ਗੁਆਂਢੀ ਰਾਜਾਂ ਵਿਚ ਪਰਾਲੀ ਸਾੜਨ ਨਾਲ ਦਿੱਲੀ ਵਿਚ ਫਿਰ ਪ੍ਰਦੂਸ਼ਣ ਦਾ ਖ਼ਤਰਾ 
Published : Sep 24, 2018, 12:14 pm IST
Updated : Sep 24, 2018, 12:14 pm IST
SHARE ARTICLE
Prali Burn
Prali Burn

 ਸਰਦੀਆਂ ਵਿੱਚ ਦਿੱਲੀ ਦੀ ਹਵਾ ਦੇ ਦੂਸ਼ਿਤ ਹੋਣ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ।

ਨਵੀਂ ਦਿੱਲੀ :  ਸਰਦੀਆਂ ਵਿੱਚ ਦਿੱਲੀ ਦੀ ਹਵਾ ਦੇ ਦੂਸ਼ਿਤ ਹੋਣ ਦਾ ਖਤਰਾ ਇੱਕ ਵਾਰ ਫਿਰ ਵੱਧ ਗਿਆ ਹੈ। ਪ੍ਰਦੂਸ਼ਣ ਨੂੰ ਵਧਾਏ ਜਾਣ ਵਿੱਚ ਪਰਾਲੀ ਨੂੰ ਸਾੜਿਆ ਜਾਣਾ ਇੱਕ ਵੱਡਾ ਕਾਰਣ ਮੰਨਿਆ ਜਾਂਦਾ ਹੈ। ਤਮਾਮ ਰੋਕਾਂ ਦੇ ਬਾਵਜੂਦ ਇਸ ਸਾਲ ਵੀ ਪਰਾਲੀ ਸਾੜਨ ਦੀ ਘਟਨਾਵਾਂ ਸਾਹਮਣੇ ਆਉਣ ਲੱਗੀਆਂ ਹਨ। ਹਰਿਆਣਾ ਪ੍ਰਦੂਸ਼ਣ ਬੋਰਡ ਦੇ ਮੈਂਬਰ ਐਸ.ਨਾਰਾਇਣ ਨੇ ਦੱਸਿਆ ਕਿ ਇੱਕਲੇ ਕਰਨਾਲ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੇ 61 ਮਾਮਲੇ ਸਾਹਮਣੇ ਆਏ ਹਨ। ਇਹਨਾਂ  ਵਿਚ 26 ਮੁੱਕਦਮੇ ਦਰਜ਼ ਕੀਤੇ ਗਏ ਹਨ ਅਤੇ 35 ਕਿਸਾਨਾਂ ਤੋਂ 90 ਹਜ਼ਾਰ ਰੂਪਏ ਜ਼ੁਰਮਾਨਾ ਵਸੂਲ ਪਾਇਆ ਗਿਆ ਹੈ।

Prali BurnPrali Burnਉਥੇ ਹੀ ਪੰਜਾਬ ਪ੍ਰਦੂਸ਼ਣ ਬੋਰਡ ਦੇ ਮੈਂਬਰ ਕਰੁਣੇਸ਼ ਗਰਗ ਨੇ ਵੀ ਰਾਜ ਵਿਚ ਪਰਾਲੀ ਸਾੜਨ ਦੀ ਘਟਨਾਵਾਂ ਦੀ ਪੁਸ਼ਟੀ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ( ਸੀਪੀਸੀਬੀ) ਵਿਖੇ ਹਵਾ ਦੀ ਗੁਣਵੱਤਾ ਦੇ ਸਾਬਕਾ ਪ੍ਰਮੁੱਖ ਡੀ. ਸ਼ਾਹਾ ਨੇ ਕਿਹਾ ਕਿ ਮਾਨਸੂਨ ਦੇ ਤੁਰੰਤ ਮਗਰੋਂ ਕਿਸਾਨ ਰਬੀ ਦੀ ਫਸਲ ਦੇ ਲਈ ਖੇਤਾਂ ਨੂੰ ਤਿਆਰ ਕਰਨ ਦੇ ਲਈ ਪਰਾਲੀ ਨੂੰ ਸਾੜਨਾ ਸ਼ੁਰੂ ਕਰ ਦਿੰਦੇ ਹਨ। ਮਾਨਸੂਨ ਵਾਪਿਸ ਜਾ ਰਿਹਾ ਹੁੰਦਾ ਹੈ ਅਤੇ ਉਸ ਸਮੇਂ ਹਵਾਵਾਂ ਦੀ ਦਿਸ਼ਾ ਪੱਛਮ ਵੱਲ ਨੂੰ ਹੁੰਦੀ ਹੈ। ਇਸ ਤਰ•ਾਂ ਇਹ ਹਵਾਵਾਂ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਦਾ ਵੱਡਾ ਹਿੱਸਾ ਦਿੱਲੀ ਅਤੇ ਰਾਹ ਵਿੱਚ ਪੈਣ ਵਾਲੇ ਸ਼ਹਿਰਾਂ ਤੱਕ ਪਹੁੰਚਾਉਂਦੀਆਂ ਹਨ।

prali burnprali burnਸੀਪੀਸੀ ਦੇ ਆਕੰੜਿਆਂ ਮੁਤਾਬਕ ਪਿਛਲੇ ਸਾਲ ਵੀ ਅਕਤੂਬਰ ਵਿਚ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਚ ਗਿਰਾਵਟ ਸ਼ੁਰੂ ਹੋ ਗਈ ਸੀ ਅਤੇ ਮਹੀਨੇ ਤੇ ਤੀਸਰੇ ਹਫਤੇ ਵਿਚ ਚਿੰਤਾਜਨਕ ਹਾਲਤ ਵਿਚ ਪਹੁੰਚ ਗਈ ਸੀ। ਇਹ ਕਿਸ ਹੱਦ ਤਕ ਖਤਰਨਾਕ ਸਾਬਿਤ ਹੋ ਸਕਦਾ ਹੈ ਇਸ ਗੱਲ ਦਾ ਅੰਦੇਸ਼ਾ ਇਸੇ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇੱਕ ਟਨ ਪਰਾਲੀ ਸਾੜਨ ਤੇ 60 ਕਿਲੋ ਕਾਰਬਨ ਮੋਨੋ ਆਕਸਾਈਡ ਅਤੇ 1,460 ਕਿਲੋ ਕਾਰਬਨ ਡਾਈ ਆਕਸੀਈਡ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ 199 ਕਿੱਲੋ ਰਾਖ,3 ਕਿਲੋ ਸੂਖਮ ਕਣ ਅਤੇ ਦੋ ਕਿੱਲੋ ਸਲਫਰ ਡਾਈ ਆਕਸਾਈਡ ਵੀ ਨਿਕਲਦੀ ਹੈ।

Prali BurnPrali Burnਜ਼ਿਕਰਯੋਗ ਹੈ ਕਿ ਬੀਤੇ ਸਾਲ ਪਰਾਲੀ ਜਲਾਏ ਜਾਣ ਦੇ 12,657 ਮਾਮਲੇ ਹਰਿਆਣਾ ਵਿਚ ਅਤੇ 43,814 ਘਟਨਾਵਾਂ ਪੰਜਾਬ ਵਿਚ ਦਰਜ਼ ਕੀਤੀਆਂ ਗਈਆਂ। 2016 ਦੇ ਮੁਕਾਬਲੇ ਇਸ ਵਿਚ 46 ਫੀਸਦੀ ਦੀ ਕਮੀ ਦਰਜ਼ ਕੀਤੀ ਗਈ। ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਹਰਿਆਣਾ ਸਰਕਾਰ ਵੱਲੋਂ 30 ਪਿੰਡਾਂ ਦੀ ਵਿਸ਼ੇਸ਼ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪਰਾਲੀ ਪ੍ਰਬੰਧਨ ਲਈ 1,151 ਕਰੋੜ ਰੁਪਏ ਦਿੱੱਤੇ ਗਏ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement