
ਮਾਲਵੇ ਵਿਚ 20 ਜੂਨ ਤੋ ਬਾਅਦ ਝੋਨੇ ਦੀ ਲਵਾਈ ਤੇਜ਼ ਹੋ ਜਾਣ ਕਾਰਨ ਮਜ਼ਦੂਰਾਂ ਦੀ ਮੰਗ ਵਧ ਗਈ........
ਤਪਾ ਮੰਡੀ - ਮਾਲਵੇ ਵਿਚ 20 ਜੂਨ ਤੋ ਬਾਅਦ ਝੋਨੇ ਦੀ ਲਵਾਈ ਤੇਜ਼ ਹੋ ਜਾਣ ਕਾਰਨ ਮਜ਼ਦੂਰਾਂ ਦੀ ਮੰਗ ਵਧ ਗਈ ਹੈ। ਇਸ ਕਾਰਨ ਮਜ਼ਦੂਰੀ ਵੀ ਬਹੁਤ ਵਧ ਗਈ ਹੈ। ਹਫਤੇ ਭਰ ਤੋ ਬਾਅਦ ਵੀ ਤਪਾ, ਬਰਨਾਲਾ, ਧੂਰੀ, ਰਾਮਪੁਰਾ ਫੂਲ, ਮੌੜ, ਮਾਨਸਾ ਵਿਚ ਉਤਰ ਪ੍ਰਦੇਸ਼, ਬਿਹਾਰ ਵੱਲੋ ਆਉਣ ਵਾਲੀਆਂ ਰੇਲ ਗੱਡੀਆਂ ਵਿਚੋ ਉਤਰਦੇ ਪ੍ਰਵਾਸੀ ਮਜਦੂਰਾਂ ਨੂੰ ਮਾਲਵੇ ਦੇ ਜ਼ਿਆਦਾਤਰ ਸਟੇਸ਼ਨਾਂ ਉਪਰ ਕਿਸਾਨ ਹੱਥਾਂ ਵਿਚ ਹਿੰਦੀ ਵਿਚ ਲਿਖੀਆ ਤਖਤੀਆਂ ਫੜੀ ਉਡੀਕਦੇ ਵਿਖਾਈ ਦੇ ਰਹੇ ਹਨ।
ਪਰ ਇਸ ਵਾਰ ਪ੍ਰਵਾਸੀ ਮਜਦੂਰਾਂ ਦੀ ਪੰਜਾਬ ਅੰਦਰ ਘੱਟ ਆਮਦ ਨੇ ਇਕ ਵਾਰ ਮੁੜ ਕਿਸਾਨਾਂ ਦੇ ਮੂੰਹ ਪੰਜਾਬੀ ਮਜਦੂਰਾਂ ਦੇ ਵਿਹੜਿਆਂ ਵੱਲ ਕਰਵਾ ਦਿੱਤੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੇ ਪਿਛਲੇ ਦੋ ਦਿਨ ਤੋ ਬਦਲੇ ਮਿਜਾਜ ਕਾਰਨ ਝੋਨਾ ਲਾਉਣ ਲਈ ਉਕਤ ਸਮਾਂ ਬਹੁਤ ਲਾਹੇਵੰਦ ਹੈ ਕਿਉਕਿ ਜ਼ਿਆਦਾਤਰ ਥਾਵਾਂ ਉਪਰ ਮੀਂਹ ਪੈ ਕਾਰਨ ਝੋਨੇ ਦੀ ਲਵਾਈ ਕਰਨ ਵਾਲੇ ਮਜ਼ਦੂਰ ਡੂਹਢਾ ਕੰਮ ਨਿਬੇੜਦੇ ਹਨ। ਪਰ ਪ੍ਰਵਾਸੀ ਅਤੇ ਪੰਜਾਬੀ ਦੋਵੇ ਹੀ ਮਜ਼ਦੂਰਾਂ ਦੀ ਘਾਟ ਕਾਰਨ ਪਿਛਲੀ ਵਾਰ ਨਾਲੋ ਝੋਨੇ ਦੀ ਲਵਾਈ ਸਿਵਾਈ ਡੂਹਢੀ ਤੱਕ ਉਪੜ ਗਈ ਹੈ। ਕਿਸਾਨ ਕਸੂਤੀ ਸਥਿਤੀ ਵਿਚ ਫਸਿਆ ਨਜਰ ਆ ਰਿਹਾ ਹੇ
ਕਿਉਕਿ Îਇਸ ਸਮੇਂ ਲਵਾਈ 2500 ਪ੍ਰਤੀ ਏਕੜ ਤੋ ਟੱਪ ਕੇ 3000 ਪ੍ਰਤੀ ਏਕੜ ਤੱਕ ਉਪੜਣ ਕਾਰਨ ਹੁਣ ਪਿਛਲੇ ਤਿੰਨ ਦਿਨ ਤੱਕ 2500 ਰੁਬਪੈ ਵਿਚ ਕੰਮ ਕਰਨ ਵਾਲੇ ਮਜ਼ਦੁਰ ਵੀ ਤਿੰਨ ਹਜ਼ਾਰ ਲੈਣ 'ਤੇ ਹੀ ਅੜੇ ਵਿਖਾਈ ਦੇ ਰਹੇ ਹਨ ਜਦਕਿ ਅਜਿਹੇ ਕਈ ਮਾਮਲੇ ਪੰਚਾਇਤਾਂ ਵਿਚ ਨਿਬੜ ਰਹੇ ਹਨ। ਕਿਸਾਨ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਲਈ ਪੂਰੀ ਤਰ੍ਹਾਂ ਸਰਕਾਰ ਜ਼ਿੰਮੇਵਾਰ ਹੈ ਕਿਉਕਿ ਪਿਛਲੀ ਵਾਰ ਜੂਨ ਤੋ ਝੋਨੇ ਦੀ ਲਵਾਈ ਸ਼ੁਰੂ ਹੋ ਜਾਣ ਕਾਰਨ ਇਨ੍ਹਾਂ ਦਿਨਾ ਵਿਚ ਕੰਮ ਬੁਹਤ ਨਿਬੜ ਜਾਂਦਾ ਸੀ ਪਰ ਇਸ ਵਾਰ ਝੋਨੇ ਦੀ ਲਵਾਈ ਵਿਚਲੀ ਦੇਰੀ ਕਾਰਲ ਪ੍ਰਵਾਸੀ ਮਜਦੂਰਾਂ ਨੇ ਪੰਜਾਬ ਵੱਲ ਮੂੰਹ ਹੀ ਨਹੀ ਕੀਤਾ
ਜਦਕਿ ਸਬਜੀਆਂ ਬੀਜਣ ਲਈ ਕਿਸਾਨਾ ਵਲੋ ਬੋਰੀਆਂ ਨੂੰ ਦਿੱਤੇ ਵਾਹਨ ਵੀ ਉਨ੍ਹਾਂ ਨੇ ਐਨ ਆਖਰੀ ਸਮੇਂ ਹੀ ਵਿਹਲੇ ਕੀਤੇ ਹਨ ਜਦਕਿ ਕਿਸਾਨ ਇਨ੍ਹਾਂ ਵਾਹਨਾਂ ਨੂੰ ਸੰਵਾਰਨ ਲਈ ਵੀ ਪਛੜਦਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਸਬੰਧੀ ਕੋਈ ਦੇਰੀ ਨਹੀ ਹੋ ਰਹੀ ਕਿਉਕਿ ਹੁਣ ਝੋਨੇ ਦੀ ਬਿਜਾਈ ਵਾਲੀਆ ਪ੍ਰਮਾਣਿਤ ਕਿਸਮਾਂ ਘੱਟ ਸਮੇਂ ਵਿਚ ਘੱਟ ਪਾਣੀ ਨਾਲ ਪਲਦੀਆ ਹਨ।ਜਿਨ੍ਹਾਂ ਲਈ ਅਜੇ ਹੋਰ ਵੀਹ ਦਿਨ ਤੱਕ ਵੀ ਸਮਾਂ ਅਨਕੂਲ ਹੈ।