
ਇਸ ਤੋਂ ਬਾਅਦ ਛਤਰਪਤੀ ਸੰਭਾਜੀਨਗਰ (182), ਨਾਂਦੇੜ (175), ਧਾਰਾਸ਼ਿਵ (171) ਅਤੇ ਪਰਭਣੀ (103) ਦਾ ਨੰਬਰ ਆਉਂਦਾ ਹੈ।
Farmers Suicide Case: ਛੱਤਰਪਤੀ ਸੰਭਾਜੀਨਗਰ (ਮਹਾਰਾਸ਼ਟਰ) : ਕੇਂਦਰੀ ਸਿਹਤ ਮੰਤਰਾਲੇ ਦੀ ਇਕ ਰੀਪੋਰਟ ਮੁਤਾਬਕ ਮਰਾਠਵਾੜਾ ਦੇ ਅੱਠ ਜ਼ਿਲ੍ਹਿਆਂ ’ਚ ਸਾਲ 2023 ’ਚ 1,088 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਹ ਜਾਣਕਾਰੀ ਡਿਵੀਜ਼ਨਲ ਕਮਿਸ਼ਨਰ ਦਫ਼ਤਰ ਦੀ ਰੀਪੋਰਟ ’ਚ ਦਿਤੀ ਗਈ ਹੈ। ਇਕ ਅਧਿਕਾਰੀ ਨੇ ਦਸਿਆ ਕਿ 2022 ਦੇ ਮੁਕਾਬਲੇ ਇਸ ਗਿਣਤੀ ’ਚ 65 ਮਾਮਲਿਆਂ ਦਾ ਵਾਧਾ ਹੋਇਆ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ 2023 ’ਚ ਖੁਦਕੁਸ਼ੀ ਦੇ 1,088 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚੋਂ ਸੱਭ ਤੋਂ ਵੱਧ 269 ਮਾਮਲੇ ਬੀਡ ’ਚ ਸਨ।
ਇਸ ਤੋਂ ਬਾਅਦ ਛਤਰਪਤੀ ਸੰਭਾਜੀਨਗਰ (182), ਨਾਂਦੇੜ (175), ਧਾਰਾਸ਼ਿਵ (171) ਅਤੇ ਪਰਭਣੀ (103) ਦਾ ਨੰਬਰ ਆਉਂਦਾ ਹੈ। ਜਾਲਨਾ, ਲਾਤੂਰ ਅਤੇ ਹਿੰਗੋਲੀ ’ਚ ਕ੍ਰਮਵਾਰ 74, 72 ਅਤੇ 42 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਰੀਪੋਰਟ ਮੁਤਾਬਕ ਮਰਾਠਵਾੜਾ ’ਚ 2022 ’ਚ 1,023 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਮਰਾਠਵਾੜਾ ’ਚ ਛਤਰਪਤੀ ਸੰਭਾਜੀਨਗਰ, ਜਾਲਨਾ, ਬੀਡ, ਹਿੰਗੋਲੀ, ਧਾਰਸ਼ਿਵ, ਲਾਤੂਰ, ਨਾਂਦੇੜ ਅਤੇ ਪਰਭਣੀ ਜ਼ਿਲ੍ਹੇ ਸ਼ਾਮਲ ਹਨ।
ਅਧਿਕਾਰੀ ਨੇ ਦਸਿਆ ਕਿ ਪ੍ਰਸ਼ਾਸਨ ਨੇ ਹਰੇਕ ਮਾਮਲੇ ਦੀ ਜਾਂਚ ਕੀਤੀ ਅਤੇ ਯੋਗ ਮਾਮਲਿਆਂ ’ਚ ਕਿਸਾਨਾਂ ਦੇ ਵਾਰਸਾਂ ਨੂੰ ਇਕ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਿਤੀ ਗਈ। ਉਨ੍ਹਾਂ ਦਸਿਆ ਕਿ 1088 ਕੇਸਾਂ ’ਚੋਂ 777 ਕੇਸ ਐਕਸਗ੍ਰੇਸ਼ੀਆ ਲਈ ਯੋਗ ਹਨ ਅਤੇ 151 ਕੇਸਾਂ ਦੀ ਅਜੇ ਜਾਂਚ ਚੱਲ ਰਹੀ ਹੈ।