
ਕਈ ਹੋਰ ਕਿਸਾਨਾਂ ਤੋਂ ਉਲਟ, ਸ਼ੇਰ ਬਾਜ਼ ਸਿੰਘ ਜਿਸਨੇ ਨਿੱਜੀ ਅਤੇ ਸਮਾਜਿਕ...
ਮੁਕਤਸਰ : ਕਈ ਹੋਰ ਕਿਸਾਨਾਂ ਤੋਂ ਉਲਟ, ਸ਼ੇਰ ਬਾਜ਼ ਸਿੰਘ ਜਿਸਨੇ ਨਿੱਜੀ ਅਤੇ ਸਮਾਜਿਕ ਖੇਤਰਾਂ ਵਿੱਚ ਨੌਕਰੀ ਲੱਭਣ ਦੀ ਬਜਾਏ ਆਪਣਾ ਦਿਮਾਗ ਕਾਫੀ ਛੋਟੀ ਉਮਰ ਵਿੱਚ ਹੀ ਪਸ਼ੂ-ਪਾਲਣ ਵੱਲ ਮੋੜ ਲਿਆ ਸੀ। ਪਸ਼ੂ-ਪਾਲਣ ਵਿੱਚ ਉਨ੍ਹਾਂ ਦੀ ਦਿਲਚਸਪੀ ਦਾ ਮੁੱਖ ਕਾਰਨ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਸੰਧੂ ਸਨ। CIRB ਦੀ Milking ‘ਚ ਮੁਰ੍ਹਾ ਨਸਲ ਦੀ ਧੰਨੋ ਮੱਝ ਨੇ 29.381 Kgs ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ। PDFA ਜਗਰਾਓ, ਮੁਕਤਸਰ ਨੈਸ਼ਨਲ ਚੈਂਪੀਅਨ,CIRB ਹਿਸਾਰ, ਸਿੰਘਵਾ ਮੇਲਾ HWDB ਹਰ ਥਾਂ ਮੈਦਾਨ ਵਿਚ ਦੁੱਧ ਤੋਲ ਕੇ ਰੱਖਿਆ ਹੈ।
29.381 ਦੁੱਧ ਕੱਢਿਆ ਹੈ। ਤੁਸੀਂ ਅਪਣੀਆਂ ਅੱਖਾਂ ਨਾਲ ਦੇਖਿਆ, ਪਰ ਅਸੀਂ ਵੀ ਇਸ ਰਿਕਾਰਡ ਨੂੰ ਉਹ ਅਹਿਮੀਅਤ ਨਹੀਂ ਦਿੰਦੇ ਕਿਉਂਕਿ ਇਹ ਮੁਕਾਬਲੇ ਦਾ ਨਹੀਂ ਘਰ ਦਾ ਰਿਕਾਰਡ ਹੈ। CIRB ਵਿਚ ਫਿਰ ਤੋਂ ਦੁੱਧ ਤੁਲਵਾਉਣ ਦੇ ਲਈ ਤਰੀਕ ਲੈਣਗੇ। ਅੱਜ ਦੁੱਧ ਕਢਵਾ ਕੇ ਅਸੀਂ ਰੇਟ ਨਹੀਂ ਵਧਾਵਾਂਗੇ। ਰੇਟ ਇਹ ਹੀ ਰਹਿਣਗੇ। ਧੰਨੋ ਹੁਣ 8 Lactation ‘ਚ ਹੈ ਅਤੇ ਇਸ ਦੇ ਬੱਚੇ ਕੋਹੀਨੂਰ ਅਤੇ ਨਾਗ ਦੇ ਹਜ਼ਾਰਾਂ ਸੀਮਨ ਪੂਰੇ ਭਾਰਤ ਵਿਚ ਵਰਤੇ ਗਏ ਹਨ। Milking ਵਿਚ ਧੰਨੋ ਦਾ ਸਾਫ਼ ਸੁਥਰਾ ਦੁੱਧ ਦਿਖਾਇਆ ਗਿਆ ਹੈ।
ਇਸ ਮੱਝ ਦੇ ਬੱਚੇ ਕੋਹੀਨੂਰ ਦਾ ਸੀਮਨ ਸਿਰਫ਼ ਰੁਪਏ ਦਾ ਹੈ। ਨਾਗ ਦਾ ਸਿਰਫ਼ 70 ਰੁਪਏ ਵਿਚ ਸ਼ੇਰ ਬਾਜ਼ ਸਿੰਘ ਨੇ ਆਉਣ ਵਾਲੇ ਸਮੇਂ ਵਿਚ ਅਜਿਹਾ ਹੀ ਕੋਹੀਨੂਰ ਅਤੇ ਨਾਗ ਦੀ ਧੀ ਦਾ ਦੁੱਧ ਵੀ ਦਿਖਾਉਣ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਦੇ ਕੁਝ ਇਨਾਮ ਅਤੇ ਉਪਲਬਧੀਆਂ ਦੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ:-
ਲਕਸ਼ਮੀ ਡੇਅਰੀ ਫਾਰਮ ਵਿੱਚ ਮੱਝ ਦੇ ਦੁੱਧ ਲਈ ਰਾਸ਼ਟਰੀ ਰਿਕਾਰਡ ਹੈ। ਸ਼ੇਰ ਬਾਜ਼ ਸਿੰਘ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ “State Award for excellent services in Dairy Farming” ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੱਝ ਅੱਠਵੇਂ ਰਾਸ਼ਟਰੀ ਪਸ਼ੂ-ਧਨ ਚੈਂਪੀਅਨਸ਼ਿਪ ਵਿੱਚ ਪਹਿਲੇ ਸਥਾਨ ‘ਤੇ ਆਈ। ਮਾਘੀ ਮੇਲੇ ਵਿੱਚ ਸ. ਗੁਲਜ਼ਾਰ ਸਿੰਘ ਜੀ ਦੁਆਰਾ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੀ ਮੱਝ ਨੇ 2008 ਵਿੱਚ ਮੁਕਤਸਰ ਵਿੱਚ ਦੁੱਧ ਉਤਪਾਦਨ ਪ੍ਰਤੀਯੋਗਤਾ ਵਿੱਚ ਪਹਿਲਾ ਪੁਰਸਕਾਰ ਜਿੱਤਿਆ।
2008 ਵਿੱਚ PDFA ਮੇਲੇ ਵਿੱਚ ਉਨ੍ਹਾਂ ਦੀ ਮੱਝ ਨੇ ਪਹਿਲਾ ਇਨਾਮ ਜਿੱਤਿਆ। 2015 ਵਿੱਚ ਉਨ੍ਹਾਂ ਦੀ ਮੱਝ ‘ਧੰਨੋ’ ਨੇ 25 ਕਿਲੋ ਦੁੱਧ ਦੇ ਕੇ ਸਾਰੇ ਰਿਕਾਰਡ ਤੋੜ ਦਿੱਤੇ। ਜਨਵਰੀ 2016 ਵਿੱਚ ਮੁਕਤਸਰ ਮੇਲੇ ਵਿੱਚ ਉਨ੍ਹਾਂ ਦੀ ਮੁਰ੍ਹਾ ਮੱਝ ਨੇ ਸਾਰੇ ਪੁਰਸਕਾਰ ਜਿੱਤੇ। ਉਨ੍ਹਾਂ ਦੇ ਸਾਨ੍ਹ ‘ਸਿਕੰਦਰ’ ਨੇ ਮੁਕਤਸਰ ਮੇਲੇ ਵਿੱਚ ਦੂਜਾ ਇਨਾਮ ਜਿੱਤਿਆ। ‘ਰਾਣੀ’ ਮੱਝ ਨੇ 26 ਕਿਲੋ 357 ਗ੍ਰਾਮ ਦੁੱਧ ਦੇ ਕੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਪਹਿਲਾ ਪੁਰਸਕਾਰ ਜਿੱਤਿਆ। ਧੰਨੋ ਮੱਝ ਨੇ 26 ਕਿਲੋ ਦੁੱਧ ਦਿੱਤਾ ਅਤੇ ਉਸੇ ਪ੍ਰਤੀਯੋਗਤਾ ਵਿੱਚ ਦੂਜੇ ਸਥਾਨ ‘ਤੇ ਆਈ। ਉਨ੍ਹਾਂ ਦੇ ਕਈ ਲੇਖ ਅਖਬਾਰ ਵਿੱਚ advisory magazine ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ।
ਅੱਜ ਉਨ੍ਹਾਂ ਕੋਲ 1 ਏਕੜ ਵਿੱਚ ਫੈਲੇ ਉਨ੍ਹਾਂ ਦੇ ਫਾਰਮ ਵਿੱਚ ਕੁੱਲ 50 ਮੱਝਾਂ ਹਨ ਅਤੇ ਉਹ ਸਾਰਾ ਦੁੱਧ ਸ਼ਹਿਰ ਦੀਆਂ ਕਈ ਦੁਕਾਨਾਂ ਵਿੱਚ ਵੇਚਦੇ ਹਨ। ਸ. ਸੰਧੂ ਖੁਦ ਚਾਰਾ ਉਗਾਉਣਾ ਪਸੰਦ ਕਰਦੇ ਹਨ, ਉਨ੍ਹਾਂ ਕੋਲ ਕੁੱਲ 40 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਣਕ, ਝੋਨਾ ਅਤੇ ਚਾਰਾ ਉਗਾਉਂਦੇ ਹਨ। ਸ਼ੇਰ ਬਾਜ਼ ਸਿੰਘ ਜੀ ਦਾ ਪੁੱਤਰ – ਬਰਿੰਦਰ ਸਿੰਘ ਸੰਧੂ, ਜੋ ਪੇਸ਼ੇ ਤੋਂ ਵਕੀਲ ਹੈ ਅਤੇ ਉਨ੍ਹਾਂ ਦੀ ਪਤਨੀ ਕੁਲਵਿੰਦਰ ਕੌਰ ਸੰਧੂ ਜੀ ਲਕਸ਼ਮੀ ਡੇਅਰੀ ਦੇ ਪ੍ਰਬੰਧਨ ਵਿੱਚ ਬਹੁਤ ਸਹਾਇਕ ਹਨ। ਉਨ੍ਹਾਂ ਦੇ ਪੁੱਤਰ ਨੇ ਫਾਰਮ ਦੇ ਨਾਮ ਨਾਲ ਇੱਕ ਫੇਸਬੁੱਕ ਪੇਜ਼ ਬਣਾਇਆ ਹੈ।
ਜਿਸ ਵਿੱਚ ਉਨ੍ਹਾਂ ਨਾਲ 3.5 ਲੱਖ ਦੇ ਕਰੀਬ ਲੋਕ ਜੁੜੇ ਹਨ ਅਤੇ ਉਹ 2022-23 ਤੱਕ ਇਸ ਸੰਖਿਆ ਨੂੰ ਵਧਾ ਕੇ 10 ਲੱਖ ਕਰਨਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਫਾਰਮ ਲੋਕਾਂ ਨੂੰ ਇੰਨਾ ਪਸੰਦ ਹੈ ਕਿ ਕਈ ਲੋਕ ਤਾਂ ਵਿਦੇਸ਼ਾਂ ਤੋਂ ਆ ਕੇ ਵੀ ਉਨ੍ਹਾਂ ਕੋਲੋਂ ਮੱਝਾਂ ਖਰੀਦਦੇ ਹਨ। ਸ. ਸੰਧੂ ਜੀ ਹਮੇਸ਼ਾ ਕਿਸਾਨਾਂ ਦੀ ਪਸ਼ੂ-ਪਾਲਣ ਨਾਲ ਸੰਬੰਧਿਤ ਮਦਦ ਕਰਦੇ ਰਹਿੰਦੇ ਹਨ। ਉਹ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲਾ ਵੀਰਜ ਅਤੇ ਦੁੱਧ ਵੀ ਪ੍ਰਦਾਨ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ