
ਇਹ ਪੰਜ ਦੇਸ਼ ਦੁਨੀਆ ਦੇ ਹੋਰਨਾਂ ਦੇਸ਼ਾਂ ਤੋਂ ਦਰਾਮਦ ਰਾਹੀਂ ਪੂਰੀਆਂ ਕਰਦੇ ਹਨ ਆਪਣੀਆਂ ਅਨਾਜ ਜ਼ਰੂਰਤਾਂ।
ਨਵੀਂ ਦਿੱਲੀ: ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ। ਇਥੋਂ ਦਾ ਪੌਣ-ਪਾਣੀ ਹਰ ਕਿਸਮ ਦੇ ਅਨਾਜ ਉਗਾਉਣ ਲਈ ਢੁਕਵਾਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ’ਚ ਕਈ ਅਜਿਹੀਆਂ ਥਾਵਾਂ ਹਨ ਜਿਥੇ ਅਨਾਜ ਦਾ ਇਕ ਦਾਣਾ ਵੀ ਨਹੀਂ ਉਗਾਇਆ ਜਾ ਸਕਦਾ।
ਦੁਨੀਆ ’ਚ 5 ਅਜਿਹੇ ਦੇਸ਼ ਹਨ ਜਿੱਥੇ ਨਾ ਤਾਂ ਅਨਾਜ ਦਾ ਇੱਕ ਦਾਣਾ ਵੀ ਉਗਾਇਆ ਜਾ ਸਕਦਾ ਹੈ ਅਤੇ ਨਾ ਹੀ ਇੱਥੇ ਫਲ ਜਾਂ ਸਬਜ਼ੀਆਂ ਉਗਾਈਆਂ ਜਾ ਸਕਦੀਆਂ ਹਨ। ਇਹ ਦੇਸ਼ ਸਿੰਗਾਪੁਰ, ਗ੍ਰੀਨਲੈਂਡ, ਮੋਨਾਕੋ, ਕਤਰ, ਵੈਟੀਕਨ ਸਿਟੀ ਹਨ।
ਸਿੰਗਾਪੁਰ: ਸਿੰਗਾਪੁਰ ਸੰਘਣੀ ਆਬਾਦੀ ਵਾਲਾ ਸ਼ਹਿਰੀ ਦੇਸ਼ ਹੈ। ਇੱਥੇ ਜ਼ਿਆਦਾਤਰ ਇਮਾਰਤਾਂ ਹੀ ਹਨ। ਇਸੇ ਲਈ ਖੇਤੀਬਾੜੀ ਲਈ ਜਗ੍ਹਾ ਘੱਟ ਬਚਦੀ ਹੈ। ਸਿੰਗਾਪੁਰ ਖ਼ੁਰਾਕੀ ਵਸਤਾਂ ਮਲੇਸ਼ੀਆ, ਵੀਅਤਨਾਮ, ਥਾਈਲੈਂਡ ਤੇ ਭਾਰਤ ਤੋਂ ਦਰਾਮਦ ਕਰਦਾ ਹੈ।
ਗ੍ਰੀਨਲੈਂਡ: ਇਸ ਦੇਸ਼ ਦਾ 80 ਫ਼ੀ ਸਦੀ ਹਿੱਸਾ ਸਦਾ ਬਰਫ਼ ਨਾਲ ਢਕਿਆ ਰਹਿੰਦਾ ਹੈ ਤੇ ਆਬਾਦੀ ਵੀ ਬਹੁਤ ਘੱਟ ਹੈ। ਇਸੇ ਲਈ ਇਥੇ ਅਨਾਜ ਉਗਾਉਣਾ ਅਸੰਭਵ ਹੈ।
ਮੋਨਾਕੋ: ਇਹ ਭਾਵੇਂ ਬਹੁਤ ਅਮੀਰ ਦੇਸ਼ ਹੈ ਪਰ ਇਸ ਦਾ ਖੇਤਰਫਲ ਬਹੁਤ ਘੱਟ; ਸਿਰਫ਼ 2 ਵਰਗ ਕਿਲੋਮੀਟਰ ਹੈ। ਇਥੇ ਜ਼ਮੀਨ ਨਾ ਹੋਣ ਕਾਰਣ ਖੇਤੀ ਅਸੰਭਵ ਹੈ।
ਕਤਰ: ਕਤਰ ਇੱਕ ਰੇਗਿਸਤਾਨੀ ਦੇਸ਼ ਹੈ। ਇਥੋਂ ਦੀ ਮਿੱਟੀ ਉਪਜਾਊ ਵੀ ਨਹੀਂ ਹੈ ਤੇ ਪਾਣੀ ਦੀ ਭਾਰੀ ਕਮੀ ਹੈ। ਮੌਸਮ ਵੀ ਬਹੁਤ ਜ਼ਿਆਦਾ ਗਰਮ ਤੇ ਖ਼ੁਸ਼ਕ ਹੁੰਦਾ ਹੈ।
ਵੈਟਿਕਨ ਸਿਟੀ: ਇਹ ਦੁਨੀਆ ਦਾ ਸੱਭ ਤੋਂ ਛੋਟਾ ਦੇਸ਼ ਹੈ ਤੇ ਸਿਰਫ਼ ਇਕ ਸ਼ਹਿਰ ਵਾਲਾ ਦੇਸ਼ ਹੈ। ਇਥੇ ਵੀ ਖੇਤੀਬਾੜੀ ਲਈ ਜ਼ਮੀਨ ਮੌਜੂਦ ਨਹੀਂ ਹੈ।
ਇਹ ਦੇਸ਼ ਅਨਾਜ ਅਤੇ ਭੋਜਨ ਵਰਗੇ ਉਤਪਾਦਾਂ ਲਈ ਦਰਾਮਦ ’ਤੇ ਨਿਰਭਰ ਕਰਦੇ ਹਨ। ਗ੍ਰੀਨਲੈਂਡ ਵਰਗਾ ਦੇਸ਼ ਪੂਰੀ ਤਰ੍ਹਾਂ ਡੈਨਮਾਰਕ, ਯੂਰਪ ਅਤੇ ਉੱਤਰੀ ਅਮਰੀਕਾ ਤੋਂ ਭੋਜਨ ਪ੍ਰਾਪਤ ਕਰਦਾ ਹੈ। ਜਦੋਂ ਕਿ ਮੋਨਾਕੋ ਇਟਲੀ ਅਤੇ ਫਰਾਂਸ ’ਤੇ ਨਿਰਭਰ ਹੈ। ਇਹ ਦੇਖਿਆ ਜਾ ਸਕਦਾ ਹੈ ਕਿ ਵੈਟੀਕਨ ਸਿਟੀ, ਜੋ ਕਿ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ, ਆਪਣੇ ਭੋਜਨ ਉਤਪਾਦਾਂ ਲਈ ਪੂਰੀ ਤਰ੍ਹਾਂ ਇਟਲੀ ’ਤੇ ਨਿਰਭਰ ਹੈ। ਜਦੋਂ ਕਿ ਸਿੰਗਾਪੁਰ ਭਾਰਤ, ਮਲੇਸ਼ੀਆ, ਵੀਅਤਨਾਮ, ਥਾਈਲੈਂਡ ਅਤੇ ਕਤਰ ਵਰਗੇ ਦੇਸ਼ਾਂ ਤੋਂ ਦਰਾਮਦ ਬ੍ਰਾਜ਼ੀਲ, ਆਸਟ੍ਰੇਲੀਆ, ਅਮਰੀਕਾ ਅਤੇ ਤੁਰਕੀ ’ਤੇ ਨਿਰਭਰ ਹੈ। ਖਾਸ ਗੱਲ ਇਹ ਹੈ ਕਿ ਸਿੰਗਾਪੁਰ ਅਤੇ ਕਤਰ ਭਾਰਤ ਤੋਂ ਸਭ ਤੋਂ ਵੱਧ ਦਰਾਮਦ ਕਰਦੇ ਹਨ।
2022 ਦੇ ਅੰਕੜਿਆਂ ਅਨੁਸਾਰ, ਸਿੰਗਾਪੁਰ ਮੁੱਖ ਤੌਰ ’ਤੇ ਭਾਰਤ ਤੋਂ ਬੇਕਰੀ ਆਈਟਮਾਂ (ਰੋਟੀ, ਪੇਸਟਰੀ, ਕੇਕ), ਚਾਵਲ, ਸਬਜ਼ੀਆਂ, ਕਣਕ, ਆਟਾ ਆਯਾਤ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਚਟਨੀ, ਮੇਵੇ, ਹਰ ਤਰ੍ਹਾਂ ਦੇ ਫਲ, ਦੁੱਧ ਉਤਪਾਦ ਵੀ ਭਾਰਤ ਤੋਂ ਸਿੰਗਾਪੁਰ ਦਰਾਮਦ ਕੀਤੇ ਜਾਂਦੇ ਹਨ।
ਕਤਰ ਵੀ ਭਾਰਤ ਤੋਂ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਕਿ ਬੇਕਰੀ ਆਈਟਮਾਂ, ਸਬਜ਼ੀਆਂ, ਕਣਕ, ਆਟਾ ਅਤੇ ਚਾਵਲ ਆਯਾਤ ਕਰਦਾ ਹੈ।