
ਸਰਕਾਰ ਨੇ ਕੇਵਲ ਭਰੋਸਾ ਹੀ ਦਿਤਾ, 5 ਦਾ ਬੰਦ ਸਫ਼ਲ ਕਰਾਂਗੇ : ਪੰਧੇਰ
ਅੰਮ੍ਰਿਤਸਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਪੰਜਾਬ ਸਰਕਾਰ ਦੇ ਵਜ਼ੀਰਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ , ਸੁਖਬਿੰਦਰ ਸਿੰਘ ਸਰਕਾਰੀਆ ਦਰਮਿਆਨ ਸਥਾਨਕ ਸਰਕਟ ਹਾਊਸ ਵਿਖੇ ਅਹਿਮ ਬੈਠਕ ਹੋਈ ਜਿਸ ਵਿਚ ਭਾਵੇਂ ਸਹਿਮਤੀ ਨਹੀਂ ਹੋਈ ਪਰ 3 ਮੈਬਰੀ ਕਮੇਟੀ ਨੇ ਭਰੋਸਾ ਦਵਾਇਆ ਕਿ ਮੰਨੀਆਂ ਹੋਈਆਂ ਮੰਗੀਆਂ ਲਾਗੂ ਕੀਤੀਆ ਜਾਣਗੀਆਂ।
sarwan singh pandher
ਦੂਸਰੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੁਲਾਰੇ ਸਰਵਨ ਸਿੰਘ ਪੰਧੇਰ ਨੇ ਮੀਡੀਆ ਨਾਲ ਦੇਰ ਰਾਤ ਸਪੱਸ਼ਟ ਕੀਤਾ ਕਿ ਉਨਾ ਦਾ ਅੰਦੋਲਨ ਜਾਰੀ ਰਹੇਗਾ ਅਤੇ 5 ਨਵੰਬਰ ਨੂੰ ਕੌਮੀ ਬੰਦ ਸਫਲ ਕਰਨ ਲਈ , ਵੱਧ ਚੜ ਕੇ ਹਿੱਸਾ ਲਿਆ ਜਾਵੇਗਾ। ਉਕਤ ਤੋ ਸਪੱਸ਼ਟ ਹੈ ਕਿ ਸਰਕਾਰ ਨਾਲ ਹੋਈ ਬੈਠਕ ਚ ਸਿਰਫ ਭਰੋਸਾ ਹੀ ਮਿਲਿਆ ਹੈ ਫੈਸਲਾ ਕੋÎਈ ਨਹੀ ਹੋਇਆ, ਇਹ ਮੀਟਿੰਗ ਵੀ ਬੇਸਿੱਟਾ ਰਹੀ। 3 ਨਵੰਬਰ ਨੂੰ 2 30 ਤੇ ਚੰਡੀਗੜ ਆਈ ਜੀ ਪੰਜਾਬ ਤੇ ਅਟਾਰਨੀ ਜਨਰੱਲ ਨਾਲ ਸੈਕਸ਼ਨ 11 ਸਬੰਧੀ ਵਿਚਾਰ ਹੋਵੇਗੀ, ਜਿਸ ਨੂੰ ਪੰਜਾਬ ਵਿਧਾਨ ਸਭਾ ਨੇ ਪਾਸ ਕੀਤਾ ਹੈ।
Farmers Protest
ਕਿਸਾਨ ਆਗੂਆਂ ਨੂੰ ਇਤਰਾਜ਼ ਹੈ ਕਿ ਸੈਕਸ਼ਨ 11 ਕਿਸਾਨ ਵਿਰੋਧੀ ਹੈ। ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਕੇਦਰ ਸਰਕਾਰ ਜਾਣਬੁੱਝ ਕੇ ਰੇੜਕਾ ਪਾ ਰਹੀ ਹੈ , ਸਾਡੇ ਵੱਲੋ ਰੇਲਵੇ ਟਰੈਕ ਪਹਿਲਾਂ ਹੀ ਖਾਲੀ ਹਨ । ਮੋਦੀ ਸਰਕਾਰ ਜਾਣ ਬੁੱਝ ਕੇ ਮਾਲ ਗੱਡੀਆ ਬਾਰੇ ਗਲਤ ਦੋਸ਼ ਲਾ ਰਹੀ ਹੈ। ਖੁਦਕੁਸ਼ੀਆ ਸਬੰਧੀ ਵੀ ਭਰੋਸਾ ਹੀ ਦਿੱਤਾ ਗਿਆ ਹੈ । ਆਰ ਪੀ ਐਫ ਵੱਲੋ ਦਰਜ ਪਰਚੇ ਰੱਦ ਕਰਵਾਉਣ ਲਈ ਸਰਕਾਰ ਨੇ ਭਰੋਸਾ ਦਿੱਤਾ ਹੈ। ਇਸ ਮੌਕੇ ਕਾਂਗਰਸ ਆਗੂ ਭਗਵੰਤਪਾਲ ਸਿੰਘ ਸੱਚਰ ਵੀ ਮੌਜੂਦ ਸਨ।