ਚੰਗੀ ਕਮਾਈ ਲਈ ਕਰੋ ਨਾਰੀਅਲ ਦੇ ਬਾਗ ਦੀ ਖੇਤੀ
Published : Jun 23, 2020, 9:39 am IST
Updated : Jun 23, 2020, 9:39 am IST
SHARE ARTICLE
Coconut Agriculture
Coconut Agriculture

ਨਾਰੀਅਲ ਦਾ ਇਕ ਟੁਕੜਾ ਖਾਣ ਨਾਲ ਨਾ ਸਿਰਫ਼ ਤੁਹਾਡੇ ਸਰੀਰ ਦੀ ਇੰਮਿਊਨਿਟੀ ਵਧਦੀ ਹੈ ਨਾਲ ਹੀ ਦਿਮਾਗ ਦੀ ਯਾਦਦਾਸ਼ਤ ਵੀ ਵੱਧਦੀ ਹੈ।

ਚੰਡੀਗੜ੍ਹ: ਤੁਸੀਂ ਨਾਰੀਅਲ ਤੇਲ ਦੇ ਬਹੁਤ ਸਾਰੇ ਗੁਣਾਂ ਬਾਰੇ ਸੁਣਿਆ ਹੋਵੇਗਾ ਕਿ ਵਾਲਾਂ, ਚਿਹਰੇ ਅਤੇ ਸਿਹਤ ਦੇ ਲਿਹਾਜ ਤੋਂ ਨਾਰੀਅਲ ਤੇਲ ਬਹੁਤ ਹੀ ਕੰਮ ਦੀ ਚੀਜ਼ ਹੈ। ਇਹ ਇਸ ਲਈ ਕਿਉਂਕਿ ਇਹ ਸਿਹਤ ਨੂੰ ਤੰਦਰੁਸਤ ਰੱਖਣ ਵਾਲੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਰੋਜ਼ ਨਾਰੀਅਲ ਦਾ ਇਕ ਟੁਕੜਾ ਖਾਣ ਨਾਲ ਨਾ ਸਿਰਫ਼ ਤੁਹਾਡੇ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਨਾਲ ਹੀ ਦਿਮਾਗ ਦੀ ਯਾਦਦਾਸ਼ਤ ਵੀ ਵੱਧਦੀ ਹੈ।

Coconut waterCoconut 

ਹਰ ਦਿਨ ਨਵੀਆਂ ਤੋਂ ਨਵੀਆਂ ਪੈਦਾ ਹੋ ਰਹੀਆਂ ਬੀਮਾਰੀਆਂ ਕਾਰਨ ਲੋਕ ਮੁੜ੍ਹ ਕੇ ਕੁਦਰਤੀ ਸਾਧਨਾਂ ਵੱਲ ਆ ਰਹੇ ਹਨ ਕਿਉਕਿ ਗੈਰ ਕੁਦਰਤੀ ਖਾਧ ਪਦਾਰਥਾਂ ਨੇ ਲੋਕਾਂ ਦੀ ਸਿਹਤ ਬਿਲਕੁੱਲ ਖ਼ਰਾਬ ਕਰ ਦਿੱਤੀ ਹੈ। ਜਿਸ ਕਰਕੇ ਸਿਰਫ ਪੂਜਾ ਭਗਤੀ ਅਤੇ ਤਿਉਹਾਰ-ਵਿਹਾਰ,ਰਸਮੋ -ਰਿਵਾਜ਼ ਆਦਿ ਲਈ ਵਰਤੇ ਜਾਣ ਵਾਲੇ ਨਾਰੀਅਲਾਂ ਦੀ ਲੋਕ ਖੂਬ ਵਰਤੋ ਕਰਨ ਲੱਗ ਪਏ ਹਨ। ਇਸ ਤੋਂ ਪਹਿਲਾਂ ਪਾਣੀ ਵਾਲਾ ਕੱਚਾ ਨਾਰੀਅਲ ਦੇਸ਼ ਦੇ ਵੱਡੇ ਮਹਾਨਗਰਾਂ ਅਤੇ ਸਮੁੰਦਰਾਂ ਦੇ ਕੰਢੇ 'ਤੇ ਹੀ ਮਸ਼ਹੂਰ ਹੁੰਦਾ ਸੀ ਜਾਂ ਫਿਰ ਆਮ ਲੋਕ ਫਿਲਮਾਂ ਵਿੱਚ ਨਾਰੀਅਲ ਪਾਣੀ ਪੀਂਦੇ ਹੋਏ ਵੇਖਦੇ ਸਨ।

Coconut FarmingCoconut Farming

ਪਰ ਹੁਣ ਦੇਸ਼ ਦੇ ਹਰ ਛੋਟੇ ਵੱਡੇ ਸ਼ਹਿਰ ਅੰਦਰ ਹਰ ਰੋਜ਼ ਹਜਾਰਾਂ ਰੁਪਏ ਦਾ ਨਾਰੀਅਲ ਵਰਤੋ ਵਿੱਚ ਆ ਰਿਹਾ ਹੈ ਅਤੇ ਵਿਦੇਸ਼ਾਂ ਵਿੱਚ ਵੀ ਮੰਗ ਵਧ ਰਹੀ ਹੈ। ਦੁਨੀਆਂ ਭਰ ਅੰਦਰ ਭਾਰਤ ਨਾਰੀਅਲ ਦੀ ਪੈਦਾਵਾਰ ਵਿੱਚ ਮੋਹਰੀ ਚੱਲ ਰਿਹਾ ਹੈ। ਦੇਸ਼ ਅੰਦਰ 20.82 ਲੱਖ ਹੈਕਟੇਅਰ ਵਿੱਚ ਨਾਰੀਅਲ ਦੇ ਬਾਗ ਲੱਗੇ ਹੋਏ ਹਨ। ਜਿਨ੍ਹਾਂ ਵਿੱਚੋਂ ਸਾਲਾਨਾ 2395 ਕਰੋੜ ਨਾਰੀਅਲ ਪੈਦਾ ਹੁੰਦੇ ਹਨ। ਪ੍ਰਤੀ ਹੈਕਟੇਅਰ ਨਾਰੀਅਲ ਦਾ ਝਾੜ 11505 ਨਾਰੀਅਲ ਹੈ। ਕੱਚੇ ਨਾਰੀਅਲ ਨੂੰ ਆਮ ਭਾਸ਼ਾ ਵਿੱਚ ਢਾਬ ਵੀ ਕਿਹਾ ਜਾਂਦਾ ਹੈ। ਨਾਰੀਅਲ ਦੀ ਘਰੇਲੂ ਪੱਧਰ 'ਤੇ ਖਪਤ 27900 ਕਰੋੜ ਰੁਪਏ ਸਾਲਾਨਾ ਦੱਸੀ ਜਾਂਦੀ ਹੈ।

Coconut FarmingCoconut Farming

ਸਾਲ 2016-17 ਵਿੱਚ 2084 ਕਰੋੜ ਰੁਪਏ ਮੁੱਲ ਦਾ ਨਾਰੀਅਲ ਵਿਦੇਸ਼ਾਂ ਨੂੰ ਭੇਜਿਆ ਗਿਆ। ਦੇਸ਼ ਅੰਦਰ ਇੱਕ ਕਰੋੜ ਤੋਂ ਵੱਧ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ। ਨਾਰੀਅਲ ਦੀ ਮੰਗ ਵਧਣ ਦਾ ਸਭ ਤੋਂ ਵੱਡਾ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਲਈ ਫਾਈਦੇਮੰਦ ਹੋਣਾ ਹੈ । ਨਾਰੀਅਲ ਦਾ ਪਾਣੀ ਸਰੀਰਕ ਕਮਜੋਰੀ,ਪੁਰਾਣੀ ਕਬਜ਼ ਦੂਰ ਕਰਨ ਦੇ ਨਾਲ ਹੀ ਡੇਂਗੂ ਤੋਂ ਪੀੜਤ ਲੋਕਾਂ ਲਈ ਲਾਭਦਾਇਕ ਹੋਣ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਕਰਦਾ ਹੈ। ਪਾਣੀ ਵਾਲੇ ਨਾਰੀਅਲ ਦਾ ਸਭ ਤੋਂ ਵੱਡਾ ਫਾਈਦਾ ਇਹ ਵੀ ਹੈ ਕਿ ਬਿਨ੍ਹਾਂ ਖਾਦਾਂ ਅਤੇ ਕੀੜੇਮਾਰ ਦਵਾਈਆਂ ਤੋਂ ਤਿਆਰ ਹੋ ਕੇ ਆਉਦਾ ਹੈ।

Coconut FarmingCoconut Farming

ਜਿਸ ਦਾ ਪਾਣੀ ਸਰੀਰ ਦਾ ਮੋਟਾਪਾ ਘਟਾਉਣ ਲਈ ਵੀ ਵਰਤਿਆ ਜਾਂਦਾ ਹੈ। ਇਸ ਤੋਂ ਪਹਿਲਾਂ ਖਾਣ ਜਾਂ ਪੀਣ ਵਾਲਾ ਨਾਰੀਅਲ ਖਾਧ ਪਦਾਰਥਾਂ ਦੇ ਰੂਪ 'ਚ ਘੱਟ ਵਰਤਿਆ ਜਾਂਦਾ ਸੀ ਅਤੇ ਪੂਜਾ ਭਗਤੀ ਕਰਨ ਲਈ ਹਰ ਸਾਲ ਕਰੋੜਾਂ ਰੁਪਏ ਦੇ ਨਾਰੀਅਲ ਨਦੀ-ਨਾਲਿਆਂ ਵਿੱਚ ਵਹਾ ਦਿੱਤੇ ਜਾਂਦੇ ਸਨ। ਲੋਕਾਂ ਨੂੰ ਕੱਚਾ ਨਾਰੀਅਲ ਖਾਣ ਦੀ ਬਹੁਤੀ ਆਦਤ ਨਹੀ ਸੀ। 

Coconut WaterCoconut Water

ਪੂਜਾ ਭਗਤੀ ਦਾ ਨਾਮ 'ਤੇ ਹਰ ਸਾਲ ਕਈ ਕਰੋੜ ਦੇ ਨਾਰੀਅਲ ਪਾਣੀ ਵਿੱਚ ਵਹਾਅ ਦਿੱਤੇ ਜਾਂਦੇ ਹਨ ਪਰ ਹੁਣ ਕੱਚੇ ਨਾਰੀਅਲ ਦੀ ਮੰਗ ਅਤੇ ਖਪਤ ਵਧਣੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਛੋਟੇ ਜਿਹੇ ਕਸਬੇ ਵਿੱਚ ਵੀ ਤਿੰਨ ਚਾਰ ਸੌ ਨਾਰੀਅਲ ਪ੍ਰਤੀ ਦਿਨ ਖਪਤ ਵੇਖੀ ਜਾ ਰਹੀ ਹੈ। ਜਿਸ ਕਰਕੇ ਨਾਰੀਅਲ ਦੇ ਬਾਗ ਬਿਹਾਰ,ਕੇਰਲਾ ਆਦਿ ਤੋਂ ਬਿਨ੍ਹਾਂ ਦੇਸ਼ ਦੇ ਹੋਰ ਵੀ ਕਈ ਰਾਜਾਂ ਵਿੱਚ ਪ੍ਰਫੁੱਲਿਤ ਕੀਤੇ ਜਾ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement