Punjab News: ਕਰੀਬ ਪੰਜ ਕਰੋੜ ਰੁਪਏ ਦੇ ਝੋਨੇ ਦੇ ਗ਼ਬਨ ਦੇ ਸਬੰਧ ’ਚ ਮਾਰਕੀਟ ਕਮੇਟੀ ਵਲੋਂ ਕਾਰਵਾਈ ਸ਼ੁਰੂ
Published : Nov 30, 2023, 7:59 am IST
Updated : Nov 30, 2023, 7:59 am IST
SHARE ARTICLE
Image: For representation purpose only.
Image: For representation purpose only.

ਨਿਯਮਾਂ ਮੁਤਾਬਕ ਸਬੰਧਤ ਫ਼ਰਮ ਨੂੰ 24-24 ਘੰਟੇ ਦੇ ਦੋ ਨੋਟਿਸ ਕੀਤੇ ਜਾਰੀ : ਚੇਅਰਮੈਨ

Punjab News: ਦੀਵਾਲੀ ਵਾਲੀ ਰਾਤ ਪੰਜਾਬ ਦੇ ਵੱਖ-ਵੱਖ ਸ਼ੈਲਰਾਂ, ਅਨਾਜ ਮੰਡੀਆਂ ਜਾਂ ਆੜ੍ਹਤ ਦੀਆਂ ਦੁਕਾਨਾਂ ਉਪਰ ਬਾਹਰਲੇ ਰਾਜਾਂ ਤੋਂ ਆਏ ਝੋਨੇ ਦਾ ਵਿਵਾਦ ਕੋਟਕਪੂਰਾ ਵਿਖੇ ਵੀ ਦੇਖਣ ਨੂੰ ਮਿਲਿਆ। ਇਥੇ ਮਾਰਕੀਟ ਕਮੇਟੀ ਵਲੋਂ ਵਿਕਟੋਰੀਆ ਫ਼ੂਡ ਐਂਡ ਰਾਈਸ ਮਿਲਜ਼ ਨਾਮ ਦੇ ਸ਼ੈਲਰ ਵਿਚੋਂ 20 ਹਜਾਰ ਦੇ ਕਰੀਬ ਝੋਨੇ ਦਾ ਅਣਅਧਿਕਾਰਤ ਗੱਟਾ ਬਰਾਮਦ ਕਰਨ ਤੋਂ ਬਾਅਦ ਜਿਥੇ ਉਸ ਦੇ ਮਾਲਕਾਂ ਵਿਰੁਧ ਮਾਮਲਾ ਦਰਜ ਕੀਤਾ ਗਿਆ, ਉਥੇ ਜ਼ਿਲ੍ਹਾ ਅਲਾਟਮੈਂਟ ਕਮੇਟੀ ਵਲੋਂ ਉਕਤ ਸ਼ੈਲਰ ਨੂੰ ਨਿਯਮਾਂ ਮੁਤਾਬਕ ਤਿੰਨ ਸਾਲ ਲਈ ਬਲੈਕਲਿਸਟ ਵੀ ਕਰ ਦਿਤਾ ਗਿਆ ਸੀ।

ਇਹ ਮਾਮਲਾ ਇਥੇ ਹੀ ਠੰਢਾ ਨਹੀਂ ਪਿਆ, ਬਲਕਿ ਉਕਤ ਸ਼ੈਲਰ ਦੇ ਮਾਲਕਾਂ ਦਾ ਇਕ ਬੰਦ ਪਏ ਸ਼ੈਲਰ ਵਿਚ ਸਟੋਰ ਕੀਤਾ 12 ਤੋਂ 13 ਹਜ਼ਾਰ ਦੇ ਕਰੀਬ ਖੁਲ੍ਹੇ ਅਸਮਾਨ ਹੇਠ ਪਿਆ ਝੋਨਾ/ਪਰਮਲ ਅਤੇ ਬਾਸਮਤੀ ਦਾ ਗੱਟਾ ਵੀ ਵਿਵਾਦਾਂ ਵਿਚ ਆ ਗਿਆ। ਮਾਰਕੀਟ ਕਮੇਟੀ ਦੇ ਧਿਆਨ ਵਿਚ ਆਉਣ ਤੋਂ ਬਾਅਦ ਜਦੋਂ ਉਸ ਉਪਰ ਨਿਗਰਾਨੀ ਲਈ ਪੁਲਿਸ ਤੈਨਾਤ ਕਰ ਕੇ ਥਾਂ ਦੇ ਮਾਲਕ ਨੂੰ ਨੋਟਿਸ ਜਾਰੀ ਕੀਤਾ ਗਿਆ ਤਾਂ ਚਾਰ ਕਿਸਾਨ ਸਾਹਮਣੇ ਆਏ, ਜਿਨ੍ਹਾਂ ਨੇ ਉਕਤ ਝੋਨੇ ਦੀ ਮਾਲਕੀ ਦਰਸਾਈ। ਮਾਰਕੀਟ ਕਮੇਟੀ ਵਲੋਂ ਇਕ ਨੋਟਿਸ ਹੋਰ ਜਾਰੀ ਕਰਦਿਆਂ ਜਦੋਂ ਉਕਤ ਕਿਸਾਨਾਂ ਦੇ ਆਧਾਰ ਕਾਰਡ ਅਤੇ ਜ਼ਮੀਨ ਦੀਆਂ ਫ਼ਰਦਾਂ ਦੀ ਮੰਗ ਕੀਤੀ ਤਾਂ 22 ਕਿਸਾਨ ਮਾਲਕੀ ਜਤਾਉਂਦਿਆਂ ਆਪੋ-ਅਪਣੀਆਂ ਜ਼ਮੀਨਾ ਦੀਆਂ ਫ਼ਰਦਾਂ ਅਤੇ ਆਧਾਰ ਕਾਰਡ ਜਮ੍ਹਾਂ ਕਰਾਉਣ ਲਈ ਆ ਗਏ।

ਮਾਰਕੀਟ ਕਮੇਟੀ ਦਫ਼ਤਰ ਵਿਚ ਬਣੇ ਤਣਾਅ ਦੇ ਮਾਹੌਲ ਵਿਚ ਇਕ ਕਿਸਾਨ ਨੇ ਖ਼ੁਦ ਉਪਰ ਡੀਜਜ਼ ਛਿੜਕ ਕੇ ਅੱਗ ਲਾ ਕੇ ਆਤਮਹਤਿਆ ਕਰਨ ਦੀ ਧਮਕੀ ਦੇ ਦਿਤੀ। ਚੇਅਰਮੈਨ ਮਾਰਕੀਟ ਕਮੇਟੀ ਵਲੋਂ ਡੀਐਸਪੀ ਕੋਟਕਪੂਰਾ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ। ਮਾਰਕੀਟ ਕਮੇਟੀ ਦੇ ਸਕੱਤਰ ਵਲੋਂ ਪੁਲਿਸ ਨੂੰ ਕੋਠੇ ਬੇਰ ਵਾਲੇ ਵਿਚ ਬੰਦ ਪਏ ਸ਼ੈਲਰ ਤੋਂ ਪੁਲਿਸ ਮੁਲਾਜ਼ਮ ਹਟਾਉਣ ਲਈ ਪੱਤਰ ਲਿਖਿਆ ਗਿਆ। ਚੰਡੀਗੜ੍ਹ ਤੋਂ ਫ਼ਲਾਇੰਗ ਟੀਮ ਆਉਣ ਦੀ ਭਿਣਕ ਪੈਂਦਿਆਂ ਹੀ ਸਕੱਤਰ ਨੇ ਉਕਤ ਪੱਤਰ ਵਾਪਸ ਲੈ ਲਿਆ। ਚੰਡੀਗੜ੍ਹ ਦੀ ਟੀਮ ਨੇ ਥਾਂ ਦੇ ਮਾਲਕ, ਮਾਰਕੀਟ ਕਮੇਟੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਨੋਟਿਸ ਜਾਰੀ ਕੀਤੇ, ਥਾਂ ਦੇ ਮਾਲਕ ਹਰਜਿੰਦਰ ਸਿੰਘ ਨੇ ਲਿਖਤੀ ਤੌਰ ’ਤੇ ਮਾਰਕੀਟ ਕਮੇਟੀ ਨੂੰ ਪੱਤਰ ਸੌਂਪਦਿਆਂ ਜਿਥੇ ਮਾਫੀ ਮੰਗੀ, ਉੱਥੇ ਪ੍ਰਵਾਨ ਕੀਤਾ ਕਿ ਉਕਤ ਝੋਨਾ ਬਾਂਸਲ ਟ੍ਰੇਡਿੰਗ ਕੰਪਨੀ ਦੇ ਮਾਲਕਾਂ ਦਾ ਹੈ।

ਇਸ ਤੋਂ ਇਲਾਵਾ ਮਾਰਕੀਟ ਕਮੇਟੀ ਨੇ ਹਰਜਿੰਦਰ ਸਿੰਘ ਦਾ ਪੱਤਰ ਮਿਲਣ ਤੋਂ ਬਾਅਦ ਬਾਂਸਲ ਟ੍ਰੇਡਿੰਗ ਕੰਪਨੀ ਦੁਕਾਨ ਨੰਬਰ 14 ਨਵੀਂ ਦਾਣਾ ਮੰਡੀ ਕੋਟਕਪੂਰਾ ਨੂੰ 24-24 ਘੰਟੇ ਦੇ ਦੋ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ ਦਾ ਅਜੇ ਤਕ ਕੋਈ ਜਵਾਬ ਨਹੀਂ ਆਇਆ। ਦੂਜੇ ਪਾਸੇ ਮਾਰਕਫ਼ੈੱਡ ਕੋਟਕਪੂਰਾ ਸ਼ਾਖਾ ਦੇ ਇੰਚਾਰਜ ਅਰਪਿੰਦਰ ਸਿੰਘ ਵਲੋਂ ਐਸਐਚਓ ਥਾਣਾ ਸਿਟੀ ਕੋਟਕਪੂਰਾ ਨੂੰ 20 ਨਵੰਬਰ ਨੂੰ ਲਿਖੇ ਪੱਤਰ ਵਿਚ ਬਾਂਸਲ ਟਰੇਡਿੰਗ ਕੰਪਨੀ ਅਤੇ ਬਾਂਸਲ ਇੰਟਰਪ੍ਰਾਈਜਜ਼ ਫ਼ਰਮਾਂ ਦੇ ਫੜਾਂ ਦੀ ਕੀਤੀ ਪੜਤਾਲ ਦੌਰਾਨ ਸਟਾਕ ਦੇ ਗ਼ਬਨ ਸਬੰਧੀ ਐਫ਼ਆਈਆਰ ਦਰਜ ਕਰਨ ਬਾਰੇ ਬੇਨਤੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਬਾਂਸਲ ਟਰੇਡਿੰਗ ਕੰਪਨੀ ਅਤੇ ਬਾਂਸਲ ਇੰਟਰਪ੍ਰਾਈਜਜ਼ ਦੇ ਮਾਲਕਾਂ ਦਾ ਹੀ ਵਿਕਟੋਰੀਆ ਫ਼ੂਡ ਨਾਮ ਦਾ ਸ਼ੈਲਰ ਹੈ, ਜੋ ਬਲੈਕਲਿਸਟ ਕੀਤਾ ਜਾ ਚੁੱਕਾ ਹੈ ਅਤੇ ਹੁਣ ਬੰਦ ਪਏ ਸ਼ੈਲਰ ਵਾਲੇ ਝੋਨੇ ਦੇ ਵਿਵਾਦ ਵਿਚ ਵੀ ਇਸ ਫ਼ਰਮ ਦਾ ਨਾਮ ਆਉਣ ਤੋਂ ਬਾਅਦ ਸਥਿਤੀ ਬਹੁਤ ਦਿਲਚਸਪ ਬਣ ਗਈ ਹੈ। ਉਕਤ ਮਾਮਲੇ ਵਿਚ ਵਿਜੀਲੈਂਸ ਵਿਭਾਗ ਅਤੇ ਬਾਕੀ ਸਰਕਾਰੀ ਖ਼ਰੀਦ ਏਜੰਸੀਆਂ ਨੇ ਬੇਸ਼ੱਕ ਹੈਰਾਨੀਜਨਕ ਚੁੱਪ ਧਾਰੀ ਹੋਈ ਹੈ ਪਰ ਇਲਾਕੇ ਵਿਚ ਇਸ ਗੱਲ ਦੀ ਆਮ ਚਰਚਾ ਹੈ ਕਿ ਚਾਰ ਫ਼ਰਮਾਂ ’ਚੋਂ ਕਰੀਬ 5 ਕਰੋੜ ਰੁਪਏ ਦੇ ਝੋਨੇ ਦੇ ਗ਼ਬਨ ਦਾ ਮਾਮਲਾ ਆਖ਼ਰ ਚੁੱਕਿਆ ਕਿਉਂ ਨਹੀਂ ਜਾ ਰਿਹਾ?

ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਨੇ ਆਖਿਆ ਕਿ ਨਿਯਮਾਂ ਮੁਤਾਬਕ ਉਕਤ ਫ਼ਰਮ ਨੂੰ ਦੂਜਾ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਜੇਕਰ ਉਸ ਦਾ ਵੀ ਜਵਾਬ ਨਾ ਆਇਆ ਤਾਂ ਬਣਦੀ ਕਾਰਵਾਈ ਲਈ ਪੁਲਿਸ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ। ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਨੇ ਆਖਿਆ ਕਿ ਮਾਰਕੀਟ ਕਮੇਟੀ ਦਾ ਪੱਤਰ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

(For more news apart from market committee started action in embezzlement of paddy worth five crore , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement