
ਇਹ ਸਿਰਫ਼ ਇੱਕ ਫ਼ਸਲੀ ਸੀਜ਼ਨ ਦਾ ਮਾਮਲਾ ਨਹੀਂ ਹੈ, ਸਗੋਂ ਇਸ ਦਾ ਭਾਰਤ 'ਤੇ ਵੱਡਾ ਆਰਥਿਕ ਪ੍ਰਭਾਵ ਪਵੇਗਾ
ਚੰਡੀਗੜ੍ਹ: ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬਾਸਮਤੀ ਚੌਲਾਂ ਦੇ ਘੱਟੋ-ਘੱਟ ਨਿਰਯਾਤ ਮੁੱਲ ਨੂੰ 1200ਡਾਲਰ ਤੋਂ ਘਟਾ ਕੇ 950ਡਾਲਰ ਕਰਨ ਲਈ ਵਾਪਾਰ ਮੰਤਰਾਲੇ ਅਤੇ ਏਪੀਡਾ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਇਹ ਮੁੱਦਾ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਮਹੀਨੇ ਅੰਮ੍ਰਿਤਸਰ ਵਿੱਚ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਉਠਾਇਆ ਗਿਆ ਸੀ, ਜਿੱਥੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ।
ਸਾਹਨੀ ਨੇ ਕਿਹਾ ਕਿ ਉਸੇ ਦਿਨ ਹੀ ਉਨ੍ਹਾਂ ਨੇ ਵਾਪਾਰ ਮੰਤਰਾਲੇ ਨੂੰ ਕਹਿ ਦਿੱਤਾ ਸੀ ਕਿ ਇਹ ਫੈਸਲਾ ਤਰਕਸੰਗਤ ਨਹੀਂ ਹੈ ਅਤੇ ਇਸ ਦਾ ਬਾਸਮਤੀ ਦੇ ਕਾਸ਼ਤਕਾਰ ਕਿਸਾਨਾਂ ਅਤੇ ਵਪਾਰੀਆਂ 'ਤੇ ਮਾੜਾ ਪ੍ਰਭਾਵ ਪਵੇਗਾ। ਬਾਸਮਤੀ ਚੌਲਾਂ ਦੀਆਂ ਲਗਭਗ 40 ਕਿਸਮਾਂ ਹਨ ਜੋ 850 ਡਾਲਰ ਤੋਂ ਲੈ ਕੇ 1600 ਡਾਲਰ ਪ੍ਰਤੀ ਮੀਟਰਕ ਟਨ ਤੱਕ ਦੀ ਕੀਮਤ ਦੀਆਂ ਹਨ। ਬਾਸਮਤੀ ਚੌਲਾਂ ਦੀਆਂ ਹੇਠਲੀਆਂ ਕਿਸਮਾਂ ਬਰਾਮਦ ਬਾਜ਼ਾਰ ਵਿੱਚ 70% ਯੋਗਦਾਨ ਪਾਉਂਦੀਆਂ ਹਨ।
ਕੇਂਦਰ ਸਰਕਾਰ ਦੁਆਰਾ ਮਿਥੇ ਗਏ ਇਸ ਘੱਟੋ-ਘੱਟ ਨਿਰਯਾਤ ਮੁੱਲ (ਐਮ.ਈ.ਪੀ.) ਨਾਲ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਪੂਰੀ ਤਰ੍ਹਾਂ ਟੁੱਟ ਜਾਵੇਗੀ ਕਿਉਂਕਿ (MEP) ਦੇ ਇਸ ਫੈਸਲੇ ਕਾਰਨ ਕੀਮਤਾਂ ਡਿੱਗਣ ਤੈਅ ਹਨ।
ਸਾਹਨੀ ਨੇ ਇਹ ਵੀ ਕਿਹਾ ਸੀ ਕਿ ਇਹ ਸਿਰਫ਼ ਇੱਕ ਫ਼ਸਲੀ ਸੀਜ਼ਨ ਦਾ ਮਾਮਲਾ ਨਹੀਂ ਹੈ, ਸਗੋਂ ਇਸ ਦਾ ਭਾਰਤ 'ਤੇ ਵੱਡਾ ਆਰਥਿਕ ਪ੍ਰਭਾਵ ਪਵੇਗਾ। ਪਾਕਿਸਤਾਨ ਬਾਸਮਤੀ ਨਿਰਯਾਤ ਲਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਾਡਾ ਪ੍ਰਤੀਯੋਗੀ ਹੈ। ਭਾਰਤ ਦੇ 1200 USD MEP ਦੇ ਫੈਸਲੇ ਤੋਂ ਬਾਅਦ, ਪਾਕਿਸਤਾਨ ਨੇ ਰਣਨੀਤਕ ਤੌਰ 'ਤੇ ਆਪਣੇ MEP ਨੂੰ 1050 USD ਕਰ ਦਿੱਤਾ ਸੀ। ਅੰਤਰਰਾਸ਼ਟਰੀ ਬਾਜ਼ਾਰ ਸ਼ਕਤੀਆਂ ਨੇ ਕੇਵਲ ਪਾਕਿਸਤਾਨ ਤੋਂ ਹੀ ਸਾਰੇ ਚੌਲ ਦਰਾਮਦ ਕੀਤੇ ਹੋਣਗੇ।
ਸਾਹਨੀ ਨੇ ਅੱਗੋਂ ਕਿਹਾ ਕਿ ਉਹ ਵਾਪਾਰ ਮੰਤਰਾਲੇ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਬਾਸਮਤੀ ਵਪਾਰੀਆਂ ਦੀ ਬੇਨਤੀ 'ਤੇ ਵਿਚਾਰ ਕਰਕੇ MEP ਨੂੰ ਘਟਾ ਕੇ 950 ਡਾਲਰ ਕਰ ਦਿੱਤਾ ਹੈ
ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ, ਲਾਲ ਕਿਲ੍ਹਾ ਨੇ ਵਾਪਾਰ ਮੰਤਰਾਲੇ ਦਾ ਇਸ ਲੋੜੀਂਦੇ ਕਦਮ ਲਈ ਧੰਨਵਾਦ ਕਰਦਿਆਂ ਕਿਹਾ ਕਿ ਬਾਸਮਤੀ ਚੌਲਾਂ ਦੇ ਸਾਰੇ ਵਪਾਰੀਆਂ ਵਿੱਚ ਪੂਰੀ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਸੀ ਪਰ ਹੁਣ ਇਸ ਫੈਸਲੇ ਨਾਲ ਸਾਨੂੰ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਵਾਧਾ ਕਰਨ ਲਈ ਕਾਫੀ ਰਾਹਤ ਮਿਲੀ ਹੈ।