ਕਣਕ ਦਾ ਦਾਣਾ ਸੁੰਗੜਨ ਨਾਲ ਕਿਸਾਨਾਂ ਦੇ 9067 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ
Published : Apr 29, 2022, 8:50 am IST
Updated : Apr 29, 2022, 8:50 am IST
SHARE ARTICLE
Farmer
Farmer

18 ਖ਼ੁਦਕੁਸ਼ੀਆਂ ਪਰ ਅਜੇ ਵੀ ਨਹੀਂ ਪਸੀਜਿਆ ਕੇਂਦਰ ਸਰਕਾਰ ਦਾ ਮਨ

ਕੁਦਰਤੀ ਆਫ਼ਤ ਕਾਰਨ ਪੰਜਾਬ 'ਚ ਨੁਕਸਾਨੀ ਗਈ ਹੈ ਘੱਟ ਤੋਂ ਘੱਟ 45 ਲੱਖ ਟਨ ਕਣਕ 
 ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਖਰੀਦ ਦੇ ਮਾਪਦੰਡਾਂ 'ਚ 6 ਤੋਂ ਵਧਾ ਕੇ 20 ਫ਼ੀ ਸਦੀ ਤੱਕ ਛੋਟ ਲਈ ਕੇਂਦਰ ਨੂੰ ਲਗਾਈ ਗੁਹਾਰ 

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ 'ਚ ਇਸ ਵਾਰ ਪਹਿਲਾਂ ਪਈ ਸਖ਼ਤ ਗਰਮੀ ਕਾਰਨ ਕਣਕ ਦੇ ਦਾਣੇ ਦੇ ਸੰਗੜ ਕੇ ਖ਼ਰਾਬ ਹੋ ਜਾਣ ਕਾਰਨ ਫ਼ਸਲ ਦੇ ਵਾੜ 'ਚ ਆਈ ਕਮੀ ਕਾਰਨ ਕਿਸਾਨਾਂ ਦਾ 9067 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਾਇਆ ਗਿਆ ਹੈ | ਕਣਕ ਦੇ ਨੁਕਸਾਨ ਕਾਰਨ ਹੁਣ ਤਕ ਪਿਛਲੇ ਕੁੱਝ ਦਿਨਾਂ ਦੌਰਾਨ ਹੀ 18 ਕਿਸਾਨ ਖ਼ੁਦਕੁਸ਼ੀ ਕਰ ਚੁਕੇ ਹਨ ਪਰ ਕੇਂਦਰ ਸਰਕਾਰ ਦਾ ਮਨ ਹਾਲੇ ਵੀ ਨਹੀਂ ਪਸੀਜਿਆ |

wheatwheat

ਪੰਜਾਬ ਸਰਕਾਰ ਨੇ ਵੀ ਨੁਕਸਾਨ ਦੀ ਭਰਪਾਈ ਲਈ ਕਿਸਾਨ ਆਗੂਆਂ ਨਾਲ ਕੀਤੇ ਵਾਅਦੇ ਨੂੰ  ਪੂਰਾ ਕਰਨ ਬੋਨਸ ਦੇਣ ਦਾ ਵੀ ਕੋਈ ਫ਼ੈਸਲਾ ਨਹੀਂ ਲਿਆ | ਕੇਂਦਰ ਸਰਕਾਰ ਵਲੋਂ ਕਣਕ ਦੇ ਨੁਕਸਾਨ ਦੇ ਜਾਇਜ਼ੇ ਲਈ ਕੇਂਦਰ ਵਲੋਂ ਭੇਜੀਆਂ ਟੀਮਾਂ ਨੇ ਵੀ ਹਫ਼ਤਾ ਪਹਿਲਾਂ ਰੀਪੋਰਟ ਪੰਜਾਬ ਦੇ ਹੱਕ 'ਚ ਦਿਤੀ ਹੈ ਪਰ ਕੇਂਦਰ ਨੇ ਮਾਪਦੰਡਾਂ 'ਚ ਛੋਟ ਦਾ ਕੋਈ ਐਲਾਨ ਹਾਲੇ ਨਹੀਂ ਕੀਤਾ | ਮੁੜ ਸੂਬੇ ਦੇ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਰੀਦ ਦੇ ਮਾਪਦੰਡਾਂ 'ਚ 6 ਤੋਂ ਵਧਾ ਕੇ 20 ਫ਼ੀ ਸਦੀ ਤੱਕ ਛੋਟ ਲਈ ਕੇਂਦਰ ਨੂੰ  ਗੁਹਾਰ ਲਗਾਈ |

Wheat YieldWheat Yield

ਪੇਂਡੂ ਵਿਕਾਸ ਫ਼ੰਡ ਦਾ ਵੀ 45 ਕਰੋੜ ਦਾ ਨੁਕਸਾਨ : ਰਾਜੇਵਾਲ
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਸ. ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰੀ ਟੀਚੇ ਅਨੁਸਾਰ ਪੰਜਾਬ ਵਿਚ ਘੱਟ ਤੋਂ ਘੱਟ 45 ਲੱਖ ਟਨ ਕਣਕ ਦਾ ਕੁਦਰਤੀ ਆਫ਼ਤ ਕਾਰਨ ਨੁਕਸਾਨ ਹੋ ਗਿਆ | ਇੰਜ ਕੁਦਰਤ ਨੇ ਕਿਸਾਨਾਂ ਦੀ ਜੇਬ ਵਿਚੋਂ 9067.5 ਕਰੋੜ ਖੋਹ ਲਏ | ਪੰਜਾਬ ਦੇ ਖਜਾਨੇ ਵਿਚ ਮਾਰਕੀਟ ਫ਼ੀਸ ਅਤੇ ਪੇਂਡੂ ਵਿਕਾਸ ਫ਼ੰਡ ਦਾ ਵੀ 54.3 ਕਰੋੜ ਦਾ ਨੁਕਸਾਨ ਹੋ ਗਿਆ |

Procurement of wheatProcurement of wheat

22.5 ਕਰੋੜ ਆੜ੍ਹਤੀਆਂ ਦੇ ਵੀ ਗਏ | ਇੰਜ ਪੰਜਾਬ ਦੇ ਬਜਾਰ ਵਿੱਚੋਂ 9144.3 ਕਰੋੜ ਗਾਇਬ ਹੋ ਗਏ | ਸਪੱਸ਼ਟ ਹੈ ਕਿ ਬਜਾਰ ਵੀ ਡੁੱਬੇਗਾ | ਰਾਜੇਵਾਲ ਨੇ ਕਿਹਾ ਕਿ ਸਰਕਾਰ ਜੋ ਕਿਸਾਨ ਨੂੰ  ਅੰਨਦਾਤਾ ਕਹਿੰਦੀ ਹੈ, ਜੇਕਰ ਇਕ ਵੀ ਕਿਸਾਨ ਖੁਦਕੁਸ਼ੀ ਕਰੇ ਤਾਂ ਪ੍ਰਸਾਸ਼ਨ ਅਤੇ ਸਰਕਾਰਾਂ ਨੂੰ  ਹਿੱਲ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਤੱਕ 18 ਕਿਸਾਨ ਕਣਕ ਦਾ ਝਾੜ ਘਟਣ ਕਾਰਨ ਅਪਣੀ ਜਾਨ ਦੇ ਚੁੱਕੇ ਹਨ | ਪਰ ਨਾ ਕੇਂਦਰ ਸਰਕਾਰ ਅਤੇ ਨਾ ਹੀ ਪੰਜਾਬ ਦੀ ਸਰਕਾਰ ਨੂੰ  ਇਸ ਅਤਿਅੰਤ ਦੁੱਖਦਾਈ ਘਟਨਾ ਨਾਲ ਕੋਈ ਫਰਕ ਪਿਆ ਲੱਗਦਾ ਹੈ | 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement