ਖੇਤੀਬਾੜੀ ਵਿਭਾਗ ਨੇ ਅਮਰੀਕਨ ਕੰਪਨੀ ਨਵੀਜ਼ ਕਲਾਈਮੇਟ ਸਮਾਰਟ ਐਗਰੀਕਲਚਰ ਟੈਕਨਾਲੋਜੀ ਨਾਲ ਮੀਟਿੰਗ
Published : Jun 26, 2018, 5:42 pm IST
Updated : Jun 26, 2018, 5:42 pm IST
SHARE ARTICLE
American company Climate Smart Agriculture Technology
American company Climate Smart Agriculture Technology

ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਖੇਤੀ ਭਵਨ ਐਸ ਏ ਐਸ ਨਗਰ ਵਿਚ ਖੇਤੀਬਾੜੀ

ਚੰਡੀਗੜ੍ਹ, 26 ਜੂਨ ²(ਸਪੋਕਸਮੈਨ ਸਮਾਚਾਰ ਸੇਵਾ): ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਖੇਤੀ ਭਵਨ ਐਸ ਏ ਐਸ ਨਗਰ ਵਿਚ ਖੇਤੀਬਾੜੀ ਨੂੰ ਵਾਤਾਵਰਣ ਵਿਚ ਹੋ ਰਹੀਆਂ ਅਣਕਿਆਸੀਆਂ ਤਬਦੀਲੀਆਂ ਦੇ ਖੇਤੀਬਾੜੀ ਨੂੰ ਅਨੁਕੂਲ ਬਣਾਉਣ ਲਈ ਅਮਰੀਕਾ ਸਥਿਤ ਸੀਟੂਐਸ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ।

AgricultureAgricultureਮੀਟਿੰਗ ਵਿਚ ਕੰਪਨੀ ਵਲੋਂ ਸ੍ਰੀ ਜਗਨ ਚਿਤੀਪੋਲੂ, ਸੀਈਓ ਵਲੋਂ ਪ੍ਰੈਜਨਟੇਸਨ ਦਿਤੀ ਗਈ। ਉਨ੍ਹਾਂ ਵਲੋਂ ਤਿਆਰ ਕੀਤੇ ਸੈਂਸਰ ਬੇਸਡ ਟੈਕਨਾਲੋਜੀ ਨਾਲ ਮਿੱਟੀ ਵਿਚ ਨਮੀ, ਹਵਾ ਦੀ ਸਿੱਲ, ਤਾਪਮਾਨ, ਲੀਫ਼ ਵੈਟਨੈਸ ਆਦਿ ਵੱਖ ਵੱਖ ਸੈਂਸਰਾਂ ਰਾਹੀਂ ਖੇਤ ਦੀ ਸੂਚਨਾ ਇਕੱਤਰ ਕਰ ਕੇ ਕਲਾਊਡ ਵਿਚ ਭੇਜੀ ਜਾਂਦੀ ਹੈ। 
ਇਕੱਤਰ ਹੋਈ ਸੂਚਨਾ ਦੇ ਆਧਾਰ 'ਤੇ ਕਿਸਾਨਾਂ ਨੂੰ ਫ਼ਸਲ ਸਬੰਧੀ ਅਗਲੇਰੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ,

AgricultureAgricultureਇਸ ਨਾਲ ਪਾਣੀ, ਸਮਾਂ ਅਤੇ ਕਿਸਾਨਾਂ ਨੂੰ ਤਕਨੀਕੀ ਗਿਆਨ ਆਧਾਰਤ ਸਮੇਂ ਤੋਂ ਪਹਿਲਾਂ ਸੂਚਨਾਂ ਪ੍ਰਾਪਤ ਹੁੰਦੀ ਹੈ ਜਿਸ ਨਾਲ ਉਹ ਸਮੇਂ ਸਿਰ ਅਪਣੀ ਫ਼ਸਲ ਦੀ ਬਿਜਾਈ ਅਤੇ ਬੀਜੀ ਗਈ ਫ਼ਸਲ ਦੇ ਸਮੇਂ ਸਿਰ ਪਲਾਨਿੰਗ ਕਰ ਸਕਦੇ ਹਨ। ਇਸ ਸੈਂਸਰ ਬੇਸਡ ਮਸ਼ੀਨ ਨੂੰ ਸੋਲਰ ਪੈਨਲ ਨਾਲ ਅਟੈਚ ਕੀਤਾ ਜਾਂਦਾ ਹੈ ਇਸ ਲਈ ਇਸ ਨੂੰ ਕਿਸੇ ਵਾਧੂ ਬਿਜਲੀ ਕੁਨੈਕਸ਼ਨ ਦੀ ਲੋੜ ਨਹੀਂ ਪੈਂਦੀ ਹੈ। ਸ੍ਰੀ ਜਗਨ ਵਲੋਂ ਇਹ ਵੀ ਦਸਿਆ ਕਿ ਉੁਨ੍ਹਾਂ ਦੀ ਅਜਿਹੀ ਟੈਕਨਾਲੋਜੀ ਨੂੰ ਫਲੋਰਿਡਾ, ਅਮਰੀਕਾ ਦੇ ਕਿਸਾਨਾਂ ਵਲੋਂ ਅਪਣਾਇਆ ਗਿਆ ਹੈ ਅਤੇ ਕਿਸਾਨਾਂ ਨੂੰ ਰਿਅਲ ਟਾਈਮ ਅੰਗਰਾਂ ਦੀ ਖੀ ਲਈ ਮੈਸੇਜ ਰਾਹੀਂ ਸੂਚਨਾ ਉਪਲਬੱਧ ਕਰਵਾਈ ਜਾਂਦੀ ਹੈ।

AgricultureAgricultureਇਸੇ ਤਰ੍ਹਾਂ ਪੰਜਾਬ ਵਿਚ ਵੀ ਅਜਿਹੇ ਮਾਡਲਾਂ ਨੂੰ ਵੱਖ ਵੱਖ ਫ਼ਸਲਾਂ ਲਈ ਲਾਗੂ ਕੀਤਾ ਜਾਵੇਗਾ। ਅੰਤ ਵਿਚ ਜਸਬੀਰ ਸਿੰਘ, ਡਾਇਰੈਕਟਰ ਖੇਤੀਬਾੜੀ ਪੰਜਾਬ ਵਲੋਂ ਇਸ ਚਾਰ ਮੈਂਬਰੀ ਟੀਮ ਦਾ ਬਹੁਤ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨਾਲ ਗੱਲ ਅੱਗੇ ਤੋਰਨ ਦਾ ਵਿਸ਼ਵਾਸ ਵੀ ਦੁਵਾਇਆ ਗਿਆ। ਮੀਟਿੰਗ ਆਯੋਜਤ ਕਰਵਾਉਣ ਲਈ ਡਾ. ਰਣਜੋਧ ਸਿੰਘ  ਖੇਤੀਬਾੜੀ ਵਿਭਾਗ ਅਫ਼ਸਰ, ਆਰ ਕੇ ਕੇ ਵੀ ਆਈ ਦਾ ਵਿਸ਼ੇਸ਼ ਧਨਵਾਦ ਕੀਤਾ ਗਿਆ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement