
ਹਰ ਸਾਲ ਸਬਜੀਆਂ ਦੀ ਕਾਸ਼ਤ ਕਰਕੇ 5 ਲੱਖ ਦੀ ਆਮਦਨ ਕਮਾਉਂਦੇ ਹਨ।
ਅੱਜ ਕੱਲ਼ ਦੇ ਸਮੇਂ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਖੇਤੀ ਨੂੰ ਘਾਟੇ ਦਾ ਸੌਦਾ ਦੱਸਿਆ ਜਾਂਦਾ ਹੈ ਅਤੇ ਕਈ ਵਾਰੀ ਇਨ੍ਹਾਂ ਕਿਸਾਨਾਂ ਨੂੰ ਮੌਸਮ ਦੀ ਮਾਰ ਵੀ ਝੱਲਣੀ ਪੈਂਦੀ ਹੈ, ਜੇਕਰ ਸਭ ਕੁਝ ਸਹੀ ਤਰੀਕੇ ਨਾਲ ਹੋ ਕੇ ਫਸਲ ਵਧੀਆ ਤਿਆਰ ਹੋ ਜਾਵੇ, ਤਾਂ ਫਿਰ ਸਰਕਾਰਾਂ ਦੇ ਵੱਲੋਂ ਇਸ ਦਾ ਸਹੀ ਮੁੱਲ ਨਹੀਂ ਮਿਲਦਾ। ਜਿਸ ਕਾਰਨ ਕਈ ਵਾਰ ਤੰਗੀ ਤੋਂ ਤੰਗ ਆਏ ਕਿਸਾਨਾਂ ਦੇ ਵਲੋਂ ਅਕਸਰ ਹੀ ਖੁਦਖਸ਼ੀ ਦੇ ਰਾਹਾਂ ਨੂੰ ਆਪਣਾਇਆ ਜਾਂਦਾ ਹੈ।
farmers
ਉੱਥੇ ਹੀ ਕਈ ਅਜਿਹੇ ਵੀ ਕਿਸਾਨ ਹਨ ਜਿਹੜੇ ਬਾਕੀਆਂ ਦੇ ਲਈ ਪ੍ਰੇਰਨਾ ਦਾ ਸ੍ਰੋਤ ਬਣਦੇ ਹਨ। ਅੱਜ ਅਸੀਂ ਅਜਿਹੇ ਹੀ ਇਕ ਸਫਲ ਕਿਸਾਨ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਸ ਨੇ ਪਸ਼ੂ-ਪਾਲਣ ਅਤੇ ਖੇਤੀ ਨਾਲ ਆਪਣੇ ਜੀਵਨ ਨੂੰ ਵਧੀਆ ਬਣਾ ਲਿਆ ਹੈ। ਇਹ ਕਹਾਣੀ ਗੋਬਿੰਦ ਚੌਧਰੀ ਦੀ ਹੈ, ਜੋ ਉੱਤਰ ਪ੍ਰਦੇਸ਼ ਦੇ ਸੰਤਕਾਬੀਰਨਗਰ ਜ਼ਿਲ੍ਹੇ ਦੇ ਪਿੰਡ ਸਕੋਹਰਾ ਵਿੱਚ ਰਹਿੰਦੇ ਹੈ।
Farmer
ਨੌਜਵਾਨ ਕਿਸਾਨ ਨੂੰ ਸਬਜ਼ੀਆਂ ਦੀ ਕਾਸ਼ਤ ਦਾ ਇੰਨਾ ਚੰਗਾ ਲਾਭ ਹੋ ਰਿਹਾ ਹੈ ਕਿ ਇਲਾਕੇ ਦੇ ਤਕਰੀਬਨ 700 ਕਿਸਾਨ ਉਸ ਨਾਲ ਜੁੜ ਚੁਕੇ ਹਨ। ਇਸ ਤਰ੍ਹਾਂ ਹੋਰ ਕਿਸਾਨ ਵੀ ਬਿਹਤਰ ਖੇਤੀ ਲਈ ਪ੍ਰੇਰਿਤ ਹੋ ਰਹੇ ਹਨ। ਦੱਸ ਦੱਈਏ ਕਿ ਕਿਸਾਨ ਖੇਤੀ ਦੇ ਨਾਲ ਪਸ਼ੂ ਪਾਲਣ ਦਾ ਕੰਮ ਵੀ ਕਰਦਾ ਹੈ। ਉਨ੍ਹਾਂ ਕੋਲ ਪੰਜ ਮੱਝਾ ਜੋ ਕਿ ਤਕਰੀਬਨ 25 ਲੀਟਰ ਦੁੱਧ ਦਿੰਦੀਆਂ ਹਨ।
Farmer
ਜਿਸ ਵਿਚੋ ਉਹ 15 ਲੀਟਰ ਦੁੱਧ ਦੀ ਵੀਕਰੀ ਕਰਦਾ ਹੈ ਅਤੇ ਜਿਸ ਨਾਲ ਉਸ ਨੂੰ 600 ਰੁਪਏ ਪ੍ਰਤੀ ਦਿਨ ਦੀ ਆਮਦਨ ਹੁੰਦੀ ਹੈ। ਪਹਿਲਾਂ ਉਨ੍ਹਾਂ ਕੋਲ 10 ਕਿਸਾਨਾਂ ਦਾ ਸਮੂਹ ਸੀ ਅਤੇ ਹੁਣ ਉਨ੍ਹਾਂ ਕੋਲ 700 ਕਿਸਾਨਾਂ ਜਾ ਸਮੂਹ ਬਣ ਗਿਆ ਹੈ। ਜੋ ਕਿ ਹਰ ਸਾਲ ਸਬਜੀਆਂ ਦੀ ਕਾਸ਼ਤ ਕਰਕੇ 5 ਲੱਖ ਦੀ ਆਮਦਨ ਕਮਾਉਂਦੇ ਹਨ।
Farmer
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ