ਦਰਜਨ ਦੇ ਕਰੀਬ ਪਿੰਡਾਂ ਦੇ ਸੈਂਕੜੇ ਕਿਸਾਨਾਂ ਦੇ ਟਿਊਬਵੈੱਲ ਛੱਡ ਗਏ ਪਾਣੀ
Published : Jun 23, 2018, 6:13 pm IST
Updated : Jun 23, 2018, 6:13 pm IST
SHARE ARTICLE
tuebwell
tuebwell

ਪੰਜਾਬ ਜੋ ਕਦੀ ਪੰਜ ਦਰਿਆਵਾਂ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਦਾ ਘਰ ਸੀ ਜੋ ਹੁਣ ਖੁਸ਼ਕ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ।ਧਰਤੀ ਹੇਠਲਾ ਪਾਣੀ ਦਿਨ ਬ ਦਿਨ ਖਤਮ ਹੋਣ...

ਕਾਹਨੂੰਵਾਨ 23 ਜੂਨ (ਕੁਲਦੀਪ ਜਾਫਲਪੁਰ ) ਪੰਜਾਬ ਜੋ ਕਦੀ ਪੰਜ ਦਰਿਆਵਾਂ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਦਾ ਘਰ ਸੀ ਜੋ ਹੁਣ ਖੁਸ਼ਕ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ।ਧਰਤੀ ਹੇਠਲਾ ਪਾਣੀ ਦਿਨ ਬ ਦਿਨ ਖਤਮ ਹੋਣ ਦੀ ਕਗਾਰ ਤੇ ਹੈ।ਮਾਲਵੇ ਦੀ ਤਰ੍ਹਾਂ ਹੀ ਮਾਝੇ ਦੀ ਜਰਖੇਜ਼ ਧਰਤੀ ਵੀ ਧਰਤੀ ਹੇਠਲੇ ਪਾਣੀ ਤੋਂ ਵਿਹੂਣੀ ਹੋ ਕੇ ਬੰਜਰ ਮਾਰੂਥਲ ਵੱਲ ਵੱਧ ਰਹੀ ਹੈ।ਜਿਸਦੀ ਮਿਸਾਲ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡਾਂ ਦੇ ਕਿਸਾਨਾਂ ਦੇ ਬਿਜਲੀ ਵਾਲੇ ਟਿਊਬਵੈੱਲਾਂ ਦਾ ਪਾਣੀ ਘੱਟ ਹੋਣ ਦੇ ਨਾਲ ਨਾਲ ਕਈ ਕਿਸਾਨਾਂ ਦੀਆਂ ਪਾਣੀ ਵਾਲੀਆਂ ਜ਼ਮੀਨਦੋਜ਼ ਮੋਟਰਾਂ ਸਿਰਫ ਸ਼ੋਅ ਪੀਸ ਬਣ ਕੇ ਰਹਿ ਗਈਆਂ ਹਨ।ਪੰਜਾਬ ਚ 144 ਖੇਤੀ ਬਲਾਕ ਹਨ ਜਿਨ੍ਹਾਂ ਚੋ 104 ਬਲਾਕ ਧਰਤੀ ਹੇਠਲੇ ਪਾਣੀ ਦੇ ਪੱਧਰ ਸਬੰਧੀ ਡਾਰਕ ਜੋਨ ਚ ਹਨ ਅਤੇ 5 ਬਲਾਕ ਅੱਤ ਖਤਰਨਾਕ ਡਾਰਕ ਜੋਨ ਚ ਹਨ।

ਬਲਾਕ ਕਾਹਨੂੰਵਾਨ ਦੇ ਨਾਲ ਲੱਗਦੇ ਦਰਜਨ ਪਿੰਡਾਂ ਭਿਖਾਰੀ ਹਾਰਨੀ,ਜੁੱਬਿਆਂ ਵਾਲੀ,ਸੈਦਪੁਰ ਹਾਰਨੀ,ਭਰੋ ਹਾਰਨੀ,ਲੰਗਰਕੋਟ,ਕੋਟ ਯੋਗਰਾਜ,ਦੁਲੁੱਆਣਾ,ਹਵੇਲੀ ਹਾਰਨੀ ਆਦਿ ਪਿੰਡਾਂ ਦੇ ਰਕਬੇ ਚ ਲੱਗੇ ਖੇਤੀ ਟਿਊਬਵੈੱਲ ਅਤੇ ਪਾਣੀ ਵਾਲੀਆਂ ਮੋਟਰਾਂ ਝੋਨੇ ਦਾ ਸੀਜਨ ਸ਼ੁਰੂ ਹੁੰਦਿਆਂ ਈ ਜਾਂ ਤਾਂ ਬਹੁਤ ਘੱਟ ਪਾਣੀ ਕੱਢ ਰਹੀਆਂ ਹਨ ਅਤੇ ਕਈ ਮੋਟਰਾਂ ਨੇ ਉੱਕਾ ਹੀ ਪਾਣੀ ਛੱਡ ਗਈਆਂ ਹਨ।ਅੱਜ ਜਦੋਂ ਇਲਾਕੇ ਦੇ ਪਿੰਡ ਹਵੇਲੀ ਹਾਰਨੀ,ਭਿਖਾਰੀ ਹਾਰਨੀ ਅਤੇ ਕੋਟਯੋਗਰਾਜ ਆਦਿ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਚ ਲੱਗੇ ਟਿਊਬਵੈੱਲਾਂ ਦਾ ਕਿਸਾਨਾਂ ਦੀ ਹਾਜ਼ਰੀ ਚ ਮੌਕਾ ਦੇਖਿਆ ਤਾਂ ਦਿਨ ਵੇਲੇ ਬਿਜਲੀ ਸਪਲਾਈ ਦੇ ਬਾਵਜੂਦ ਕਈ ਮੋਟਰਾਂ ਜਾਂ ਤਾਂ ਬੰਦ ਪਈਆਂ ਸਨ ਆਪਣੀ ਹਾਰਸਪਾਵਰ ਨਾਲੋਂ ਘੱਟ ਸਮਰੱਥਾ ਚ ਪਾਣੀ ਕੱਢ ਰਹੀਆਂ ਸਨ।

ਕਈ ਕਿਸਾਨ ਇਹਨਾਂ ਮੋਟਰਾਂ ਦੇ ਧਰਤੀ ਹੇਠਲੇ ਬੋਰ ਹੋਰ ਡੂੰਘੇ ਕਰਨ ਦੇ ਆਹਰ ਚ ਲੱਗੇ ਹੋਏ ਹਨ। ਇਸ ਮੌਕੇ ਪਿੰਡ ਹਵੇਲੀ ਹਾਰਨੀ ਦੇ ਕਿਸਾਨ ਬਚਿੱਤਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਮਰਸੀਬਲ ਮੋਟਰ ਵੀ ਪਾਣੀ ਛੱਡ ਗਈ ਹੈ।ਕਿਸਾਨ ਨੇ ਦੱਸਿਆ ਕਿ ਦਿਨ ਵੇਲੇ ਤਾਂ ਮੋਟਰਾਂ ਪੱਕੇ ਤੌਰ ਤੇ ਪਾਣੀ ਛੱਡ ਦਿੰਦੀਆਂ ਹਨ।ਇਸੇ ਤਰਾਂ ਭਿਖਾਰੀ ਹਾਰਨੀ ਦੇ ਕਿਸਾਨ ਅਜੀਤ ਸਿੰਘ ਪੁੱਤਰ ਮਨੀ ਰਾਮ ਨੇ ਦੱਸਿਆ ਕਿ ਉਸਦਾ ਟਿਊਬਵੈੱਲ ਖੂਹ ਵਿਚਲੀ ਮੋਟਰ ਦੇ ਪੁਰਾਣੇ ਮਾਡਲ ਵਾਲਾ ਹੈ।

ਜੋ ਕਿ ਬਿਲਕੁੱਲ ਪਾਣੀ ਤੋਂ ਜਵਾਬ ਦੇ ਗਈ ਹੈ।ਉਹ ਹੁਣ ਇਸ ਬੋਰ ਨੂੰ ਹੋਰ ਡੂੰਘਾ ਕਰਵਾਏਗਾ ਜਿਸ ਉੱਪਰ 40 ਹਜ਼ਾਰ ਤੱਕ ਦਾ ਖਰਚਾ ਵੱਧ ਸਕਦਾ ਹੈ।ਇਹਨਾਂ ਤੋਂ ਇਲਾਵਾ ਕਿਸਾਨ ਜਰਨੈਲ ਸਿੰਘ,ਅਵਤਾਰ ਸਿੰਘ ਅਤੇ ਗੁਰਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਨੇੜਲੇ ਦਰਜਨਾਂ ਕਿਸਾਨਾਂ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਨੀਵਾਂ ਹੋਣ ਕਾਰਨ ਆਪਣੇ ਜਮੀਨ ਹੇਠਲੇ ਬੋਰ ਡੂੰਘੇ ਕੀਤੇ ਹਨ ਜਾਂ ਫਿਰ ਡੂੰਘੀਆਂ ਸਮਰਸੀਬਲ ਮੋਟਰਾਂ ਲਗਵਾ ਲਈਆਂ ਹਨ।ਕਿਸਾਨਾਂ ਨੇ ਦੱਸਿਆ ਕਿ ਕੋਲੋ ਲੰਘਦੇ ਰਜਵਾਹੇ ਵਿੱਚ 23 ਜੂਨ ਤੱਕ ਵੀ ਪਾਣੀ ਨਹੀਂ ਛੱਡਿਆ ਗਿਆ।ਇਸ ਲਈ ਉਹ ਕੇਵਲ ਬਿਜਲੀ ਵਾਲੀਆਂ ਮੋਟਰਾਂ ਦੇ ਪਾਣੀ ਤੇ ਹੀ ਨਿਰਭਰ ਹੋ ਕੇ ਰਹਿ ਗਏ ਹਨ।

ਕਿਸਾਨਾਂ ਨੇ ਮੰਨਿਆ ਕਿ ਝੋਨੇ ਦੀ ਫਸਲ ਧਰਤੀ ਹੇਠਲੇ ਪਾਣੀ ਦੀ ਬਹੁਤ ਬਰਬਾਦੀ ਕਰਦੀ ਹੈ।ਪਰ ਝੋਨੇ ਦੀ ਖੇਤੀ ਉਹਨਾਂ ਦੀ ਮਜ਼ਬੂਰੀ ਹੈ।ਕਿਉਂ ਕਿ ਗੰਨੇ ਦੀ ਫਸਲ ਦੇ ਪੈਸੇ ਕਈ ਕਈ ਸਾਲ ਨਹੀਂ ਮਿਲਦੇ,ਸੂਰਜਮੁਖੀ, ਮੱਕੀ ਅਤੇ ਆਲੂ ਦਾ ਕੋਈ ਢੁਕਵਾਂ ਮੰਡੀਕਰਨ ਅਤੇ ਸਮਰਥਨ ਮੁੱਲ ਨਾ ਹੋਣ ਕਾਰਨ ਉਹ ਕਣਕ ਝੋਨੇ ਦੇ ਝੁੰਗਲ ਚੋ ਨਹੀਂ ਨਿਕਲ ਸਕੇ।ਇਸ ਲਈ ਖੇਤੀ ਵਭਿਨਤਾ ਤੋਂ ਨਿਰਾਸ਼ ਉਹ ਕੁਦਰਤ ਨਾਲ ਵੀ ਖਿਲਵਾੜ ਕਰਨ ਲਈ ਮਜ਼ਬੂਰ ਹਨ।

ਕੀ ਕਹਿੰਦੇ ਹਨ ਖੇਤੀ ਅਧਿਕਾਰੀ--
ਜਿਲ੍ਹਾ ਕਾਰਜਕਾਰੀ ਖੇਤੀ ਅਫਸਰ ਰਮੇਸ਼ ਸ਼ਰਮਾ ਨਾਲ ਇਸ ਮਸਲੇ ਸਬੰਧੀ ਪੱਖ ਲਿਆ ਗਿਆ ਤਾਂ ਉਹਨਾਂ ਦੱਸਿਆ ਕਿ ਪੂਰੇ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਹੇਠਾਂ ਚਲਾ ਗਿਆ ਹੈ।ਇਸ ਲਈ ਖੇਤੀ ਮੋਟਰਾਂ ਨੂੰ ਇਹ ਸਮੱਸਿਆ ਆ ਰਹੀ ਹੈ।ਉਹਨਾਂ ਕਿਹਾ ਕੁ ਪਿਛਲੇ ਸਮੇਂ ਚ ਭਰਪੂਰ ਬਰਸਾਤਾਂ ਅਤੇ ਖੁੱਲ੍ਹੇ ਵਗਦੇ ਦਰਿਆਵਾਂ ਕਾਰਨ ਧਰਤੀ ਹੇਠਲਾ ਪਾਣੀ ਵਿਸ਼ਾਲ ਮੰਡ ਵਾਲਾ ਅਤੇ ਸੁੱਧ ਪਾਣੀ ਸੀ ਪਰ ਹੁਣ ਕੁਦਰਤੀ ਸੋਮਿਆਂ ਚ ਪਾਣੀ ਦੀ ਕਿੱਲਤ ਕਰਨ ਇਹ ਸਮੱਸਿਆ ਬਣ ਗਈ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement