ਮੀਂਹ ਨਾਲ ਤੇਜ਼ ਹੋਈ ਝੋਨੇ ਦੀ ਲੁਆਈ
Published : Jul 1, 2018, 10:05 am IST
Updated : Jul 1, 2018, 10:05 am IST
SHARE ARTICLE
Paddy Farming
Paddy Farming

ਮੌਸਮ ਵਿਚ ਤਬਦੀਲੀ ਹੋਣ ਦੇ ਕਾਰਨ ਪਿੰਡਾਂ ਅੰਦਰ ਕਿਸਾਨਾਂ ਵੱਲੋਂ ਇਕ ਵਾਰ ਫਿਰ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁੱਝ ਕੁ ...

ਗੁਰਦਾਸਪੁਰ, ਮੌਸਮ ਵਿਚ ਤਬਦੀਲੀ ਹੋਣ ਦੇ ਕਾਰਨ ਪਿੰਡਾਂ ਅੰਦਰ ਕਿਸਾਨਾਂ ਵੱਲੋਂ ਇਕ ਵਾਰ ਫਿਰ ਤੋਂ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁੱਝ ਕੁ ਦਿਨ ਵੀ ਬਾਰਿਸ਼ ਹੋਣ ਦੀ ਕੀਤੀ ਗਈ ਭਵਿੱਖਬਾਣੀ ਨੂੰ ਲੈ ਕੇ ਕਿਸਾਨ ਬਾਗ਼ੋ ਬਾਗ਼ ਹੋ ਗਏ ਹਨ। ਕੱਲ ਤੋਂ ਪੈ ਰਹੇ ਨਿੱਕੇ ਨਿੱਕੇ ਮੀਂਹ ਦੀ ਆਮਦ ਕਾਰਨ ਝੋਨੇ ਦੀ ਲੁਆਈ ਦਾ ਕੰਮ ਭਾਵੇਂ ਆਰੰਭ ਹੋਇਆ ਹੈ ਪਰ ਲੁਆਈ ਨੇ ਅਜੇ ਪੂਰਾ ਜ਼ੋਰ ਨਹੀਂ ਫੜਿਆ। ਜੇ ਮੌਸਮ ਦੀ ਕੀਤੀ ਗਈ ਭਵਿੱਖ ਬਾਣੀ ਠੀਕ ਸਾਬਤ ਹੋਈ ਤਾਂ ਅਗਲੇ ਦੋ ਤਿੰਨ ਦਿਨਾਂ ਵਿਚ ਝੋਨੇ ਦੀ ਲੁਆਈ ਦਾ ਕੰਮ ਜੰਗੀ ਪੱਧਰ ਤੇ ਹੋਣ ਦੀ ਸੰਭਾਵਨਾ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਲੋਕਲ ਮਜ਼ਦੂਰ ਵੀ ਕੰਮ ਧੰਦੇ ਅਤੇ ਝੋਨਾ ਲਾਉਣ ਲਈ ਤਿਆਰ ਬੈਠੇ ਹਨ । ਝੋਨਾ ਦੀ ਲੁਆਈ ਦਾ ਠੇਕਾ ਵੱਧਣ ਕਾਰਨ ਉਨ੍ਹਾਂ ਨੂੰ ਔਸਤਨ 400 ਰੁਪਏ ਦਿਹਾੜੀ ਪੈ ਰਹੀ ਰਹੀ ਹੈ ਜਦਕਿ ਮਨਰੇਗਾ ਵਿਚ ਇਸ ਤੋਂ ਅੱਧੇ ਪੈਸੇ ਮਿਲਦੇ ਹਨ।  ਹੁਣ ਪੰਜਾਬ ਅੰਦਰ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦਾ ਹੋਂਸਲਾ ਦੁਗਣਾ ਕਰ ਦਿੱਤਾ ।

ਜੇਕਰ ਦੋ ਕੁ ਦਿਨ ਬਾਰਸ਼ ਹੋਰ ਇਸੇ ਤਰਾਂ ਜਾਰੀ ਰਿਹਾ ਤਾਂ ਕਿਸਾਨਾਂ ਫਸਲ ਦੇ ਪੱਖ ਤੋਂ ਵਾਰੇ ਨਿਆਰੇ ਵੀ ਹੋ ਸਕਦੇ ਹਨ। ਖੇਤੀ ਬਾੜੀ ਵਿਭਾਗ ਵੱਲੋ ਖੇਤ ਦੀ ਤਿਆਰੀ ਵਿਚ ਲੇਜ਼ਰ ਕਰਾਹੇ ਦੀ ਵਰਤੋ ਕਰਨ ਦੀ ਸਲਾਹ ਦਿੱਤੀ। ਮਾਹਰਾਂ ਨੇ ਕਿਸਾਨਾਂ ਨੂੰ ਯੂਰੀਆ 3 ਹਿੱਸਿਆਂ ਵਿਚ ਵੰਡ ਕੇ 4, 6 ਅਤੇ 8 ਹਫ਼ਤਿਆਂ ਬਾਅਦ ਪਾਣੀ ਪਾਉਣ ਦੀ ਸਲਾਹ ਦਿਤੀ। ਕਣਕ ਤੋਂ ਬਾਅਦ ਝੋਨਾ ਲਾਉਣ ਵਾਲੀਆਂ ਜ਼ਮੀਨਾਂ ਵਿਚ ਫ਼ਾਸਫਰਸ ਪਾਉਣ ਦੀ ਉੱਕਾ ਕੋਈ ਲੋੜ ਨਹੀਂ।

ਕਿਸਾਨਾਂ ਦੇ ਝੋਨਾ ਲਾਉਣ ਦੇ ਉਤਸ਼ਾਹ ਨੂੰ ਵੇਖਦਿਆਂ ਟਿÀੱਬਵੈਲਾਂ ਨੂੰ ਬਿਜਲੀ ਦੀ ਨਿਰੰਤਰ 8 ਘੰਟੇ ਬਿਜਲੀ ਸਪਲਾਈ ਮਿਲਣ ਦੇ ਮੱਦੇਨਜ਼ਰ ਕੇਂਦਰੀ ਭੰਡਾਰ ਲਈ ਪਿਛਲੇ ਸਾਲ ਦਿੱਤੇ ਗਏ। 118. 33 ਲੱਖ ਚੌਲ ਦੇ ਰੀਕਾਰਡ ਤੋੜ ਦੇਣ ਦੀ ਸੰਭਾਵਨਾ। ਇਹ ਸੰਭਾਵਨਾ ਖੇਤੀਬਾੜੀ ਮਾਹਰਾਂ ਦੀ ਕਮੇਟੀ ਵਲੋਂ ਦਿੰਦਿਆਂ ਕਿਹਾ ਕਿ ਇਸ ਵਾਰ ਮੌਸਮ ਦੇ ਸਾਥ ਦੇਣ ਕਾਰਨ ਚੰਗਾ ਝਾੜ ਨਿਕਲਣ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement