
ਸੰਘਰਸ਼ ਦੇ ਨਾਲ ਨਾਲ ਸਾਡਾ ਵਧ ਰਿਹਾ ਤਜਰਬਾ - ਕਿਸਾਨ
ਨਵੀਂ ਦਿੱਲੀ - ਕਿਸਾਨਾਂ ਦਾ ਦਿੱਲੀ ਅੰਦੋਲਨ ਜਾਰੀ ਹੈ ਤੇ ਇਸ ਦੌਰਾਨ ਕੇਂਦਰ ਸਰਕਾਰ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਨ ਲਈ ਹਰ ਇਕ ਪੈਂਤੜਾ ਅਪਣਾ ਰਹੀ ਹੈ। ਇਸ ਦੌਰਾਨ ਦਿੱਲੀ ਧਰਨੇ ਲਈ ਗਏ ਕਿਸਾਨਾਂ ਨੇ ਆਪ ਹੀ ਲੰਗਰ ਤਿਆਰ ਕਰਨ ਸ਼ੁਰੂ ਕਰ ਦਿੱਤਾ ਹੈ ਤੇ ਓਧਰ ਸਰਕਾਰ ਨੇ ਸਟ੍ਰੀਟ ਲਾਈਟਸ ਬੰਦ ਕਰਵਾ ਦਿੱਤੀਆਂ ਹਨ ਤਾਂ ਜੋ ਕਿਸਾਨਾਂ ਨੂੰ ਉਹ ਝੁਕਾ ਸਕੇ।
ਇਸ ਦੌਰਾਨ ਕਿਸਾਨਾਂ ਨੇ ਆਪਣੇ ਟਰੈਕਟਰਾਂ ਦੀਆਂ ਲਾਈਟਾਂ ਚਲਾ ਕੇ ਲੰਗਰ ਬਣਾਉਣਾ ਸ਼ੁਰ ਕਰ ਦਿੱਤਾ। ਸਰਕਾਰ ਦੀ ਇਸ ਹਰਕਤ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੋ ਮਰਜ਼ੀ ਕਰ ਲਵੇ ਪਰ ਅਸੀਂ ਡੋਲਾਂਗੇ ਨਹੀਂ ਉਹਨਾਂ ਦਾ ਗੁਰੂ ਉਹਨਾਂ ਦੇ ਨਾਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਇਸ ਵਤੀਰੇ ਨਾਲ ਉਹ ਡਰਨ ਵਾਲੇ ਨਹੀਂ ਹਨ ਸਗੋਂ ਉਹਨਾਂ ਦੇ ਇਰਾਦੇ ਹੋਰ ਵੀ ਮਜ਼ਬੂਤ ਹੋ ਰਹੇ ਹਨ। ਇਕ ਕਿਸਾਨ ਦਾ ਕਹਿਣਾ ਹੈ ਕਿ ਇੱਥੇ ਧਰਨੇ ਵਿਚ ਆ ਕੇ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਵੀ ਮਿਲ ਰਿਹਾ ਹੈ ਤੇ ਸੰਘਰਸ਼ ਦੇ ਨਾਲ ਨਾਲ ਉਹਨਾਂ ਦਾ ਤਜ਼ਰਬਾ ਵਧ ਰਿਹਾ ਹੈ।