਜ਼ੇ ਸਮੇਤ ਕਰੀਬ 15 ਲੱਖ ਰੁਪਏ ਦਾ ਕਰਜ਼ਾ ਸੀ ਜਿਸ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਸੁਖਵਿੰਦਰ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਦਸਿਆ ਕਿ ਸੁਖਵਿੰਦਰ ਇਕ ਏਕੜ ਦਾ ਮਾਲਕ ਸੀ।
ਉਨ੍ਹਾਂ ਦਸਿਆ ਕਿ ਸੁਖਵਿੰਦਰ ਅੱਜ ਸਵੇਰੇ ਘਰੋਂ ਗਿਆ ਅਤੇ ਪਿੰਡ ਨਾਲ ਲੱਗਦੀ ਮੋਟਰ 'ਤੇ ਜਾ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਦੋਂ ਤਕ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਦ ਤਕ ਉਸ ਦੀ ਮੌਤ ਹੋ ਚੁਕੀ ਸੀ। ਥਾਣਾ ਅਮਰਗੜ੍ਹ ਦੀ ਪੁਲਿਸ ਨੇ 174 ਦੀ ਕਰਦਿਆਂ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਪ ਦਿਤੀ। ਸੁਖਵਿੰਦਰ ਸਿੰਘ ਪਿੱਛੇ ਅਪਣੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਛੱਡ ਗਿਆ ਹੈ।
Gurmail Singh
ਧਨੌਲਾ ਤੋਂ ਰਾਮ ਧਨੌਲਾ/ਸੁਖਚੈਨ ਧਨੌਲਾ ਅਨੁਸਾਰ : ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਸਿਰ ਕਰੀਬ 6 ਲੱਖ ਰੁਪਏ ਦਾ ਕਰਜ਼ਾ ਹੋਣ ਕਾਰਨ ਪਿਛਲੇ ਇਕ ਹਫ਼ਤੇ ਤੋਂ ਦਿਮਾਗ਼ੀ ਤੋਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਅੱਜ ਸਵੇਰ ਕਰੀਬ 9 ਵਜੇ ਅਪਣੇ ਖੇਤ ਪੌਂਦ ਨੂੰ ਪਾਣੀ ਲਾਉਣ ਗਿਆ ਸੀ ਪ੍ਰੰਤੂ ਉਸ ਨੇ ਖੇਤ ਜਾਣ ਦੀ ਬਜਾਏ ਪਿੰਡ ਵਿਚੋਂ ਲੰਘਦੀ ਨਹਿਰ ਵਿਚ ਛਾਲ ਮਾਰ ਦਿਤੀ ਜਿਸ ਦਾ ਪਿੰਡ ਸਾਹੋਕੇ ਕੋਲ ਨਹਾਅ ਰਹੇ ਨੌਜਵਾਨਾਂ ਵਲੋਂ ਜਦੋਂ ਨਹਿਰ 'ਚ ਛਾਲ ਮਾਰੀ ਤਾਂ ਉਨ੍ਹਾਂ ਦਾ ਹੱਥ ਗੁਰਮੇਲ ਸਿੰਘ ਦੇ ਸਰੀਰ ਨੂੰ ਲੱਗ ਗਿਆ ਜਿਸ ਤੋਂ ਬਾਅਦ ਉਕਤ ਨੌਜਵਾਨਾਂ ਨੇ ਉਸ ਨੂੰ ਨਹਿਰ ਵਿਚੋਂ ਬਾਹਰ ਕੱਢ ਕੇ ਵੀਡੀਉ ਤੇ ਫ਼ੋਟੋਆਂ ਸੋਸ਼ਲ ਮੀਡੀਏ 'ਤੇ ਪਾ ਦਿਤੀਆਂ ਜਿਸ ਤੋਂ ਬਾਅਦ ਉਕਤ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ।