ਸਰਕਾਰ ਨੇ 9.55 ਕਰੋੜ ਕਿਸਾਨਾਂ ਦੇ ਖਾਤੇ ’ਚ ਭੇਜੇ 19100 ਕਰੋੜ, ਤੁਸੀਂ ਵੀ ਚੁੱਕੋ ਲਾਭ  
Published : May 23, 2020, 11:48 am IST
Updated : May 23, 2020, 11:48 am IST
SHARE ARTICLE
Pm kisan samman nidhi scheme new list 2020 under pm kisan
Pm kisan samman nidhi scheme new list 2020 under pm kisan

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ...

ਨਵੀਂ ਦਿੱਲੀ: ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture Minister Of India Narendra Singh Tomar) ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ 24 ਮਾਰਚ 2020 ਤੋਂ ਹੁਣ ਤਕ ਲਾਕਡਾਊਨ ਦੌਰਾਨ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ (ਪੀਐਮ-ਕਿਸਾਨ) ਯੋਜਨਾ ਤਹਿਤ ਲਗਭਗ 9.55 ਕਰੋੜ ਕਿਸਾਨਾਂ ਨੂੰ 19,100.77 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

farmers curfew wheat Farmers 

ਇਸ ਯੋਜਨਾ ਲਈ ਜੇ ਤੁਸੀਂ ਅਪਲਾਈ ਕੀਤਾ ਹੈ ਅਤੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਲਾਭਪਾਤਰੀਆਂ ਦੀ ਲਿਸਟ ਵਿਚ ਤੁਹਾਡਾ ਨਾਮ ਹੈ ਜਾਂ ਨਹੀਂ ਤਾਂ ਵੈਬਸਾਈਟ pmkisan.gov.in ਤੇ ਜਾ ਕੇ ਚੈੱਕ ਕਰ ਸਕਦੇ ਹੋ। ਇੱਥੇ ਲਾਭਪਾਤਰੀਆਂ ਦੀ ਨਵੀਂ ਲਿਸਟ ਅਪਡੇਟ ਹੋ ਰਹੀ ਹੈ। ਰਾਜ/ਜਵੈਲਰ/ਤਹਿਸੀਲ/ਪਿੰਡ ਦੇ ਹਿਸਾਬ ਇੱਥੇ ਤੁਸੀਂ ਅਪਣਾ ਨਾਮ ਚੈੱਕ ਕਰ ਸਕਦੇ ਹੋ।

FarmerFarmer

ਨਵੀਂ ਲਿਸਟ ਵਿਚ ਇਸ ਤਰ੍ਹਾਂ ਨਾਮ ਕਰੋ ਚੈੱਕ: ਪਹਿਲਾਂ ਵੈਬਸਾਈਟ pmkisan.gov.in ਕਰੋ। ਹੋਮ ਪੇਜ਼ ਤੇ ਮੈਨਿਊ ਬਾਰ ਵਿਚ ਫਾਰਮਰ ਕਾਰਨਰ ਤੇ ਕਲਿੱਕ ਕਰੋ। ਲਾਭਪਾਤਰੀ ਸੂਚੀ ਤੇ ਕਲਿਕ ਕਰੋ। ਅਪਣੇ ਰਾਜ ਜ਼ਿਲ੍ਹਾ, ਉਪ-ਜ਼ਿਲ੍ਹਾ, ਬਲਾਕ ਅਤੇ ਪਿੰਡ ਦੀ ਜਾਣਕਾਰੀ ਭਰੋ। ਇਸ ਤੋਂ ਬਾਅਦ Get Report ਤੇ ਕਲਿੱਕ ਕਰੋ ਅਤੇ ਅਪਣਾ ਨਾਮ ਚੈੱਕ ਕਰੋ।

Bank AccountBank Account

ਇਹ ਦਸਤਵੇਜ਼ ਹੋਣੇ ਜ਼ਰੂਰੀ ਹਨ-

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦਾ ਲਾਭ ਲੈਣ ਲਈ ਕਿਸਾਨ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ।

ਆਧਾਰ ਕਾਰਡ ਤੋਂ ਬਿਨਾਂ ਇਸ ਯੋਜਨਾ ਦਾ ਲਾਭ ਨਹੀਂ ਲਿਆ ਜਾ ਸਕਦਾ। 2000 ਰੁਪਏ ਦੀ ਕਿਸ਼ਤ ਲੈਣ ਲਈ ਬੈਂਕ ਵਿਚ ਖਾਤਾ ਹੋਣਾ ਵੀ ਜ਼ਰੂਰੀ ਹੈ। ਖਾਤੇ ਵਿੱਚ ਪੈਸੇ ਡੀਬੀਟੀ ਦੇ ਰਾਹੀਂ ਭੇਜੇ ਜਾਂਦੇ ਹਨ।

Aadhar CardAadhar Card

ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨਾ ਵੀ ਮਹੱਤਵਪੂਰਨ ਹੈ। ਜੇ ਕੋਈ ਦਸਤਾਵੇਜ਼ ਜਮ੍ਹਾ ਕਰਨ ਤੋਂ ਰਹਿ ਜਾਂਦਾ ਹੈ ਤਾਂ ਉਹ ਆਨਲਾਈਨ ਅਪਲੋਡ ਕਰ ਸਕਦੇ ਹਨ।

ਜੇ ਤੁਸੀਂ ਅਜੇ ਤੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਲਈ ਅਪਲਾਈ ਨਹੀਂ ਕੀਤਾ ਹੈ ਤਾਂ ਤੁਸੀਂ ਇਸ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹੋ।

Bank AccountBank Account

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਤਹਿਤ ਕਿਸੇ ਵੀ ਕਿਸਾਨ ਪਰਿਵਾਰ ਦਾ ਹਰ ਬਾਲਗ 6000 ਰੁਪਏ ਸਾਲਾਨਾ ਖੇਤੀ ਅਤੇ ਖੇਤੀ ਲਈ ਸਰਕਾਰੀ ਸਹਾਇਤਾ ਲੈ ਸਕਦਾ ਹੈ। ਸ਼ਰਤ ਇਹ ਹੈ ਕਿ ਉਸ ਦਾ ਨਾਮ ਮਾਲ ਰਿਕਾਰਡ ਵਿੱਚ ਹੋਣਾ ਚਾਹੀਦਾ ਹੈ।

ਕਿਸਾਨਾਂ ਨੂੰ ਸਿੱਧੀ ਸਹਾਇਤਾ ਪ੍ਰਦਾਨ ਕਰਨ ਵਾਲੀ ਪਹਿਲੀ ਯੋਜਨਾ ਵਿੱਚ ਪਰਿਵਾਰ ਦਾ ਅਰਥ ਪਤੀ ਅਤੇ ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ। ਇਸ ਤੋਂ ਇਲਾਵਾ ਜੇ ਕਿਸੇ ਦਾ ਨਾਮ ਖੇਤੀ ਕਾਗਜ਼ਾਂ ਤੇ ਹੈ ਤਾਂ ਇਸ ਦੇ ਅਧਾਰ ਤੇ ਉਹ ਵੱਖਰੇ ਲਾਭ ਲੈ ਸਕਦਾ ਹੈ। ਭਾਵੇਂ ਉਹ ਸਾਂਝੇ ਪਰਿਵਾਰ ਦਾ ਹਿੱਸਾ ਹੈ।

ਇਕ ਹੀ ਘਰ ਵਿਚ ਕਈ ਮੈਂਬਰਾਂ ਨੂੰ ਮਿਲਣਗੇ 6000 ਰੁਪਏ ਪਰ ਇਹ ਹੈ ਸ਼ਰਤ: ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਇਕ ਹੀ ਖੇਤੀ ਯੋਗ ਜ਼ਮੀਨ ਦੇ ਦਸਤਾਵੇਜ਼ ਵਿਚ ਜੇ ਇਕ ਤੋਂ ਜ਼ਿਆਦਾ ਬਾਲਗ ਮੈਂਬਰ ਦਾ ਨਾਮ ਦਰਜ ਹੈ ਤਾਂ ਯੋਜਨਾ ਤਹਿਤ ਹਰ ਬਾਲਗ ਮੈਂਬਰ ਅਲੱਗ ਤੋਂ ਲਾਭ ਲੈ ਸਕਦਾ ਹੈ। ਇਸ ਸਕੀਮ ਵਿਚ ਤਿੰਨ ਕਿਸ਼ਤਾਂ ਵਿਚ ਸਲਾਨਾ 6000 ਰੁਪਏ ਦੀ ਉਮੀਦ ਨਕਦ ਆਰਥਿਕ ਮਦਦ ਮਿਲਦੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM
Advertisement