ਟਿੱਡੀ ਦਲਾਂ ਦੇ ਟਾਕਰੇ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ : ਪੰਨੂ
Published : Jun 28, 2020, 9:00 am IST
Updated : Jun 28, 2020, 10:10 am IST
SHARE ARTICLE
Locust Dal
Locust Dal

ਪੰਜਾਬ ਸਰਕਾਰ ਟਿੱਡੀ ਦਲ ਦੇ ਹਮਲੇ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਜੇ ਤਕ ਪੰਜਾਬ ਨੂੰ ਟਿੱਡੀ ਦਲ ਦੇ ਹਮਲੇ ਤੋਂ ਕੋਈ ਖ਼ਤਰਾ ਨਹੀਂ।

 ਚੰਡੀਗੜ੍ਹ, 27 ਜੂਨ (ਐਸ.ਐਸ. ਬਰਾੜ) : ਪੰਜਾਬ ਸਰਕਾਰ ਟਿੱਡੀ ਦਲ ਦੇ ਹਮਲੇ ਦੇ ਮੁਕਾਬਲੇ ਲਈ ਪਹਿਲਾਂ ਹੀ ਪੂਰੀ ਤਰ੍ਹਾਂ ਤਿਆਰ ਹੈ ਅਤੇ ਅਜੇ ਤਕ ਪੰਜਾਬ ਨੂੰ ਟਿੱਡੀ ਦਲ ਦੇ ਹਮਲੇ ਤੋਂ ਕੋਈ ਖ਼ਤਰਾ ਨਹੀਂ। ਟਿੱਡੀ ਦਲ ਦੇ ਇਲਾਕਿਆਂ 'ਚ ਪਿਛਲੇ ਦਿਨ ਦਾਖ਼ਲ ਹੋਇਆ ਸੀ। ਇਹ ਲਗਭਗ 7 ਕਿਲੋਮੀਟਰ ਲੰਮਾ ਤੇ ਤਿੰਨ ਕਿਲੋਮੀਟਰ ਚੌੜਾਈ 'ਚ ਦਸਿਆ ਜਾ ਰਿਹਾ ਹੈ। ਅੱਜ ਇਹ ਝੁੰਡ ਦਿੱਲੀ ਦੇ ਬਹਾਰਲੇ ਇਲਾਕਿਆਂ ਤਕ ਪੁੱਜ ਗਿਆ।

ਪੰਜਾਬ ਸਰਕਾਰ ਦੇ ਖੇਤੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦਸਿਆ ਕਿ  ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਟਿੱਡੀ ਦਲ 'ਤੇ ਸਪਰੇਅ ਕਰਨ ਲਈ ਦਵਾਈਆਂ ਦਾ ਸਟਾਕ ਪਹਿਲਾਂ ਹੀ ਉਪਲਬਧ ਹੈ। ਸੈਂਕੜਿਆਂ ਦੀ ਗਿਣਤੀ 'ਚ ਟਰੈਕਟਰਾਂ ਉਪਰ ਫਿਟ ਕੀਤੇ ਸਪਰੇਅਰ ਵੀ ਮੌਜੂਦ ਹਨ। ਜੇਕਰ ਇਹ ਟਿੱਡੀ ਦਲ ਪੰਜਾਬ 'ਚ ਦਾਖ਼ਲ ਹੁੰਦਾ ਹੈ ਤਾਂ ਜਿਥੇ ਵੀ ਇਹ ਰਾਤ ਨੂੰ ਬੈਠੇਗਾ, ਉਥੇ ਸਪਰੇਅ ਪੰਪਾਂ ਨਾਲ ਸਪਰੇਅ ਕਰ ਕੇ ਇਸ ਦਾ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪੰਜਾਬ 'ਚ ਆਏ ਟਿੱਡੀ ਦਲਾਂ ਨੂੰ ਅੱਗੇ ਕਿਸੇ ਹੋਰ ਇਲਾਕਿਆਂ ਵਲ ਧੱਕਣ ਦੀ ਬਜਾਏ ਇਸ ਦਾ ਖ਼ਾਤਮਾ ਕੀਤਾ ਜਾਵੇਗਾ।

PhotoPhoto

ਉੁਨ੍ਹਾਂ ਦਾ ਕਹਿਣਾ ਹੈ ਕਿ ਵੱਡਾ ਝੁੰਡ ਪਹਿਲਾਂ ਰਾਜਸਥਾਨ ਦੇ ਇਲਾਕਿਆਂ 'ਚ ਪਾਕਿਸਤਾਨ ਤੋਂ ਆਇਆ ਅਤੇ ਫਿਰ ਹਰਿਆਣਾ 'ਚ ਦਾਖ਼ਲ ਹੋਇਆ। ਜੇਕਰ ਇਸ ਦਾ ਖ਼ਾਤਮਾ ਰਾਜਸਥਾਨ 'ਚ ਹੀ ਸਪਰੇਅ ਕਰ ਕੇ ਕਰ ਦਿਤਾ ਜਾਂਦਾ ਤਾਂ ਬਾਕੀ ਇਲਾਕੇ ਸੁਰਖਿਅਤ ਹੋ ਜਾਂਦੇ। ਉਨ੍ਹਾਂ ਸਪਸ਼ਟ ਕੀਤਾ ਕਿ ਜਿਥੋਂ ਤਕ ਪੰਜਾਬ ਦਾ ਸਬੰਧ ਹੈ, ਟਿੱਡੀ ਦਲ ਦੇ ਖ਼ਾਤਮੇ ਲਈ ਪੂਰੀ ਤਿਆਰੀ ਹੈ। ਉਨ੍ਹਾਂ ਦਸਿਆ ਕਿ ਦੋ ਮਹੀਨੇ ਪਹਿਲਾਂ ਵੀ ਟਿੱਡੀ ਦਲ ਦਾ ਇਕ ਝੁੰਡ ਪਾਕਿਸਤਾਨ ਤੋਂ ਪੰਜਾਬ ਫ਼ਾਜ਼ਿਲਕਾ ਇਲਾਕੇ 'ਚ ਆਇਆ ਸੀ ਅਤੇ ਪਹਿਲੀ ਰਾਤ ਹੀ ਪੂਰੀ ਤਿਆਰੀ ਨਾਲ ਕਿਸਾਨਾਂ ਦੇ ਟਰੈਕਟਰ ਸਪਰੇਅਰਾਂ ਨਾਲ ਸਪਰੇਅ ਕਰ ਕੇ ਉਸ ਦਾ ਖ਼ਾਤਮਾ ਕਰ ਦਿਤਾ ਸੀ।

ਇਥੇ ਇਹ ਵੀ ਦਸਣਾ ਵੀ ਯੋਗ ਹੋਵੇਗਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਸ੍ਰੀ ਤੋਮਰ ਨੇ ਦਾਅਵਾ ਕੀਤਾ ਸੀ ਕਿ ਟਿੱਡੀ ਦਲਾਂ ਉਪਰ ਸਪਰੇਅ ਲਈ ਬਰਤਾਨੀਆ ਤੋਂ 60 ਹੈਲੀ ਸਪਰੇਅਰ ਮੰਗਵਾਏ ਜਾ ਰਹੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ 11 ਸਪਰੇਅਰ 15 ਜੂਨ ਤਕ ਅਤੇ 20 ਹੋਰ 25 ਜੂਨ ਤਕ ਉਪਲਬਧ ਹੋ ਜਾਣਗੇ। ਬਾਕੀ 9 ਜੁਲਾਈ ਤਕ ਆਉਣ ਦੀ ਗੱਲ ਕਹੀ ਸੀ। ਇਹ ਬਿਆਨ ਉਨ੍ਹਾਂ ਕੁੱਝ ਦਿਨ ਪਹਿਲਾਂ ਦਿਤਾ ਸੀ ਜਦ ਟਿੱਡੀ ਦਲਾਂ ਦੇ ਝੁੰਡਾਂ ਨੇ ਰਾਜਸਥਾਨ ਦੇ ਗੰਗਾਨਗਰ ਅਤੇ ਨਗੌਰ ਜ਼ਿਲ੍ਹਿਆਂ 'ਚ ਲਗਭਗ ਇਕ ਲੱਖ ਹੈਕਟੇਅਰ ਰਕਬੇ 'ਚ ਦਰਖਤਾਂ ਅਤੇ ਫ਼ਸਲਾਂ ਦਾ ਨੁਕਸਾਨ ਕੀਤਾ ਸੀ, ਪ੍ਰੰਤੂ ਇਨ੍ਹਾਂ ਹੈਲੀ ਸਪਰੇਅਰਾਂ ਨਾਲ ਕਿਤੇ ਵੀ ਸਪਰੇਅ ਕਰ ਕੇ ਟਿੱਡੀ ਦਲਾਂ ਦਾ ਖ਼ਾਤਮਾ ਨਹੀਂ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement