ਮਾਲਵੇ 'ਚ ਵੀ ਆਲੂ ਦੀ ਖੇਤੀ ਪ੍ਰਤੀ ਕਿਸਾਨਾਂ ਦਾ ਵਧਿਆ ਰੁਝਾਨ
Published : Nov 24, 2019, 9:12 am IST
Updated : Nov 24, 2019, 9:12 am IST
SHARE ARTICLE
 Potato Farming in Malwa
Potato Farming in Malwa

ਮਾਲਵੇ 'ਚ ਆਲੂ ਦੀ ਖੇਤੀ ਪ੍ਰਤੀ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ। ਜ਼ਿਲ੍ਹੇ 'ਚ ਕਿਸਾਨਾਂ ਵਲੋਂ ਜ਼ਿਆਦਾਤਰ ਪ੍ਰੋਸੈਸਿੰਗ ਆਲੂ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ

ਬਠਿੰਡਾ  (ਸੁਖਜਿੰਦਰ ਮਾਨ): ਮਾਲਵੇ 'ਚ ਆਲੂ ਦੀ ਖੇਤੀ ਪ੍ਰਤੀ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ। ਜ਼ਿਲ੍ਹੇ 'ਚ ਕਿਸਾਨਾਂ ਵਲੋਂ ਜ਼ਿਆਦਾਤਰ ਪ੍ਰੋਸੈਸਿੰਗ ਆਲੂ ਲਗਾਉਣ ਨੂੰ ਤਰਜ਼ੀਹ ਦੇ ਰਹੇ ਹਨ। ਖੇਤੀ ਮਾਹਰਾਂ ਮੁਤਾਬਕ ਜ਼ਿਲ੍ਹੇ 'ਚ ਇਸ ਵਾਰ 6 ਹਜ਼ਾਰ ਹੈਕਟਰੇਅਰ ਪ੍ਰੋਸੈਸਿੰਗ ਵਾਲੇ ਆਲੂਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜ਼ਿਲ੍ਹੇ 'ਚ ਆਲੂਆਂ ਦੀ ਸੰਭਾਲ ਲਈ 37 ਕੋਲਡ ਸੋਟਰ ਵੀ ਹਨ ਜਿਨ੍ਹਾਂ 'ਚ 159584.5 ਐਮ. ਟੀ. ਆਲੂਆਂ ਨੂੰ ਸਟੋਰ ਕੀਤਾ ਜਾ ਸਕਦਾ ਹੈ।

Potato Feiled In Punjab Potato Feiled In Punjab

ਪਿਛਲੇ 40 ਸਾਲਾਂ ਤੋਂ ਆਲੂਆਂ ਦੀ ਖੇਤੀ ਕਰ ਰਹੇ ਨੇ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਜਾ ਦਾ ਕਿਸਾਨ ਜਗਤਾਰ ਸਿੰਘ ਬਰਾੜ ਨੇ ਦਸਿਆ ਕਿ ਉਸ ਨੇ 16 ਏਕੜ ਰਕਬੇ 'ਚ ਐਲ.ਆਰ. (ਲੇਡੀ ਰੋਜ਼ਾ) ਜੋ ਕਿ ਹੋਲੈਂਡ ਦੇਸ਼ ਦੀ ਵਰਾਇਟੀ ਦਾ ਬੀਜ ਹੈ, ਦੀ ਖੇਤੀ ਕੀਤੀ ਜਾ ਰਹੀ ਹੈ। ਇਸ ਬੀਜ ਦੀ ਵਿਸ਼ੇਸ਼ਤਾ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਚਿਪਸ ਤਿਆਰ ਹੁੰਦਾ ਹੈ।

Potato Feiled In PunjabPotato Feiled In Punjab

ਜਿਸ ਨੂੰ ਪੈਪਸੀ, ਮਰੀਨੋ (ਮੇਰਠ) ਅਤੇ ਹਲਦੀ ਰਾਮ (ਨੋਈਡਾ) ਤੋਂ ਇਲਾਵਾ ਜ਼ਿਲ੍ਹਾ ਮਾਨਸਾ ਵਿਖੇ ਵੀ ਇਸ ਦਾ ਇਕ ਯੂਨਿਟ ਲਗਾਇਆ ਗਿਆ ਹੈ ਜਿਥੇ ਇਸ ਪ੍ਰੋਸੈਸਿੰਗ ਵਾਲੇ ਆਲੂ ਨੂੰ ਨਾਮੀ ਕੰਪਨੀਆਂ ਵਲੋਂ ਖ਼ਰੀਦ ਲਿਆ ਜਾਂਦਾ ਹੈ। ਕਿਸਾਨ ਨੇ ਦਸਿਆ ਕਿ ਪ੍ਰੋਸੈਸਿੰਗ ਵਾਲੇ ਆਲੂ ਦੀ ਐਲ.ਆਰ. (ਲੇਡੀ ਰੋਜ਼) ਵਾਲੀ ਵਰਾਇਟੀ ਨੂੰ ਲਗਭਗ 100 ਤੋਂ 110 ਦਿਨ 'ਚ ਤਿਆਰ ਹੋਣ ਨੂੰ ਲਗਦੇ ਹਨ।

Potato Feiled In PunjabPotato Feiled 

ਉਨ੍ਹਾਂ ਦਸਿਆ ਕਿ ਆਲੂਆਂ ਦੀਆਂ ਤਿੰਨੋ ਕਿਸਮਾਂ ਪਹਿਲਾਂ ਜ਼ਿਆਦਾਤਰ ਨਾਭਾ ਸ਼ਹਿਰ ਦੇ ਪਿੰਡਾਂ ਦੇ ਆਲੇ-ਦੁਆਲੇ ਦੇ ਕਿਸਾਨਾਂ ਵਲੋਂ ਹੀ ਲਗਾਈਆਂ ਜਾਂਦੀਆਂ ਸਨ ਪਰ ਹੁਣ ਜ਼ਿਲ੍ਹਾ ਬਠਿੰਡਾ ਦੇ ਕਿਸਾਨਾਂ 'ਚ ਵੀ ਇਨ੍ਹਾਂ ਪ੍ਰੋਸੈਸਿੰਗ ਵਾਲੀਆਂ ਕਿਸਮਾਂ ਦਾ ਰੁਝਾਨ ਕਾਫ਼ੀ ਦੇਖਣ ਨੂੰ ਮਿਲ ਰਿਹਾ ਹੈ। ਬਾਗਬਾਨੀ ਵਿਭਾਗ ਦੇ ਅਧਿਕਾਰੀ ਡਾ. ਰੀਨਾ ਨੇ ਦਸਿਆ ਕਿ ਪੂਰੇ ਭਾਰਤ 'ਚ ਯੂ.ਪੀ 'ਚ 35 ਫ਼ੀ ਸਦੀ, ਵੈਸਟ ਬੰਗਾਲ 'ਚ 32 ਫ਼ੀ ਸਦੀ, ਪੰਜਾਬ 'ਚ 6 ਫ਼ੀ ਸਦੀ ਆਲੂਆਂ ਦੀ ਬਿਜਾਈ ਹੁੰਦੀ ਹੈ ਪਰ ਪੂਰੇ ਭਾਰਤ ਨੂੰ 80 ਫ਼ੀ ਸਦੀ ਆਲੂ ਦਾ ਬੀਜ ਪੰਜਾਬ 'ਚੋਂ ਸਪਲਾਈ ਕੀਤਾ ਜਾਂਦਾ ਹੈ ਕਿਉਂਕਿ ਪੰਜਾਬ ਦੇ ਚੰਗੇ ਮੌਸਮ ਦੇ ਮੱਦੇਨਜ਼ਰ ਆਲੂ ਦੇ ਬੀਜਾਂ 'ਚ ਵਾਇਰਸ ਨਹੀਂ ਪਾਇਆ ਜਾਂਦਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM

Punjab Flood : ਮਿੰਟਾਂ-ਸਕਿੰਟਾਂ 'ਚ ਤੋੜ ਦਿੱਤਾ ਧੁੱਸੀ ਬੰਨ੍ਹ, ਹੜ੍ਹ ਦੀ ਤਬਾਹੀ ਦੇਖ ਕੇ ਬਜ਼ੁਰਗ ਫੁੱਟ-ਫੁੱਟ ਰੋਇਆ

01 Sep 2025 3:20 PM

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM
Advertisement