ਖੁਦਕੁਸ਼ੀਆਂ ਨੂੰ ਰੋਕਣ ਲਈ ਇਸ ਕਿਸਾਨ ਦੀ ਨਵੀਂ ਮੁਹਿੰਮ
Published : May 26, 2018, 3:02 pm IST
Updated : May 26, 2018, 3:02 pm IST
SHARE ARTICLE
Farmer Initiate a New campaign to stop Suicides
Farmer Initiate a New campaign to stop Suicides

ਪੰਜਾਬ ਦਾ ਕਿਸਾਨ ਹੱਥੀ ਮਿਹਨਤ ਛੱਡ ਕੇ ਸਿਰ ਚੜ੍ਹੇ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ

ਅੱਜ ਜਿਥੇ ਪੰਜਾਬ ਦਾ ਕਿਸਾਨ ਹੱਥੀ ਮਿਹਨਤ ਛੱਡ ਕੇ ਸਿਰ ਚੜ੍ਹੇ ਕਰਜ਼ੇ ਦੇ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ ਉਥੇ ਕਸਬਾ ਝਬਾਲ ਦੇ ਇਕ ਅਗਾਂਹ ਵਧੂ ਕਿਸਾਨ ਸੁਖਵਿੰਦਰ ਸਿੰਘ ਨੇ ਆਪਣੀ ਜ਼ਮੀਨ ਵਿਚ ਫੁੱਲਾਂ ਦੀ ਕਰਾਹਤ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਹਰ ਕੋਈ ਕਿਸਾਨ ਆਪਣੀ ਜ਼ਮੀਨ ਵਿਚ ਮਿਹਨਤ ਕਰੇ ਤਾਂ ਉਸਨੂੰ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਈ ਲੋੜ ਨਹੀਂ|

floriculturefloricultureਉਹਨਾਂ ਦੱਸਿਆ ਕਿ ਉਹਨਾਂ ਦੇ ਹਿੱਸੇ ਆਈ ਜ਼ਮੀਨ ਭਾਵੇਂ ਘੱਟ ਸੀ ਪਰ ਉਹਨਾਂ ਵੱਲੋਂ ਆਪਣੇ 2 ਬੇਟਿਆਂ ਦੀ ਮਦਦ ਨਾਲ 6 ਕਨਾਲ ਦੇ ਰਕਬੇ ਵਿਚ ਬੀਜੀ ਫੁੱਲਾਂ ਦੀ ਫਸਲ ਤੋਂ ਉਹ ਤਕਰੀਬਨ 4000 ਰੁ: ਰੋਜ਼ਾਨਾ ਕਮਾਉਂਦੇ ਹਨ ਤੇ ਆਪਣੀ ਇਸ ਫਸਲ ਦੀ ਤੁੜਾਈ ਵੀ ਉਹ ਖੁਦ ਹੀ ਕਰਦੇ ਹਨ ਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਲੈਂਦੇ ਹਨ ਤੇ ਰੋਜ਼ਾਨਾ 2 ਕੁਇੰਟਲ ਦੇ ਲਗਭਗ ਫੁੱਲ ਤੋੜ ਕੇ ਉਸਨੂੰ ਬਜ਼ਾਰ ਵਿਚ ਵੇਚ ਆਉਂਦੇ ਹਨ| 

floriculturefloricultureਉਹਨਾਂ ਕਿਹਾ ਕਿ ਫੁੱਲਾਂ ਦੀ ਪਨੀਰੀ ਭਾਵੇਂ ਕਿ ਮੌਸਮ ਦੇ ਹਿਸਾਬ ਨਾਲ ਇਥੇ ਨਹੀਂ ਹੁੰਦੀ ਜੋ ਇਥੋਂ ਦੀ ਬਜਾਏ ਹੋਰ ਸੂਬੇ ਵਿਚੋਂ ਮੰਗਵਾਉਣੀ ਪੈਂਦੀ ਹੈ ਜਿਸਤੇ ਲਗਭਗ ਪਨੀਰੀ ਅਤੇ ਵਾਹੀ ਖਾਦ ਆਦਿ ਦਾ ਖਰਚਾ 15/20 ਹਜ਼ਾਰ ਰੁ: ਇਕ ਕਿੱਲੇ ਦਾ ਆ ਜਾਂਦਾ ਹੈ ਤੇ ਇਸਦੀ ਆਮਦਨ ਦੂਜੀਆਂ ਫਸਲਾਂ ਦੇ ਮੁਕਾਬਲੇ ਕਿਤੇ ਜਿਆਦਾ ਨਿਕਲਦੀ ਹੈ ਤੇ ਸਾਲ ਵਿਚ ਹੁੰਦੀਆਂ 2 ਫਸਲਾਂ ਦੇ ਮੁਕਾਬਲੇ ਇਕ ਫਸਲ ਫੁੱਲਾਂ ਦੀ ਲੈ ਕੇ 1.5 ਤੋਂ 2 ਲੱਖ ਰੁ: ਇਕ ਕਿੱਲੇ ਦਾ ਮੁਨਾਫਾ ਹੁੰਦਾ ਹੈ|

floriculturefloricultureਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦਕੁਸ਼ੀਆਂ ਦੇ ਰਾਹ ਨੂੰ ਨਾ ਅਪਣਾਉਂਦਿਆਂ ਹੋਇਆ ਆਪਣੀ ਜ਼ਮੀਨ ਨੂੰ ਦੁਕਾਨ ਬਣਾ ਕੇ ਇਸ ਵਿਚ ਮਿਹਨਤ ਕਰਨ ਤੇ ਕੋਈ ਵੀ ਕਰਜ਼ਦਾਰ ਉਹਨਾਂ ਤੇ ਹਾਵੀ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਆਪਣੀਆਂ ਜਰੂਰਤਾਂ ਪੂਰੀਆਂ ਕਰਨ ਲਈ ਕਿਸੇ ਦੇ ਤਰਲੇ ਨਹੀਂ ਲੈਣੇ ਪੈਣਗੇ | ਉਹਨਾਂ ਦੱਸਿਆ ਕਿ ਦੁਨੀਆਂ ਵਿਚ ਕੋਈ ਵੀ ਕਾਰੋਬਾਰ ਅਜਿਹਾ ਨਹੀਂ ਜਿਸ ਵਿਚੋਂ ਜ਼ਮੀਨ ਜਿੰਨੀ ਆਮਦਨ ਹੁੰਦੀ ਹੋਵੇ |

ਉਹਨਾਂ ਮਿਸਾਲ ਦਿੰਦਿਆਂ ਕਿਹਾ ਕਿ ਕਿਸੇ ਦ ਕੋਈ ਬਿ੦ਨਸ 5% ਤੋਂ ਲੈ ਕੇ 50% ਤੱਕ ਮੁਨਾਫਾ ਦੇ ਸਕਦਾ ਹੈ ਪਰ ਵਾਹੀ ਇਕ ਅਜਿਹਾ ਬਿਜ਼ਨਸ ਹੈ ਜੋ ਕਿ ਮਿਹਨਤ ਦਾ ਮੁੱਲ ਪਾਉਂਦੀ ਹੈ ਤੇ ਕਈ ਗੁਣਾ ਜਿਆਦਾ ਇਸਦੀ ਪੈਦਾਵਾਰ ਹੋ ਜਾਂਦੀ ਹੈ |

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement