Farmer News: ਦੋ ਸਾਲਾਂ ਤੋਂ ਅਵਨੀਤ ਕੌਰ ਸਿੱਧੂ ਨੇ ਨਹੀਂ ਲਾਈ ਅਪਣੇ ਖੇਤ ਵਿਚ ਪਰਾਲੀ ਨੂੰ ਅੱਗ
Published : Nov 23, 2023, 7:31 am IST
Updated : Nov 23, 2023, 8:17 am IST
SHARE ARTICLE
Avneet Kaur Sidhu did not set fire to the stubble in her field
Avneet Kaur Sidhu did not set fire to the stubble in her field

ਹੋਰਨਾਂ ਕਿਸਾਨਾਂ ਲਈ ਬਣੀ ਮਿਸਾਲ

Farmer News: : ਇਕ ਪਾਸੇ ਜਿਥੇ ਪੰਜਾਬ ਵਿਚ ਕਿਸਾਨ ਪਰਾਲੀ ਪ੍ਰਬੰਧਨ ਕਰਨ ਦੀ ਥਾਂ ਪਰਾਲੀ ਨੂੰ ਅੱਗ ਲਾ ਕੇ ਵਾਤਾਵਰਣ ਨੂੰ ਗੰਧਲਾ ਕਰਨ ਵਿਚ ਜ਼ਿੰਮੇਵਾਰ ਬਣ ਰਹੇ ਹਨ ਉਥੇ ਅਜਿਹੇ ਕਿਸਾਨ ਵੀ ਹਨ ਜਿਹੜੇ ਵਾਤਾਵਰਣ ਦੀ ਸੁਰੱਖਿਆ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹਨ। ਅਜਿਹੀ ਮਿਸਾਲ ਪੇਸ਼ ਕਰਦੇ ਹਨ ਅਬੋਹਰ ਨਿਵਾਸੀ ਅਵਨੀਤ ਕੌਰ ਸਿੱਧੂ ਜਿਨ੍ਹਾਂ ਨੇ ਪਿਛਲੇ 12 ਸਾਲਾਂ ਤੋਂ ਅਪਣੇ ਖੇਤ ਵਿਚ ਹਰ ਸਾਲ ਝੋਨਾ ਤਾਂ ਬੀਜਿਆ ਪਰ ਕਦੇ ਪਰਾਲੀ ਨੂੰ ਅੱਗ ਤਕ ਨਹੀਂ ਲਾਈ। ਉਹ ਉਸ ਸਮੇਂ ਦੌਰਾਨ ਵੀ ਪਰਾਲੀ ਦਾ ਪ੍ਰਬੰਧਨ ਬਿਨਾਂ ਅੱਗ ਲਾਏ ਕਰਦੇ ਰਹੇ ਹਨ ਜਦੋਂ ਮਸ਼ੀਨਾਂ ਦੀ ਬੜੀ ਘਾਟ ਹੁੰਦੀ ਸੀ।

ਅਵਨੀਤ ਕੌਰ ਸਿੱਧੂ ਬੇਸ਼ੱਕ ਖੁਦ ਗੁੜਗਾਵਾਂ ਵਿੱਚ ਰਹਿੰਦੇ ਨੇ ਪਰ ਉਹ ਜਿਥੇ ਅਪਣੇ ਜੱਦੀ ਸ਼ਹਿਰ ਅਬੋਹਰ ਵਿਚ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਪਾਉਂਦੇ ਨੇ ਉਥੇ ਉਨ੍ਹਾਂ ਵਲੋਂ ਅਪਣੇ ਖੇਤ ਪਰਾਲੀ ਨੂੰ ਅੱਗ ਨਾ ਲਾ ਕੇ ਵੱਡੀ ਉਦਾਹਰਨ ਪੇਸ਼ ਕੀਤੀ ਜਾ ਰਹੀ ਹੈ। ਅਵਨੀਤ ਕੌਰ ਸਿੱਧੂ ਦੇ ਖੇਤਾਂ ਦੀ ਸੰਭਾਲ ਕਰਨ ਵਾਲੇ ਰੂਪੇਸ਼ ਕੁਮਾਰ ਤੇ ਲਾਲ ਚੰਦ ਨੇ ਦਸਿਆ ਕਿ ਉਹ 40 ਏਕੜ ਵਿਚ ਹਰ ਸਾਲ ਝੋਨੇ ਦੀ ਬਿਜਾਈ ਕਰਦੇ ਹਨ ਤੇ ਝੋਨਾ ਵੱਢੇ ਜਾਣ ਤੋਂ ਬਾਅਦ ਪਰਾਲੀ ਦੀਆਂ ਗੱਠਾਂ ਬਣਾ ਕੇ ਵਾਹਣ ਖਾਲੀ ਕਰਵਾਉਂਦੇ ਹਨ, ਜਿਸ ਲਈ ਉਹ 600 ਰੁਪਏ ਪ੍ਰਤੀ ਏਕੜ ਗੱਠਾਂ ਬਣਾਉਣ ਵਾਲਿਆਂ ਨੂੰ ਦਿੰਦੇ ਹਨ ਤੇ ਗੱਠਾਂ ਬਣਾ ਕੇ ਉਹ ਅਪਣੇ ਆਪ ਲੈ ਜਾਂਦੇ ਨੇ। ਉਨ੍ਹਾਂ ਦਸਿਆ ਕਿ 2012 ਵਿਚ ਉਨ੍ਹਾਂ ਨੇ ਪਹਿਲੀ ਵਾਰ ਝੋਨਾ ਬੀਜਿਆ ਸੀ ਤੇ ਉਦੋਂ ਵੀ ਉਨ੍ਹਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਸੀ ਸਗੋਂ ਝੋਨਾ ਵੱਢਣ ਤੋਂ ਬਾਅਦ ਪਰਾਲੀ ਵਢਾ ਕੇ ਪਸ਼ੂ ਰੱਖਣ ਵਾਲਿਆਂ ਨੂੰ ਚੁਕਵਾ ਦਿਤੀ ਸੀ। 

ਉਨ੍ਹਾਂ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਸਗੋਂ ਪਰਾਲੀ ਦਾ ਪ੍ਰਬੰਧਨ ਕਰਨ ਵਿਚ ਅਪਣਾ ਯੋਗਦਾਨ ਪਾਉਂਦੇ ਹੋਏ ਵਾਤਾਵਰਣ ਦੀ ਸੁਰੱਖਿਆ ਕਰਨ। ਗੁੜਗਾਵਾਂ ਰਹਿੰਦੇ ਅਵਨੀਤ ਕੌਰ ਸਿੱਧੂ ਤੇ ਕੈਨੇਡਾ ਰਹਿੰਦੀ ਉਨ੍ਹਾਂ ਦੀ ਧੀ ਸੇਹਰ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੁਰੱਖਿਆ ਅਸੀਂ ਆਪ ਹੀ ਕਰਨੀ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ। ਉਨ੍ਹਾਂ ਕਿਹਾ ਕਿ ਪਰਾਲੀ ਦਾ ਪ੍ਰਬੰਧਨ ਔਖਾ ਜ਼ਰੂਰ ਹੋ ਸਕਦਾ ਹੈ ਪਰ ਨਾ-ਮੁਮਕਿਨ ਨਹੀਂ ਹੈ, ਜਿਥੇ ਪੰਜਾਬ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ ਉਥੇ ਸਾਡੇ ਸਾਰਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਪਰਾਲੀ ਦੇ ਪ੍ਰਬੰਧਨ ਵਿਚ ਅਪਣਾ ਯੋਗਦਾਨ ਪਾਈਏ ਤੇ ਪਰਾਲੀ ਨੂੰ ਅੱਗ ਨਾ ਲਾ ਕੇ ਵਾਤਾਵਰਣ ਨੂੰ ਬਚਾਈਏ।

ਉਧਰ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵਲੋਂ ਕਿਹਾ ਗਿਆ ਕਿ ਅਵਨੀਤ ਕੌਰ ਸਿੱਧੂ ਹਜ਼ਾਰਾਂ ਕਿਸਾਨਾਂ ਲਈ ਇਕ ਉਦਾਹਰਣ ਹਨ, ਜਿਹੜੇ ਔਰਤ ਹੋ ਕੇ ਵੀ ਅਪਣੇ ਸਮਾਜ ਤੇ ਅਪਣੇ ਵਾਤਾਵਰਣ ਲਈ ਚਿੰਤਤ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ ਤੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ।

(For more news apart from Avneet Kaur Sidhu did not set fire to the stubble in her field, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement