ਕਿਸਾਨਾਂ ਦੀ ਮੁਫ਼ਤ ਬਿਜਲੀ ਖੋਹਣ ਦੀ ਤਿਆਰੀ
Published : May 29, 2020, 7:38 am IST
Updated : May 29, 2020, 7:45 am IST
SHARE ARTICLE
File
File

14,50,000 ਟਿਊਬਵੈੱਲ ਮਾਲਕਾਂ ਦੀ ਸਬਸਿਡੀ ਸਿੱਧੇ ਖਾਤੇ 'ਚ

ਚੰਡੀਗੜ੍ਹ- ਪੰਜਾਬ ਦੀ ਸਾਢੇ ਤਿੰਨ ਸਾਲ ਪੁਰਾਣੀ ਸਰਕਾਰ ਪਹਿਲਾਂ ਹੀ 6 ਹਜ਼ਾਰ ਕਰੋੜ ਦੀ ਸਾਲਾਨਾ ਐਕਸਾਈਜ਼-ਸ਼ਰਾਬ ਤੋਂ ਆਉਂਦੀ ਆਮਦਨ ਦੀ ਤੋਟ 'ਚ ਫਸੀ ਹੋਈ ਹੈ, ਮੰਤਰੀਆਂ ਤੇ ਅਫ਼ਸਰਸ਼ਾਹੀ 'ਚ ਟਕਰਾਅ ਵਧਦਾ ਜਾ ਰਿਹਾ ਹੈ, ਉਤੋਂ ਕੇਂਦਰ ਸਰਕਾਰ ਨੇ ਵੱਖ-ਵੱਖ ਸਕੀਮਾਂ ਤੇ ਪ੍ਰਾਜੈਕਟ ਸਿਰੇ ਚਾੜ੍ਹਨ ਲਈ ਸ਼ਰਤਾਂ ਤਹਿਤ, 14,50,000 ਕਿਸਾਨੀ ਟਿਊਬਵੈੱਲਾਂ ਨੂੰ ਦਿਤੀ ਜਾਂਦੀ ਮੁਫ਼ਤ ਬਿਜਲੀ ਨੂੰ ਟੇਢੇ ਢੰਗ ਨਾਲ ਖੋਹਣ ਦੀ ਤਿਆਰੀ ਕਰ ਲਈ ਹੈ।

FarmerFarmer

ਬੀਤੇ ਕਲ ਮੰਤਰੀ ਮੰਡਲ ਦੀ ਬੈਠਕ 'ਚ ਕੇਂਦਰ ਵਲੋਂ ਤੈਅਸ਼ੁਦਾ ਸ਼ਰਤਾਂ ਨੂੰ ਮਨਜ਼ੂਰੀ ਦਿਤੀ ਗਈ ਅਤੇ ਕਿਸਾਨਾਂ ਦੇ ਖਾਤਿਆਂ 'ਚ ਬਿਜਲੀ ਖਪਤ ਦੀ ਸਿੱਧੀ ਕੈਸ਼ ਅਦਾਇਗੀ ਬਤੌਰ ਸਬਸਿਡੀ, ਪੰਜਾਬ ਸਰਕਾਰ ਰਾਜ਼ੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਿਸਟਮ ਤਹਿਤ ਪਟਿਆਲਾ ਸਥਿਤ ਪਾਵਰ ਕਾਰਪੋਰੇਸ਼ਨ ਨੂੰ ਸਾਲਾਨਾ ਸਬਸਿਡੀ 14000 ਕਰੋੜ ਦੀਆਂ ਕਿਸਤਾਂ 'ਚ ਭੇਜੀ ਜਾਂਦੀ ਹੈ ਜਿਸ 'ਚ ਟਿਊਬਵੈੱਲਾਂ, ਰਿਜ਼ਰਵ ਦਲਿਤਾਂ ਤੇ ਪਛੜੀ ਜਾਤੀ ਤੇ ਹੋਰ ਵਰਗਾਂ ਦੀ 250 ਯੂਨਿਟ ਤਕ ਬਿਜਲੀ ਖਪਤ ਮਹੀਨਾਵਾਰ ਸ਼ਾਮਲ ਹੈ।

FarmerFarmer

ਇਸ ਵੇਲੇ ਸਬਸਿਡੀ ਦੀ ਬਕਾਇਆ ਰਾਸ਼ੀ 5400 ਕਰੋੜ ਅਜੇ ਖੜ੍ਹੀ ਹੈ। ਮੰਤਰੀ ਮੰਡਲ ਦੀ ਬੈਠਕ 'ਚ ਉਂਜ ਤਾਂ ਕੋਰੋਨਾ ਵਾਇਰਸ ਦੇ ਲਾਕਡਾਊਨ ਕਾਰਨ, ਸੂਬਾ ਸਰਕਾਰ ਨੇ ਨੁਕਸਾਨ ਦੀ ਭਰਪਾਈ ਤੇ ਹੋਰ ਸਕੀਮਾਂ ਤਹਿਤ ਹਾਲ ਦੀ ਘੜੀ 5100 ਕਰੋੜ ਤੋਂ ਵੱਧ ਦੀ ਰਕਮ ਮੰਗੀ ਹੈ, ਪਰ ਵਿੱਤ ਮੰਤਰੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕੋਈ ਵੀ ਵਿਤੀ ਮਦਦ ਨਹੀਂ ਕਰਨੀ, ਸਿਰਫ਼ ਸੂਬੇ ਦੀ ਜੀ.ਡੀ.ਪੀ. ਦਾ 5 ਫ਼ੀ ਸਦੀ ਤਕ ਕਰਜ਼ਾ ਚੁਕਣ ਦੀ ਛੋਟ ਦੇਣੀ ਹੈ। ਪਹਿਲਾਂ ਇਹ ਛੋਟ ਤਿੰਨ ਫ਼ੀ ਸਦੀ ਤਕ ਸੀ ਹੁਣ 2 ਫ਼ੀ ਸਦ ਵਧਾਈ ਹੈ। ਨਵੀਂ ਸ਼ਰਤਾਂ ਮਨਜ਼ੂਰੀ ਦਾ ਮਤਲਵ 12 ਹਜ਼ਾਰ ਕਰੋੜ ਦਾ ਕਰਜ਼ਾ, ਪੰਜਾਬ ਸਰਕਾਰ ਇਸ ਸਾਲ 2020-21 'ਚ ਹੋਰ ਲੈ ਸਕਦੀ ਹੈ।

FarmerFarmer

ਰੋਜ਼ਾਨਾ ਸਪੋਕਸਮੈਨ ਵਲੋਂ ਵੱਖ-ਵੱਖ ਮਹਿਕਮਿਆਂ ਦੇ ਸੀਨੀਅਰ ਅਧਿਕਾਰੀਆਂ, ਅੰਕੜਾ ਮਾਹਰਾਂ ਅਤੇ ਅਰਥ ਸ਼ਾਸਤਰੀਆਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਕਿ ਮਾਰਚ 2020 ਤਕ 2,60, 000 ਕਰੋੜ ਦੇ ਕਰਜੇ ਹੇਠ ਦਬੀ ਪੰਜਾਬ ਸਰਕਾਰ ਜੋ ਪਹਿਲਾਂ ਹੀ 30-32 ਹਜ਼ਾਰ ਹੋਰ ਕਰਜ਼ਾ ਪਿਛਲੇ ਤਿੰਨ ਸਾਲਾਂ 'ਚ ਲੈ ਚੁੱਕੀ ਹੈ, ਆਉਂਦੇ ਦੋ ਸਾਲਾਂ 'ਚ ਜੇ ਨਵੀਂ ਸਕੀਮ ਤਹਿਤ ਕਰਜ਼ਾ ਚੁੱਕੇਗੀ ਤਾਂ ਇਹ ਕਰਜ਼ਾ ਪੰਡ 3,00,000 (ਤਿੰਨ ਲੱਖ) ਕਰੋੜ ਤੋਂ ਵੀ ਵਧ ਭਾਰੀ ਹੋ ਜਾਵੇਗੀ।

FarmerFarmer

ਦੂਜੇ ਪਾਸੇ ਜਦੋਂ ਮੁਫ਼ਤ ਟਿਊਬਵੈੱਲ ਬਿਜਲੀ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਹੀ ਕਿਸਾਨਾਂ ਦੀ ਮਦਦ ਕਰਨ ਦੀ ਬਜਾਏ ਪੰਜਾਬ ਦੇ ਅੰਨ੍ਹਦਾਤਾ ਨੂੰ ਤੰਗ ਕਰਨ ਦੇ ਮਨਸੂਬੇ ਘੜ ਰਹੀਆਂ ਹਨ। ਰਾਜੇਵਾਲ ਨੇ ਤਾੜਨਾ ਕੀਤੀ ਕਿ ਜੇ ਪੰਜਾਬ ਸਰਕਾਰ ਨੇ ਅਗਲੇ ਸਾਲ 2020-21 ਤੋਂ ਕਿਸਾਨਾਂ ਦੀ ਮੁਫ਼ਤ ਬਿਜਲੀ ਦੀ ਰਿਆਇਤ ਖੋਹੀ, ਤਾਂ ਸੰਘਰਸ਼, ਹੜ੍ਹਤਾਲ, ਸੜਕ-ਰੇਲ ਆਵਾਜਾਈ ਅਤੇ ਹੋਰ ਮੁਕਾਬਲੇ ਲਈ ਸਰਕਾਰ ਤਿਆਰ ਰਹੇ।

FarmerFarmer

ਕਿਸਾਨ ਯੂਨੀਅਨ ਪ੍ਰਧਾਨ ਨੇ ਕਿਹਾ ਕਿ ਪੰਜਾਬ 'ਚ ਕੁਲ 26 ਲੱਖ ਕਿਸਾਨ ਹੈ ਜਿਸ 'ਚੋਂ ਕੇਵਲ 9 ਲੱਖ ਕਿਸਾਨਾਂ ਦੀ ਹੀ ਬਿਜਲੀ ਮਾਫ਼ ਹੈ। ਇੰਡਸਟਰੀ ਤੇ ਹੋਰ ਧਨਾਢਾਂ ਨੂੰ ਕਰੋੜਾਂ ਦੀ ਰਿਆਇਤ ਹੈ, ਪਰ ਕਿਸਾਨ ਦੀ ਇਹ ਬਿਜਲੀ ਹਰ ਇਕ ਨੂੰ ਚੁਭਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement