ਇਸ ਤਕਨੀਕ ਨਾਲ ਲਗਾਓ ਝੋਨਾ, ਪਹਿਲਾਂ ਨਾਲੋਂ ਪਾਓ ਦੁੱਗਣਾ ਝਾੜ
Published : May 31, 2019, 6:36 pm IST
Updated : May 31, 2019, 6:36 pm IST
SHARE ARTICLE
Paddy
Paddy

ਜਰਮਨੀ ਤੇ ਥਾਈਲੈਂਡ ਦੇ ਕਿਸਾਨ ਕਰੀਬ ਚਾਰ ਦਹਾਕੇ ਪਹਿਲਾਂ ਵਿਕਸਿਤ ਕੀਤੀ ਤਕਨੀਕ ਨਾਲ ਚੌਲਾਂ...

ਚੰਡੀਗੜ੍ਹ: ਜਰਮਨੀ ਤੇ ਥਾਈਲੈਂਡ ਦੇ ਕਿਸਾਨ ਕਰੀਬ ਚਾਰ ਦਹਾਕੇ ਪਹਿਲਾਂ ਵਿਕਸਿਤ ਕੀਤੀ ਤਕਨੀਕ ਨਾਲ ਚੌਲਾਂ ਦੀ ਬੰਪਰ ਪੈਦਾਵਾਰ ਕਰ ਰਹੇ ਹਨ। ਇਸ ਤਕਨੀਕ ਨੂੰ ਕਦੀ ਵਿਗਿਆਨਾਂ ਨੇ ਬੇਕਾਰ ਦੱਸ ਕੇ ਖਾਰਜ ਕਰ ਦਿਤਾ ਸੀ ਪਰ ਅੱਜ ਇਸ ਦੀ ਮੱਦਦ ਨਾਲ ਚੌਲਾਂ ਦੇ ਉਤਪਾਦਨ ਵਿਚ 200 ਫ਼ੀਸਦੀ ਤੱਕ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਕਨੀਕ ਦੀ ਮਦਦ ਨਾਲ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਵਿਚ ਵੀ ਕਮੀ ਆਈ ਹੈ।

PaddyPaddy

ਜਰਮਨ ਤੇ ਥਾਈਲੈਂਡ ਸਰਕਾਰ ਤੇ ਕੁਝ ਕਾਰੋਬਾਰੀ ਪਾਇਲਟ ਪ੍ਰੋਜੈਕਟ ਬੌਨ ਰੈਟਚਥਾਨੀ ਵਜੋਂ ਇਸ ਤਕਨੀਕ ਦਾ ਇਸਤੇਮਾਲ ਕਰ ਰਹੇ ਹਨ। ਇਸ ਤਕਨੀਕ ਦੀ ਖੋਜ ਫਰਾਂਸ ਦੇ ਜੇਸੁਈਟ ਪ੍ਰੀਸਟ ਹੈਨਰੀ ਨੇ ਕੀਤੀ ਸੀ। 1961 ‘ਚ ਉਹ ਮੇਡਾਗਾਸਕਰ ਚਲੇ ਗਏ ਤੇ ਉੱਤੋਂ ਦੇ ਕਿਸਾਨਾਂ ਨਾਲ ਮਿਲ ਕੇ ਖੇਤੀ ਦੀ ਉਪਜ ਵਧਾਉਣ ਲਈ ਕੰਮ ਕੀਤਾ। ਉਨ੍ਹਾਂ ਵੇਖਿਆ ਕਿ ਆਮ ਨਾਲੋਂ ਘੱਟ ਬਾਜੇ ਤੇ ਜੈਵਿਕ ਖਾਦ ਦਾ ਇਸਤੇਮਾਲ ਕਰਕੇ ਝੋਨੇ ਦੀ ਪੈਦਾਵਾਰ ਵਧਾਈ ਜਾ ਸਕਦੀ ਹੈ। ਇਸ ਤਕਨੀਕ ਅਧੀਨ ਝੋਨੇ ਦੇ ਖੇਤ ਨੂੰ ਹਰ ਵੇਲੇ ਭਰਿਆ ਨਹੀਂ ਰੱਖਿਆ ਜਾਂਦਾ।

ਇਸ ਦੇ ਵਿਚ-ਵਿਚ ਉਸਨੂੰ ਸੁੱਕਣ ਦਿੱਤਾ ਜਾਂਦਾ ਹੈ। ਤੇ ਪਾਣੀ ਦੀ ਕੁੱਲ ਵਰਤੋਂ ਅੱਧੀ ਕਰ ਦਿੱਤੀ ਜਾਂਦੀ ਹੈ। ਹੈਨਰੀ ਨੇ ਵੇਖਿਆ ਕਿ ਇੰਨਾ ਕਰਨ ਨਾਲ ਝੋਨੇ ਦੀ ਫ਼ਸਲ ਵਿਚ 20 ਤੋਂ 200 ਫ਼ੀਸਦੀ ਤੱਕ ਵਾਧਾ ਹੋਇਆ। ਖੇਤੀ ਦੌਰਾਨ ਬੂਟਿਆਂ ਨੂੰ ਜ਼ਿਆਦਾ ਆਕਸੀਜ਼ਨ ਮਿਲੀ। ਇਸ ਤਕਨੀਕ ਨੂੰ ‘ਦ ਸਿਸਟਮ ਆ ਰਾਈਸ ਇੰਨਟੈਂਸੀਫਿਕੇਸ਼ਨ’ ਦਾ ਨਾਂ ਦਿੱਤਾ ਗਿਆ। ਸਾਲ 2000 ਵਿਚ ਇਸ ਤਕਨੀਕ ਨੂੰ ਜਨਤਕ ਕੀਤਾ ਗਿਆ ਸੀ ਪਰ ਕੁਝ ਖੇਤੀ ਮਾਹਰਾਂ ਨੇ ਇਸ ਨੂੰ ਬੇਕਾਰ ਦੱਸਿਆ ਸੀ। ਇਸ ਤੋਂ ਬਾਅਦ ਇਸ ਤਕਨੀਤ ਨੂੰ ਦੁਨੀਆਂ ਦੇ ਵੱਖ-ਵੱਖ ਜਲਵਾਯੂ ਵਿਚ ਵਿਕਸਤ ਕੀਤਾ ਗਿਆ।

ਇਤੋਂ ਤੋਂ ਬਾਅਦ ਹੁਣ ਤੱਕ 61 ਦੇਸ਼ਾਂ ਦੇ ਦੋ ਕਰੋੜ ਤੋਂ ਵੱਧ ਕਿਸਾਨ ਇਸ ਤਕਨੀਕ ਤੋਂ ਫ਼ਾਇਦਾ ਚੁੱਕ ਰਹੇ ਹਨ। ਬਿਹਾਰ ਦੇ ਰਹਿ ਵਾਲੇ ਸੁਮੰਤ ਕਾਰ ਨੇ ਇਕ ਹੈਕਟੇਅਰ ਖੇਤ ਵਿਚ 22.4 ਟਨ ਝੋਨੇ ਦਾ ਉਤਪਾਦਨ ਕਰਕੇ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ। ਇਸ ਤਕਨੀਕ ਨਾਲ ਕਿਸਾਨਾਂ ਦੀ ਲਾਗਤ ਕਾਫ਼ੀ ਹੱਦ ਤੱਕ ਘਟ ਗਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement