ਹਜ਼ਾਰਾਂ-ਕਿਸਾਨਾਂ-ਮਜਦੂਰਾਂ ਨੂੰ ਉਜਾੜ ਕੇ ਲਾਈ ਸਨਅਤ ਬਰਦਾਸ਼ਤ ਨਹੀਂ - ਹਰਪਾਲ ਸਿੰਘ ਚੀਮਾ
Published : May 22, 2020, 6:44 pm IST
Updated : May 22, 2020, 6:44 pm IST
SHARE ARTICLE
File Photo
File Photo

ਵਿਰੋਧੀ ਧਿਰ ਦੇ ਨੇਤਾ ਦੀ ਅਗਵਾਈ ਹੇਠ 'ਆਪ' ਆਗੂਆਂ ਨੇ ਕੀਤਾ ਘਨੌਰ ਦੇ ਪੀੜਤ ਪਿੰਡਾਂ ਦਾ ਦੌਰਾ

ਚੰਡੀਗੜ੍ਹ : ''ਅਸੀਂ ਪੰਜਾਬ 'ਚ ਸਨਅਤ (ਇੰਡਸਟਰੀ) ਲਗਾਉਣ ਦੇ ਵੱਡੇ ਹਿਮਾਇਤੀ ਹਾਂ। ਖੇਤੀ ਸੈਕਟਰ 'ਤੇ ਆਧਾਰਿਤ ਉਦਯੋਗ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਆਰਥਿਕ ਦਸ਼ਾ ਸੁਧਾਰਨ 'ਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ, ਪਰੰਤੂ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਕਿਸਾਨਾਂ-ਖੇਤ ਮਜ਼ਦੂਰਾਂ ਅਤੇ ਸਥਾਨਕ ਖੇਤੀਬਾੜੀ 'ਤੇ ਨਿਰਭਰ ਹਜ਼ਾਰਾਂ ਲੋਕਾਂ ਨੂੰ ਉਜਾੜ ਕੇ ਸਥਾਪਿਤ ਕੀਤੀ ਜਾਣ ਵਾਲੀ ਸਨਅਤ ਦੀ ਪੰਜਾਬ ਨੂੰ ਜ਼ਰੂਰਤ ਨਹੀਂ। ਆਮ ਆਦਮੀ ਪਾਰਟੀ ਅਜਿਹੇ ਉਜਾੜੇ ਨੂੰ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ। ਅਜਿਹੇ 'ਅਖੌਤੀ ਵਿਕਾਸ' ਵਿਰੁੱਧ ਸਥਾਨਕ ਲੋਕਾਂ ਦੇ ਹੱਕ 'ਚ ਸੜਕ ਤੋਂ ਲੈ ਕੇ ਸਦਨ ਤੱਕ ਜ਼ਬਰਦਸਤ ਵਿਰੋਧ ਕਰੇਗੀ।''

File photoFile photo

ਸ਼ੁੱਕਰਵਾਰ ਨੂੰ ਇਹ ਐਲਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਘਨੌਰ ਹਲਕੇ ਦੇ ਸੇਹਰਾ, ਸੇਹਰੀ, ਆਕੜ, ਆਕੜੀ ਆਦਿ ਕਈ ਪਿੰਡਾਂ ਦਾ ਦੌਰਾ ਕਰਨ ਉਪਰੰਤ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੈਰੀ ਬੜਿੰਗ, ਹਰਚੰਦ ਸਿੰਘ ਬਰਸਟ, ਮੈਡਮ ਨੀਨਾ ਮਿੱਤਲ, ਗਗਨਦੀਪ ਸਿੰਘ ਚੱਢਾ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਚੇਤਨ ਸਿੰਘ ਜੌੜੇਮਾਜਰਾ, ਗੁਰਪ੍ਰੀਤ ਸੰਧੂ ਅਤੇ ਹੋਰ ਸਥਾਨਕ ਆਗੂ ਮੌਜੂਦ ਸਨ।

File photoFile photo

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇੰਡਸਟਰੀ ਦੇ ਨਾਂ 'ਤੇ ਸਰਕਾਰ ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਹੜੱਪਣ ਲਈ ਐਨੀ ਕਾਹਲੀ ਹੈ ਕਿ ਸੰਵਿਧਾਨਕ ਨਿਯਮਾਂ ਕਾਨੂੰਨਾਂ ਦੀ ਵੀ ਪ੍ਰਵਾਹ ਨਹੀਂ ਕਰ ਰਹੀ। ਚੀਮਾ ਨੇ ਪਿੰਡ ਵਾਸੀਆਂ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਪਿੰਡਾਂ ਦੀਆਂ ਗਰਾਮ ਸਭਾਵਾਂ ਨੇ ਸਰਬਸੰਮਤੀ ਨਾਲ ਮਤੇ ਪਾਸ ਕਰਕੇ ਆਪਣੇ ਪਿੰਡਾਂ ਦੀ ਉਸ ਸ਼ਾਮਲਾਤੀ ਜ਼ਮੀਨ ਨੂੰ ਐਕੁਆਇਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਚੀਮਾ ਨੇ ਕਿਹਾ ਕਿ ਸੰਵਿਧਾਨਕ ਅਧਿਕਾਰਾਂ ਅਨੁਸਾਰ ਸਰਕਾਰ ਜਾਂ ਕੋਈ ਤਾਕਤ ਗਰਾਮ ਸਭਾਵਾਂ ਨੂੰ ਮਿਲੇ ਬੁਨਿਆਦੀ ਅਧਿਕਾਰਾਂ ਤੋਂ ਉੱਤੇ ਨਹੀਂ ਹੈ।

FarmerFarmer

ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 1947 'ਚ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਆਏ ਕਿਸਾਨਾਂ-ਖੇਤੀਹਰਾਂ ਨੂੰ ਇਹ ਜ਼ਮੀਨਾਂ ਅਲਾਟ ਹੋਇਆਂ ਸਨ, ਉਦੋਂ ਤੋਂ ਹੀ ਇਹ ਪਰਿਵਾਰ ਪੀੜੀ ਦਰ ਪੀੜੀ ਇਨ੍ਹਾਂ ਜ਼ਮੀਨਾਂ 'ਤੇ ਖੇਤੀ ਕਰਕੇ ਆਪਣੇ ਪਰਿਵਾਰ ਪਾਲ ਰਹੇ ਹਨ। ਹੁਣ ਆਪਣੀਆਂ ਹੀ ਸਰਕਾਰਾਂ ਵੱਲੋਂ ਇੱਕ ਹੋਰ ਉਜਾੜਾ ਝੱਲਣ ਲਈ ਇਨ੍ਹਾਂ ਹਜ਼ਾਰਾਂ ਪਰਿਵਾਰਾਂ ਦੀ ਹੈਸੀਅਤ ਨਹੀਂ ਹੈ। ਸਰਕਾਰ ਵੱਲੋਂ ਇਨ੍ਹਾਂ ਦੇ ਉਜਾੜੇ ਲਈ ਵਰਤੀ ਜਾ ਰਹੀ ਤਾਕਤ ਨਾ ਕੇਵਲ ਸੰਵਿਧਾਨਕ ਸਗੋਂ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈ।

File photoFile photo

ਚੀਮਾ ਨੇ ਕਿਹਾ ਕਿ ਸੂਬੇ 'ਚ ਹਜ਼ਾਰਾਂ ਏਕੜ ਜ਼ਮੀਨ ਸਨਅਤੀ ਪਲਾਂਟਾਂ ਲਈ ਰਾਖਵੀਂ ਅਤੇ ਵੇਹਲੀ ਪਈ ਹੈ। ਲੱਖਾਂ ਏਕੜ ਸ਼ਾਮਲਾਤੀ ਜ਼ਮੀਨ ਸਿਆਸਤਦਾਨਾਂ, ਅਫ਼ਸਰਾਂ ਅਤੇ ਰਸੂਖਦਾਰਾਂ ਵੱਲੋਂ ਨਜਾਇਜ਼ ਤੌਰ 'ਤੇ ਦੱਬੀ ਹੋਈ ਹੈ। ਸਰਕਾਰ ਇਨ੍ਹਾਂ ਪਿੰਡਾਂ ਦੇ ਪਿੱਛੇ ਹੀ ਕਿਉਂ ਪਈ ਹੈ? ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਜਦੋਂ ਇਨ੍ਹਾਂ ਪਿੰਡਾਂ ਦੀ ਜ਼ਮੀਨ 'ਤੇ ਅੱਖ ਰੱਖੀ ਸੀ ਤਾਂ ਮਹਾਰਾਣੀ ਪਰਨੀਤ ਕੌਰ, ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਵਰਗੇ ਕਾਂਗਰਸੀ ਆਗੂ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਧਰਨਿਆਂ 'ਚ ਆ ਕੇ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਕਰਦੇ ਸਨ ਪਰੰਤੂ ਹੁਣ ਸੱਤਾ 'ਚ ਆ ਕੇ ਇਹ ਵੀ ਬਾਦਲਾਂ ਵਾਂਗ ਇਹ ਜ਼ਮੀਨਾਂ ਹੜੱਪਣ 'ਤੇ ਤੁੱਲ ਗਏ ਹਨ। ਚੀਮਾ ਨੇ ਕਿਹਾ ਕਿ ਇਸ ਸੰਘਰਸ਼ 'ਚ 'ਆਪ' ਸਥਾਨਕ ਲੋਕਾਂ ਦੇ ਨਾਲ ਡਟ ਕੇ ਖੜੀ ਹੈ ਅਤੇ ਹਮੇਸ਼ਾ ਖੜੀ ਰਹੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement