ਸਿੱਖ ਬੁਧੀਜੀਵੀਆਂ ਵਲੋਂ ਸੰਘਰਸ਼ਸ਼ੀਲ ਕਿਸਾਨੀ ਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ
Published : Sep 23, 2020, 6:16 pm IST
Updated : Sep 23, 2020, 6:16 pm IST
SHARE ARTICLE
Sikh Vichar Manch
Sikh Vichar Manch

ਕੇਂਦਰ ਨੇ ਪੰਜਾਬ ਨੂੰ ਅਨਾਜ ਪੈਦਾ ਕਰਨ ਲਈ ਇਕ ਬਸਤੀ ਦੇ ਤੌਰ ‘ਤੇ ਵਰਤਿਆ- ਸਿੱਖ ਵਿਚਾਰ ਮੰਚ

ਚੰਡੀਗੜ੍ਹ: ਸਿੱਖ ਵਿਚਾਰ ਮੰਚ ਦੇ ਸਿੱਖ ਬੁਧੀਜੀਵੀਆਂ ਵੱਲੋਂ ਸੰਘਰਸ਼ਸ਼ੀਲ ਕਿਸਾਨੀ ਅਤੇ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕੀਤੀ ਗਈ ਹੈ। ਸਿੱਖ ਵਿਚਾਰ ਮੰਚ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਅਨਾਜ ਪੈਦਾ ਕਰਨ ਲਈ ਇਕ ਬਸਤੀ ਦੇ ਤੌਰ ‘ਤੇ ਵਰਤਿਆ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੀ ਭੁੱਖਮਰੀ ‘ਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਪੰਜਾਬ ਨੂੰ ਅੰਨ ਉਗਾਉਣ ਵਾਲੀ ਇਕ ਬਸਤੀ ਦੇ ਤੌਰ ਉਤੇ 1970 ਵਿਆਂ ਵਿਚ ਵਰਤਣਾ ਸ਼ੁਰੂ ਕੀਤਾ।

Sikh Vichar Manch Sikh Vichar Manch

ਖੇਤੀਬਾੜੀ ਦੀਆਂ ਪ੍ਰਚਲਤ ਵਿਧੀਆਂ/ਪ੍ਰਬੰਧ ਨੂੰ ਤਹਿਸ ਨਹਿਸ ਕਰਕੇ ਤੇ ਖੇਤੀ ਨੂੰ ਮੰਡੀ ਲੀਹਾਂ ਉਤੇ ਖੜਾ ਕਰਕੇ ਇਸ ਨੂੰ ਪੂੰਜੀਵਾਦੀ ਵਿਕਾਸ ਦੇ ਰਾਹ ਉਤੇ ਤੋਰ ਦਿਤਾ ਗਿਆ। ਜਿਸ ਕਰਕੇ ਪਿਛਲੇ ਸਾਲਾਂ ਵਿਚ ਪੰਜਾਬ ਨੇ ਦੇਸ ਨੂੰ ਭੁਖਮਰੀ ਵਿਚੋਂ ਤਾਂ ਕੱਢ ਦਿਤਾ ਤੇ ਅਨਾਜ ਨਾਲ ਵਾਧੂ ਗੁਦਾਮ ਵੀ ਭਰ ਦਿਤੇ ਪਰ ਇਸ ਸਾਰੀ ਕਿਰਿਆ ਵਿਚ ਪੰਜਾਬ ਦਾ ਵਾਤਾਵਰਣ ਤਬਾਹ ਹੋ ਗਿਆ, ਧਰਤੀ ਹੇਠਲੇ ਪਾਣੀ ਦੀ ਵਡੀ ਪਧਰ ਦੀ ਵਰਤੋਂ ਕਾਰਨ 90 ਫੀ ਸਦੀ ਖੇਤਰ ਵਿਚੋਂ ਪਾਣੀ ਦਾ ਪੱਧਰ ਹੋਰ ਥਲੇ ਚਲਾ ਗਿਆ, ਖੇਤੀ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਨਾਲ ਪਾਣੀ ਜ਼ਹਿਰੀਲੇ ਹੋ ਗਏ, ਜ਼ਮੀਨ ਦਾ ਉਪਜਾਊ ਅੰਸ਼ ਖਤਮ ਹੋ ਗਿਆ।

Sikh Vichar Manch Sikh Vichar Manch

ਹੁਣ ਜਦੋਂ ਪੰਜਾਬ ਦੀ ਜ਼ਮੀਨ ਬੰਜਰ ਬਣਾ ਦਿਤੀ ਗਈ ਹੈ ਤਾਂ ਦਿਲੀ ਸਰਕਾਰ ਨੇ ਕਣਕ/ਝੋਨੇ ਦੀ ਸਰਕਾਰੀ ਖਰੀਦ ਤੋਂ ਹੱਥ ਪਿਛੇ ਖਿਚ ਲਿਆ ਹੈ। ਇਸ ਤੋਂ ਵਡਾ ਧੋਖਾ ਕਿਸੇ ਭਾਈਚਾਰੇ ਨਾਲ ਹੋ ਨਹੀਂ ਸਕਦਾ। ਉਹਨਾਂ ਅੱਗੇ ਕਿਹਾ ਕਿ ਧੱਕੇ ਅਤੇ ਜਾਅਲਸਾਜ਼ੀ ਨਾਲ ਖੇਤੀ ਬਿਲਾਂ ਉਤੇ ਪਾਰਲੀਮੈਂਟ ਤੋਂ ਮੋਹਰ ਲਗਵਾ ਕੇ ਮੋਦੀ ਸਰਕਾਰ ਨੇ ਖੇਤੀ ਜਿਨਸਾਂ ਦੀ ਮੰਡੀ ਨੂੰ ਪੂਰਨ ਤੌਰ ਉਤੇ ਖੁੱਲ੍ਹਾ ਛੱਡ ਦਿਤਾ ਹੈ ਅਤੇ ਕਿਸਾਨੀ ਦੀ ਕਿਸਮਤ ਕਾਰਪੋਰੇਟਾਂ ਦੇ ਹੱਥ ਫੜਾ ਦਿਤੀ ਹੈ। ਵੱਡੇ ਵਾਪਾਰੀਆਂ/ਕਾਰਪੋਰੇਟ ਘਰਾਣਿਆਂ ਨੂੰ ਅਨਾਜ ਭੰਡਾਰਣ ਦੀ ਪਾਬੰਦੀ ਤੋਂ ਮੁਕਤ ਕਰ ਦਿਤਾ ਗਿਆ ਹੈ। ਇਹ ਧੱਕੇਸ਼ਾਹੀ ਸਪੱਸ਼ਟ ਰੂਪ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਬਸਤੀਵਾਦੀ ਸਬੰਧਾਂ ਵਿਚ ਜਕੜਣ ਦਾ ਭਰਪੂਰ ਮੁਜ਼ਾਹਰਾ ਹੈ।

Punjab FarmerPunjab Farmer

ਉਹਨਾਂ ਕਿਹਾ ਕਿ ਪੰਜਾਬ ਦੀ ਸਾਰੀ ਆਰਥਿਕਤਾ ਖੇਤੀ ਉਤੇ ਨਿਰਭਰ ਹੈ। ਪੰਜਾਬ ਹੁਣ ਵੱਡੇ ਪੱਧਰ ‘ਤੇ ਕਣਕ ਅਤੇ ਝੋਨਾ ਪੈਦਾ ਕਰਦਾ ਹੈ, ਜਿਸ ਦੀ ਸਰਕਾਰੀ ਖਰੀਦ ਤੋਂ 90,000 ਕਰੋੜ ਰੁਪਏ ਦੇ ਕਰੀਬ ਸਲਾਨਾ ਆਮਦਨ ਹੁੰਦੀ ਹੈ। ਪੰਜਾਬ ਸਰਕਾਰ ਨੂੰ ਵੀ ਮੰਡੀ ਐਕਟ ਅਧੀਨ 5000 ਕਰੋੜ ਰੁਪਏ ਸਾਲਾਨਾ ਪ੍ਰਾਪਤ ਹੁੰਦੇ ਹਨ। ਖੇਤੀਬਾੜੀ ਕਾਰਪੋਰੇਟ ਵਪਾਰੀਆਂ ਦੇ ਹਵਾਲੇ ਕਰਨ ਤੋਂ ਬਾਅਦ ਕਿਸਾਨਾਂ ਦੀ ਫਸਲ ਅਧੇ ਅਧੂਰੇ ਰੇਟਾਂ ਉਤੇ ਵਿਕਿਆ ਕਰੇਗੀ।

Punjab FarmersPunjab Farmer

ਪੰਜਾਬ ਵਿਚ ਕੋਈ ਵੱਡੀ ਸਨਅਤ ਅਤੇ ਸੇਵਾ ਖੇਤਰ ਪਹਿਲਾਂ ਹੀ ਨਹੀਂ ਹੈ। ਪੰਜਾਬ ਦੀ 60 ਫੀ ਸਦੀ ਅਬਾਦੀ ਸਿਧੀ ਖੇਤੀ ਅਤੇ ਖੇਤੀ ਨਾਲ ਜੁੜੇ ਕੰਮਾਂ ਉਤੇ ਨਿਰਭਰ ਹੈ। ਇਸ ਇਕੋ ਕਦਮ ਨਾਲ ਪੰਜਾਬ ਆਰਥਿਕ ਮੰਦਵਾੜੇ ਦੀ ਡੂੰਘੀ ਖਾਈ ਵਿਚ ਧੱਕ ਦਿਤਾ ਗਿਆ ਹੈ। ਮੰਦਵਾੜੇ ਦੀ ਸ਼ਿਕਾਰ ਕਿਸਾਨੀ/ਮਜ਼ਦੂਰਾਂ ਲਈ ਰੁਜ਼ਗਾਰ ਦੇ ਕੋਈ ਸਾਧਨ/ਵਸੀਲੇ ਨਹੀਂ ਹਨ। ਆਪਣੇ ਇਖਲਾਕੀ ਫਰਜ਼/ਜ਼ਿੰਮੇਵਾਰੀ ਤੋਂ ਭਗੌੜੀ ਹੋਈ ਮਨੂਵਾਦੀ ਦਿਲੀ ਸਰਕਾਰ ਸਵੈਮਾਣ ਨਾਲ ਜਿਉਣ ਦੀ ਮੰਗ ਕਰ ਰਹੇ ਪੰਜਾਬੀਆਂ ਕੋਲੋ ਬਦਲਾ ਲੈ ਰਹੀ ਹੈ। ਪੰਜਾਬ ਨੂੰ ਬੇਰੁਜ਼ਗਾਰੀ ਅਤੇ ਉਸ ਤੋਂ ਉਪਜੀਆਂ ਸਮਾਜੀ/ਸਿਆਸੀ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

punjab farmerPunjab Farmer

ਉਹਨਾਂ ਦੱਸਿਆ ਕਿ ਪਿਛਲੀ ਸਦੀ ਵਿਚ ਪੱਛਮੀ ਸਰਕਾਰਾਂ ਅਤੇ ਉਹਨਾਂ ਦੇ ਸਮਾਜ ਖੇਤੀ ਖੇਤਰ ਵਿਚੋਂ ਨਿਕਲੀ ਵੱਡੀ ਵਸੋਂ ਨੂੰ ਉਸ ਸਮੇਂ ਉਭਰਦੀ ਸਨਅਤ ਅਤੇ ਦੂਰ-ਦੁਰਾਡੇ ਜਿੱਤੀਆਂ ਬਸਤੀਆਂ ਵਿਚ ਸਥਾਪਤ ਕਰਕੇ ਵੱਡੀਆਂ ਪਰੇਸ਼ਾਨੀਆਂ ਤੋਂ ਬਚ ਨਿਕਲੇ ਸਨ। ਪਰ ਭਾਰਤ ਕੋਲ ਅੱਜ ਦੇ ਸਮੇਂ ਅਜਿਹੀ ਕੋਈ ਵਿਵਸਥਾ ਨਹੀਂ। ਦਿੱਲੀ ਸਰਕਾਰ ਅਚੇਤ ਜਾਂ ਸੁਚੇਤ ਰੂਪ ਵਿਚ ਅੱਜ ਵੱਡੀ ਉਥਲ-ਪੁਥਲ ਅਤੇ ਸੰਭਾਵਿਤ ਹਿੰਸਕ ਮਾਹੌਲ ਦੀ ਸਿਰਜਣਾ ਕਰ ਰਹੀ ਹੈ।

Khushal SinghKhushal Singh

ਉਹਨਾਂ ਕਿਹਾ ਕੇਂਦਰ ਸਰਕਾਰ ਦੀਆਂ ਅਜਿਹੀਆਂ ਕਿਸਾਨ ਮਾਰੂ ਨੀਤੀਆਂ ਅਤੇ ਜਾਹਰਾ ਧਕੇਸ਼ਾਹੀਆਂ ਵਿਰੁੱਧ ਸਿੱਖ ਬੁਧੀਜੀਵੀ ਸੰਘਰਸ਼ ਦੇ ਰਾਹ ਪਈ ਕਿਸਾਨੀ ਦੀ ਹਮਾਇਤ ਵਿਚ ਖੜ੍ਹੀ ਹੈ। ਸਿੱਖ ਵਿਚਾਰ ਮੰਚ ਨੇ ਅਪੀਲ ਕੀਤੀ ਕਿ ਮੋਦੀ ਸਰਕਾਰ ਲਈ ਅਜੇ ਵੀ ਮੌਕਾ ਹੈ ਕਿ ਉਹ ਆਪਣੇ ਕਾਰਪੋਰੇਟ ਪੱਖੀ ਏਜੰਡੇ ਨੂੰ ਤਿਆਗ ਕੇ ਆਪਣੇ ਲੋਕਾਂ ਅਤੇ ਕਿਸਾਨੀ ਨੂੰ ਬਚਾਉਣ ਦਾ ਰਸਤਾ ਚੁਣਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement