Punjab News: ਸਭ ਤੋਂ ਵੱਧ ਪਟਿਆਲਾ ਤੋਂ ਮਾਮਲੇ ਆਏ ਸਾਹਮਣੇ
57 new incidents of farm fires have come to light in Punjab Newsਛ ਪੰਜਾਬ ਵਿਚ ਬੁੱਧਵਾਰ ਨੂੰ ਪਰਾਲੀ ਸਾੜਨ ਦੇ 57 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਹੁਣ ਤੱਕ ਕੁੱਲ 1,638 ਕੇਸ ਹੋ ਗਏ ਹਨ। ਬੁੱਧਵਾਰ ਨੂੰ ਸਭ ਤੋਂ ਵੱਧ ਪਰਾਲੀ ਸਾੜਨ ਦੇ 14 ਮਾਮਲੇ ਪਟਿਆਲਾ ਵਿਚ ਦਰਜ ਕੀਤੇ ਗਏ, ਇਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੌਂ ਕੇਸ ਦਰਜ ਕੀਤੇ ਗਏ।
17 ਜ਼ਿਲ੍ਹਿਆਂ ਵਿਚ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ 10 ਅਕਤੂਬਰ ਨੂੰ 123, 11 ਅਕਤੂਬਰ ਨੂੰ 143, 12 ਅਕਤੂਬਰ ਨੂੰ 177, 13 ਅਕਤੂਬਰ ਨੂੰ 162, 14 ਅਕਤੂਬਰ ਨੂੰ 68, 15 ਅਕਤੂਬਰ ਨੂੰ 173, 16 ਅਕਤੂਬਰ ਨੂੰ 99, 17 ਅਕਤੂਬਰ ਨੂੰ 77, 18 ਅਕਤੂਬਰ ਨੂੰ 59 ਮਾਮਲੇ ਸਾਹਮਣੇ ਆਏ ਸਨ।
ਅੰਮ੍ਰਿਤਸਰ ਇਸ ਸਮੇਂ 451 ਮਾਮਲਿਆਂ ਨਾਲ ਪੰਜਾਬ ਵਿੱਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਨੇੜਲੇ ਜ਼ਿਲ੍ਹੇ ਤਰਨਤਾਰਨ ਵਿਚ 331 ਕੇਸ ਹਨ। ਕਾਰਵਾਈ ਅਨੁਸਾਰ 21 ਅਕਤੂਬਰ ਤੱਕ 473 ਕੇਸਾਂ ਵਿੱਚ 12.60 ਲੱਖ ਰੁਪਏ ਦਾ ਵਾਤਾਵਰਨ ਮੁਆਵਜ਼ਾ ਵਸੂਲਿਆ ਗਿਆ ਹੈ। ਰੈਵੇਨਿਊ ਰਿਕਾਰਡ ਵਿੱਚ 472 ਕੇਸਾਂ ਵਿੱਚ ਰੈੱਡ ਐਂਟਰੀਆਂ ਕੀਤੀਆਂ ਗਈਆਂ ਹਨ, ਜਦੋਂ ਕਿ ਆਈਪੀਸੀ ਦੀ ਧਾਰਾ 188 ਤਹਿਤ 1,084 ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਏਅਰ ਐਕਟ, 1981 ਦੀ ਧਾਰਾ 39 ਤਹਿਤ ਸੱਤ ਕੇਸਾਂ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ।