
ਦੇਸ਼ ਅੰਦਰਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋ ਖੇਤੀ ਸਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋ ਪੰਜ ਰੋਜਾਂ.....
ਬਠਿੰਡਾ : ਦੇਸ਼ ਅੰਦਰਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋ ਖੇਤੀ ਸਬੰਧੀ ਜਾਰੀ ਕੀਤੇ ਤਿੰਨ ਆਰਡੀਨੈਂਸਾ ਦੇ ਵਿਰੋਧ ਵਿਚ ਕਿਸਾਨ ਜੱਥੇਬੰਦੀਆਂ ਵੱਲੋ ਪੰਜ ਰੋਜਾਂ ਦਿੱਤੇ ਜਾ ਰਹੇ ਧਰਨਿਆਂ ਤਹਿਤ ਆਖਿਰੀ ਦਿਨ ਜਿਲ੍ਹੇਂ ਭਰ ਦੇ ਦਰਜਣਾਂ ਪਿੰਡਾਂ ਅੰਦਰ ਕਿਸਾਨ ਜੱਥੇਬੰਦੀਆਂ ਨਾਲ ਸਬੰਧਤ ਕਿਸਾਨ ਆਗੂਆਂ ਦੀ ਅਗਵਾਈ ਵਿਚ ਦਿਆਲਪੁਰਾ ਮਿਰਜਾ, ਤੁੰਗਵਾਲੀ, ਲਹਿਰਾ ਸੋਧਾ, ਲਹਿਰਾ ਧੂਰਕੋਟ, ਚੱਕ ਰਾਮ ਸਿੰਘ ਵਾਲਾ ਸਣੇ ਅਨੇਕਾਂ ਪਿੰਡ ਅੰਦਰ ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਗਰਜਦੇ ਸੁਣਾਈ ਦਿੱਤੇ।
PM Narindera Modi
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਲਿਆ ਕੇ ਮੋਦੀ ਸਰਕਾਰ ਨੇ ਅਪਣਾ ਕਿਸਾਨ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਾਲਾ ਮੋਹ ਜਗ ਜਾਹਿਰ ਕੀਤਾ ਹੈ, ਪਰ ਇਨ੍ਹਾਂ ਆਰਡੀਨੈਂਸ ਦੇ ਹੱਕ ਵਿਚ ਅਕਾਲੀ ਦਲ ਵੱਲੋ ਸਟੈਂਡ ਲੈ ਕੇ ਪੰਜਾਬ ਦੇ ਕਿਸਾਨਾਂ ਨਾਲ ਧ੍ਰੋਹ ਕਮਾਇਆ ਗਿਆ ਹੈ। ਇਸ ਦੋਰਾਨ ਪੂਰੇ ਜਿਲ੍ਹੇਂ ਦੇ ਪੰਜ ਵਿਧਾਨ ਸਭਾ ਹਲਕਿਆਂ ਅੰਦਰ ਕਿਤੇ ਵੀ ਅਕਾਲੀ ਭਾਜਪਾ ਦੇ ਨੁੰਮਾਇੰਦੇ ਪਿੰਡਾਂ ਅੰਦਰ ਦਸਤਕ ਦਿੰਦੇ ਸੁਣਾਈ-ਵਿਖਾਈ ਨਹੀ ਦਿੱਤੇ
Farmer
ਕਿਉਕਿ ਅਨੇਕਾਂ ਪਿੰਡਾਂ ਦੇ ਬਾਹਰ ਕਿਸਾਨ ਜੱਥੇਬੰਦੀਆਂ ਦੇ ਲਹਿਰਾ ਰਹੇ ਝੰਡੇ ਆਰਡੀਨੈਂਸ ਦੇ ਹੱਕ ਵਾਲੀਆ ਪਾਰਟੀਆਂ ਨੂੰ ਡਰਾਉਦੇ ਨਜਰ ਆ ਰਹੇ ਸਨ, ਬੇਸ਼ੱਕ ਇਸ ਖੇਤਰ ਵਿਚ ਭਾਜਪਾ ਦਾ ਪੇਂਡੂ ਵੋਟ ਬੈਂਕ ਨਹੀ ਹੈ ਪਰ ਸਭ ਕੁਝ ਦੀ ਗਾਜ ਅਕਾਲੀ ਦਲ 'ਤੇ ਡਿੱਗਦੀ ਨਜਰ ਆਈ। ਧਰਨੇਕਾਰੀਆਂ ਦਾ ਡਰ ਅਕਾਲੀ ਦਲ ਦੇ ਮੂਹਰਲੀ ਕਤਾਰ ਦੇ ਆਗੂਆਂ ਤੋ ਲੈ ਕੇ ਹੇਠਲੇ ਪੱਧਰ ਦੇ ਆਗੂਆਂ ਤੱਕ ਵਿਖਾਈ ਦਿੱਤਾ
Farmer Protest
ਕਿਉਕਿ ਇਕ ਦਰਜਾ ਤਿੰਨ ਦੇ ਅਕਾਲੀ ਆਗੂ ਨੇ ਦੱਸਿਆਂ ਕਿ ਚਾਰ ਦਿਨ ਤੋ ਅਪਣੇ ਕੰਮ ਲਈ ਪਹੀ ਦੇ ਰਾਹ ਜਾਣਾ ਪੈ ਰਿਹਾ ਹੈ ਕਿਉਕਿ ਧਰਨੇ 'ਤੇ ਬੈਠੇ ਲੋਕ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਨੂੰ ਵੇਖ ਕੇ ਜਿਆਦਾ ਉਚੀ ਨਾਹਰੇਬਾਜੀ ਕਰਨ ਲੱਗ ਪੈਂਦੇ ਹਨ। ਧਰਨੇਕਾਰੀਆਂ ਨੇ ਸਪੱਸਟ ਕੀਤਾ ਕਿ ਬੇਸ਼ੱਕ ਇਹ ਧਰਨੇ 29 ਤਾਰੀਖ ਤੋ ਬਾਅਦ ਸਮਾਪਤ ਹੋ ਰਹੇ ਹਨ
Farmer Protest
ਪਰ ਆਰਡੀਨੈਂਸ ਦੇ ਵਾਪਿਸ ਲਏ ਜਾਣ ਤੱਕ ਇਨ੍ਹਾਂ ਦੀ ਵਿਰੋਧਤਾ ਜਾਰੀ ਰਹੇਗੀ। ਕਿਸਾਨ ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਆਰਡੀਨੈਂਸ ਇਕਲੇ ਕਿਸਾਨ ਵਿਰੋਧੀ ਹੀ ਨਹੀ ਬਲਕਿ ਮਜਦੂਰ ਅਤੇ ਵਪਾਰੀ ਨੂੰ ਵੀ ਆਰਡੀਨੈਂਸ ਦੇ ਲਾਗੂ ਹੋਣ ਤੋ ਬਾਅਦ ਖਮਿਆਜਾ ਭੁਗਤਣਾ ਪਵੇਗਾ। ਇਸ ਮੋਕੇ ਵੱਡੀ ਗਿਣਤੀ ਵਿਚ ਕਿਸਾਨ ਜੱਥੇਬੰਦੀਆ ਦੇ ਆਗੂ, ਕਿਸਾਨ ਮਰਦ ਅਤੇ ਅੋਰਤਾਂ ਹਾਜਰ ਸਨ।