ਗਰੀਬੀ ਵਿਚ ਬਿਮਾਰ ਪਏ ਬਲਦ ਤਾਂ ਪੁੱਤਰਾਂ ਨੂੰ ਹਲ਼ ਨਾਲ ਲਗਾ ਕੇ ਕਿਸਾਨ ਨੇ ਵਾਹਿਆ ਖੇਤ
Published : May 24, 2020, 1:40 pm IST
Updated : May 24, 2020, 1:40 pm IST
SHARE ARTICLE
Photo
Photo

ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇਕ ਕਿਸਾਨ ਦੀ ਬੇਵਸੀ ਦੀ ਤਸਵੀਰ ਸਾਹਮਣੇ ਆਈ ਹੈ।

ਭੋਪਾਲ: ਮੱਧ ਪ੍ਰਦੇਸ਼ ਦੇ ਛਿੰਦਵਾੜਾ ਤੋਂ ਇਕ ਕਿਸਾਨ ਦੀ ਬੇਵਸੀ ਦੀ ਤਸਵੀਰ ਸਾਹਮਣੇ ਆਈ ਹੈ। ਮਜਬੂਰੀ ਵਿਚ ਇਸ ਕਿਸਾਨ ਨੇ ਖੇਤ ਵਿਚ ਫਸਲਾਂ ਉਗਾਉਣ ਲਈ ਆਪਣੇ ਦੋਹਾਂ ਪੁੱਤਰਾਂ ਨੂੰ ਹੀ ਬਲਦ ਦੀ ਬਜਾਏ ਹਲ ਨਾਲ ਬੰਨ੍ਹ ਦਿੱਤਾ।

PhotoPhoto

ਕਿਸਾਨ ਦਾ ਕਹਿਣਾ ਹੈ ਕਿ ਗਰੀਬੀ ਵਿਚ ਬਲਦ ਦੇ ਬਿਮਾਰ ਹੋਣ ਤੋਂ ਬਾਅਦ ਉਸ ਕੋਲ ਬਲਦਾਂ ਦਾ ਇਲਾਜ ਕਰਨ ਲਈ ਪੈਸੇ ਨਹੀਂ ਸਨ। ਤਾਲਾਬੰਦੀ ਕਾਰਨ ਉਸ ਦੀ ਸਬਜ਼ੀ ਦੀ ਫਸਲ ਖ਼ਰਾਬ ਹੋ ਗਈ ਸੀ, ਜਿਸ ਕਾਰਨ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ।

PhotoPhoto

ਛਿੰਦਵਾੜਾ ਵਿਚ ਸਬਜ਼ੀ ਦੀ ਫਸਲ ਖ਼ਰਾਬ ਹੋਣ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਹੈ, ਜਿਸ ਤੋਂ ਬਾਅਦ ਮਜਬੂਰੀ ਵਿਚ ਜੈਦੇਵ ਦਾਸ ਨਾਂਅ ਦੇ ਕਿਸਾਨ ਨੇ ਅਪਣੇ ਪੁੱਤਰਾਂ ਨੂੰ ਹੀ ਬਲਦ ਬਣਾ ਲਿਆ। ਦਰਅਸਲ ਕਿਸਾਨ ਦੂਜੀ ਫ਼ਸਲ ਲਈ ਖੇਤ ਤਿਆਰ ਕਰ ਰਿਹਾ ਹੈ।

PhotoPhoto

ਉਹਨਾਂ ਦੱਸਿਆ ਕਿ ਉਹਨਾਂ ਕੋਲ ਦੋ ਬਲਦ ਹਨ ਪਰ ਇਕ ਬਲਦ ਬਿਮਾਰ ਹੋ ਗਿਆ ਸੀ ਅਤੇ ਬੈਲ ਦੇ ਇਲਾਜ ਲਈ ਉਹਨਾਂ ਕੋਲ ਪੈਸੇ ਨਹੀਂ ਸਨ। ਇਸ 'ਤੇ ਕਿਸਾਨ ਦੇ ਪੁੱਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਰਥਕ ਸਥਿਤੀ ਖ਼ਰਾਬ ਹੈ ਅਤੇ ਫਸਲ ਵੀ ਬਰਬਾਦ ਹੋ ਗਈ ਹੈ।

PhotoPhoto

ਬਜ਼ਾਰ ਵਿਚ ਸਬਜ਼ੀ ਦੀ ਵਿਕਰੀ ਨਹੀਂ ਹੋ ਰਹੀ, ਜਿਸ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨ ਜੈਦੇਵ ਕੋਲ ਦੋ ਏਕੜ ਜ਼ਮੀਨ ਹੈ, ਜਿਸ ਵਿਚ ਸਬਜ਼ੀਆਂ ਉਗਾ ਕੇ ਉਹ ਅਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਉਸ ਦੇ ਦੋ ਪੁੱਤਰ ਹਨ ਜੋ ਕਿ ਮਜ਼ਦੂਰੀ ਕਰ ਦੇ ਹਨ ਅਤੇ ਅਪਣੇ ਪਿਤਾ ਨਾਲ ਖੇਤੀ ਵਿਚ ਮਦਦ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement