
ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਨੇ 5 ਸਾਲ ਪਹਿਲਾਂ ਹਰਿਆਣਾ ਯੂਨੀਵਰਸਿਟੀ ਤੋਂ ਸਫੇਦਾ ਕਿਸਮ ਦੇ ਅਮਰੂਦ ਦੀ ਕਾਸ਼ਤ ਸ਼ੁਰੂ ਕੀਤੀ ਸੀ
ਨਵੀਂ ਦਿੱਲੀ - ਅੱਜ ਕੱਲ੍ਹ ਲੌਕਡਾਊਨ ਦੌਰਾਨ ਕਈ ਲੋਕਾਂ ਨੇ ਕੇਤੀ ਦਾ ਕੰਮ ਸ਼ੁਰੂ ਕਰ ਕੇ ਚੰਗੀ ਕਮਾਈ ਕੀਤੀ ਹੈ ਤੇ ਹੁਣ ਇਕ ਹੋਰ ਕਿਸਾਨ ਨੇ ਖੇਤੀ ਵਿਚ ਚੰਗੀ ਕਮਾਈ ਕੀਤੀ ਹੈ। ਹਰਿਆਣਾ ਦੇ ਪੰਚਕੁਲਾ ਸ਼ਹਿਰ ਦਾ ਰਹਿਣ ਵਾਲਾ ਇਕ ਕਿਸਾਨ ਜੰਡਵਾਲਾ ਭੀਮਸ਼ਾਹ ਰੋਡ, ਮੰਡੀ ਰੋਡ 'ਤੇ 5 ਸਾਲਾਂ ਤੋਂ ਅਮਰੂਦ ਦੀ ਕਾਸ਼ਤ ਕਰ ਰਿਹਾ ਹੈ।
Safeda Guava Cultivation
ਉਹ ਅਮਰੂਦ ਦੀ ਖੇਤੀ ਕਰ ਕੇ ਲੱਖਾਂ ਰੁਪਏ ਕਮਾ ਰਿਹਾ ਹੈ। ਕਿਸਾਨ ਗੁਰਦੇਵ ਸਿੰਘ ਨੇ ਦੱਸਿਆ ਕਿ ਉਸਨੇ 5 ਸਾਲ ਪਹਿਲਾਂ ਹਰਿਆਣਾ ਯੂਨੀਵਰਸਿਟੀ ਤੋਂ ਸਫੇਦਾ ਕਿਸਮ ਦੇ ਅਮਰੂਦ ਦੀ ਕਾਸ਼ਤ ਸ਼ੁਰੂ ਕੀਤੀ ਸੀ, ਜਿਸ ਤੋਂ ਉਹ ਪ੍ਰਤੀ ਏਕੜ ਕਰੀਬ 3.30 ਲੱਖ ਕਮਾ ਰਿਹਾ ਹੈ।
Safeda Guava Cultivation
ਕਿਸਾਨ ਝੋਨੇ ਅਤੇ ਕਣਕ ਦੀ ਕਾਸ਼ਤ 'ਤੇ ਵਧੇਰੇ ਨਿਰਭਰ ਹਨ। ਹੁਣ ਸਮਝਦਾਰੀ ਨਾਲ ਕਾਸ਼ਤ ਕਰਨੀ ਪੈਂਦੀ ਹੈ। ਇਸ ਤੋਂ ਪਾਣੀ ਦੀ ਬਚਤ ਹੁੰਦੀ ਹੈ ਜਦੋਂ ਕਿ ਝੋਨੇ ਲਈ ਪਾਣੀ ਦੀ ਬਹੁਤ ਜਰੂਰਤ ਪੈਂਦੀ ਹੈ।
Safeda Guava Cultivation
ਕਿਸਾਨ ਨੇ ਦੱਸਿਆ ਕਿ ਸਫੇਦਾ ਅਮਰੂਦ ਦੇ 15 ਮਹੀਨਿਆਂ ਦਾ ਪੌਦਾ ਫਲ ਦੇਣ ਲਗਦਾ ਹੈ ਜੋ ਲੰਬੇ ਸਮੇਂ ਤੱਕ ਫਲ ਦਿੰਦਾ ਹੈ। ਸਫੇਦਾ ਅਮਰੂਦ ਵਿਚ ਜੂਸ ਬਹੁਤ ਜ਼ਿਆਦਾ ਹੁੰਦਾ ਹੈ, ਸਰਦੀਆਂ ਵਿਚ ਇਹ ਅਮਰੂਦ 500 ਗ੍ਰਾਮ ਦਾ ਵੀ ਬਣ ਜਾਂਦਾ ਹੈ,
Safeda Guava Cultivation
ਜਦੋਂ ਕਿ ਗਰਮੀਆਂ ਵਿਚ ਨਮੀ ਘੱਟ ਹੋਣ ਕਾਰਨ ਆਕਾਰ ਥੋੜ੍ਹਾ ਘੱਟ ਹੁੰਦਾ ਹੈ, ਪਰ ਅਮਰੂਦ ਦੀ ਫਸਲ ਸਰਦੀਆਂ ਅਤੇ ਗਰਮੀਆਂ ਦੋਵਾਂ ਮੌਸਮ ਵਿਚ ਕਿਸਾਨ ਲਈ ਫਾਇਦੇਮੰਦ ਹੁੰਦੀ ਹੈ।