
ਨਰਿੰਦਰਦੇਵ ਖੇਤੀ ਯੂਨੀਵਰਸਿਟੀ ਹੁਣ ਝੋਨੇ ਦੀ ਫ਼ਸਲ ਤੇ ਖੋਜ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ...
ਚੰਡੀਗੜ੍ਹ: ਨਰਿੰਦਰਦੇਵ ਖੇਤੀ ਯੂਨੀਵਰਸਿਟੀ ਹੁਣ ਝੋਨੇ ਦੀ ਫ਼ਸਲ ਤੇ ਖੋਜ ਦੇ ਖੇਤਰ ਵਿਚ ਨਵੀਆਂ ਬੁਲੰਦੀਆਂ ਛੂਹਣ ਦੀ ਦਿਸ਼ਾ ਵੱਲ ਵੱਧ ਰਹੀ ਹੈ। ਇਥੇ ਪਹਿਲੀ ਵਾਰ ਇਕੱਠਿਆਂ ਝੋਨੇ ਦੀਆਂ 300 ਨਵੀਆਂ ਕਿਸਮਾਂ ‘ਤੇ ਖੋਜ ਕਾਰਜ ਸ਼ੁਰੂ ਹੋਇਆ। ਖੋਜ ਲਈ ਲਿਆਂਦੀਆਂ ਗਈਆਂ ਨਵੀਂਆਂ ਕਿਸਮਾਂ ਚ ਸਭ ਤੋਂ ਵੱਧ 240 ਫਿਲਪੀਨ ਦੀਆਂ ਹਨ। ਦੇਸੀ ਦੇ ਨਾਲ ਵਿਦੇਸ਼ੀ ਝੋਨੇ ਦੀਆਂ ਇਨ੍ਹਾਂ ਕਿਸਮਾਂ ਦੀ ਉਤਪਾਦਕਤਾ ਪੂਰਵਾਂਚਲ ਦੇ ਮੌਸਮ ਅਤੇ ਮਿੱਟੀ ਦੇ ਆਧਾਰ ਤੇ ਜਾਂਚੀ ਜਾਵੇਗੀ।
Paddy Feild
ਵੱਖ-ਵੱਖ ਖੇਤਰਾਂ ਚ ਹੜ੍ਹ, ਸੋਕਾ ਤੇ ਘੱਟ ਬਾਰਿਸ਼ ਵਾਲੇ ਖੇਤਰਾਂ ਚ ਇਨ੍ਹਾਂ ਦੇ ਉਤਪਾਦਨ ‘ਤੇ ਖੋਜ ਹੋਵੇਗੀ। ਇਨ੍ਹਾਂ ਸਾਰੀਆਂ ਕਿਸਮਾਂ ਤੇ ਨਰਿੰਦਰਦੇਵ ਖੇਤੀ ਯੂਨੀਵਰਸਿਟੀ, ਮਸੌਧਾ ਕੇਵੀਕੇ, ਬਹਿਰਾਈਚ ਅਤੇ ਗਾਜ਼ੀਪੁਰ ਜ਼ਿਲ੍ਹਿਆਂ ਦੇ ਕੇਂਦਰਾਂ ਵਿਚ ਵੱਖ-ਵੱਖ ਪੱਧਰ ਤੇ ਖੋਜ ਹੋਵੇਗੀ।
Paddy
300 ਕਿਸਮਾਂ ਵਿਚੋਂ 21 ਨਵੀਆਂ ਕਿਸਮਾਂ ਨਰਿੰਦਰਦੇਵ ਖੇਤੀ ਯੂਨੀਵਰਸਿਟੀ ਦੀਆਂ, 18 ਉੱਤਰ ਪ੍ਰਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਤੋਂ ਅਤੇ 11 ਕਿਸਮਾਂ ਬਿਹਾਰ ਦੇ ਪੇਂਡੂ ਇਲਾਕਿਆਂ ਤੋਂ ਇਕੱਠੀਆਂ ਕੀਤੀਆਂ ਗਈਆਂ ਹਨ। ਇਹ ਕਿਸਮਾਂ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ (ਫਿਲਪੀਨ) ਦੇ ਸਹਿਯੋਗ ਨਾਲ ਪ੍ਰਾਪਤ ਹੋਈਆਂ ਹਨ।