ਖੇਤ ਖ਼ਬਰਸਾਰ : ਪਸ਼ੂ ਪਾਲਣ ਨਾਲ ਵੀ ਹੁੰਦਾ ਹੈ ਕਿਸਾਨਾਂ ਨੂੰ ਕਾਫ਼ੀ ਫ਼ਾਇਦਾ
Published : May 3, 2022, 1:30 pm IST
Updated : May 3, 2022, 1:30 pm IST
SHARE ARTICLE
Animal Husbandry Also Benefits Farmers
Animal Husbandry Also Benefits Farmers

ਪਸ਼ੂ ਪਾਲਣ ਨਾਲ ਵੀ ਕਿਸਾਨਾਂ ਨੂੰ  ਕਾਫ਼ੀ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ।

ਪਸ਼ੂ ਪਾਲਣ ਨਾਲ ਵੀ ਕਿਸਾਨਾਂ ਨੂੰ  ਕਾਫ਼ੀ ਲਾਭ ਹੁੰਦਾ ਹੈ। ਅੱਜ ਅਸੀਂ ਤੁਹਾਡੇ ਨਾਲ ਭੇਡ ਪਾਲਣ ਬਾਰੇ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਭੇਡ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜਿਵੇਂ ਕਿ ਲੋਹੀ, ਮੈਰੀਨੋ, ਨਾਲੀ ਭੇਡ, ਮੁੰਜਾਲ, ਗੱਦੀ, ਮਗਰਾ, ਮਾਲਪੁਰਾ, ਪੁਗਲ ਆਦਿ। ਪਰ ਅੱਜ ਅਸੀਂ ਮੈਰੀਨੋ ਭੇਡ ਬਾਰੇ ਗੱਲ ਕਰਾਂਗੇ। ਇਹ ਭੇਡ ਸੱਭ ਤੋਂ ਵਧੀਆ ਉੱਨ ਉਤਪਾਦਨ ਲਈ ਜਾਣੀ ਜਾਂਦੀ ਹੈ ਅਤੇ ਇਸ ਦਾ ਦੁੱਧ ਚੰਗੀ ਕੁਆਲਿਟੀ ਵਾਲਾ ਪਨੀਰ ਬਣਾਉਣ ਲਈ ਵਰਤਿਆ ਜਾਂਦਾ ਹੈ।

ਮੁੱਖ ਤੌਰ 'ਤੇ ਇਹ ਭੇਡ ਕੇਵਲ 1 ਮੇਮਣੇ ਨੂੰ  ਜਨਮ ਦਿੰਦੀ ਹੈ ਅਤੇ ਕੇਵਲ 10 ਫ਼ੀ ਸਦੀ ਸੰਭਾਵਨਾ ਹੈ ਕਿ ਉਹ ਇਕ ਤੋਂ ਵੱਧ ਮੇਮਣਿਆਂ ਨੂੰ  ਜਨਮ ਦੇਵੇ। ਇਹ ਇਕ ਦਰਮਿਆਨੇ ਆਕਾਰ ਦਾ ਜਾਨਵਰ ਹੈ ਅਤੇ ਇਸ ਦੇ ਚਿਹਰੇ ਅਤੇ ਪੈਰਾਂ ਦਾ ਰੰਗ ਚਿੱਟਾ ਹੁੰਦਾ ਹੈ। ਭਾਰਤ ਵਿਚ ਇਹ ਹਿਸਾਰ ਵਿਚ ਮਿਲ ਜਾਂਦੀ ਹੈ। ਇਸ ਦੇ ਸਿਰ ਅਤੇ ਪੈਰ ਉੱਨ ਨਾਲ ਢਕੇ ਹੁੰਦੇ ਹਨ। ਇਸ ਦੇ ਸਾਹਸੀ ਸੁਭਾਅ ਕਾਰਨ ਇਸ ਨੂੰ  ਕਿਸੇ ਵੀ ਜਲਵਾਯੂ ਵਿਚ ਰਖਿਆ ਜਾ ਸਕਦਾ ਹੈ।

SheepsSheeps

ਭੇਡਾਂ ਨੂੰ  ਜ਼ਿਆਦਾਤਰ ਚਰਨਾ ਹੀ ਪਸੰਦ ਹੁੰਦਾ ਹੈ ਅਤੇ ਇਨ੍ਹਾਂ ਨੂੰ  ਫਲੀਦਾਰ (ਪੱਤੇ, ਫੁੱਲ ਆਦਿ), ਲੋਬੀਆ, ਬਰਸੀਮ, ਫਲੀਆਂ ਆਦਿ ਖਾਣਾ ਚੰਗਾ ਲਗਦਾ ਹੈ। ਚਾਰਾ ਵਿਚ ਜ਼ਿਆਦਾਤਰ ਇਨ੍ਹਾਂ ਨੂੰ  ਰਵਾਂਹ/ਲੋਬੀਆ ਆਦਿ ਦਿਤਾ ਜਾਂਦਾ ਹੈ ਕਿਉਂਕਿ ਇਹ ਇਕ ਸਾਲਾਨਾ ਪੌਦਾ ਹੈ, ਇਸ ਲਈ ਇਸ ਨੂੰ  ਮੱਕੀ ਅਤੇ ਜਵਾਰ ਦੇ ਮਿਸ਼ਰਣ ਨਾਲ ਦਿਤਾ ਜਾਂਦਾ ਹੈ। ਭੇਡ ਆਮ ਤੌਰ ਤੇ 6 ਤੋਂ 7 ਘੰਟੇ ਤਕ ਮੈਦਾਨ ਵਿਚ ਚਰਦੀ ਹੈ। ਇਸ ਲਈ ਇਸ ਨੂੰ  ਹਰੇ ਘਾਹ ਅਤੇ ਸੁੱਕੇ ਚਾਰੇ ਦੀ ਵੀ ਲੋੜ ਹੁੰਦੀ ਹੈ। ਚਰਨ ਲਈ ਇਨ੍ਹਾਂ ਨੂੰ  ਤਾਜ਼ੇ ਹਰੇ ਘਾਹ ਦੀ ਲੋੜ ਹੁੰਦੀ ਹੈ | ਖ਼ਾਸ ਤੌਰ 'ਤੇ ਚਾਰੇ ਵਾਲਾ ਟਿਮੋਥੀ ਅਤੇ ਕੈਨਰੀ ਘਾਹ।

ਚਾਰੇ ਵਾਲੇ ਪੌਦੇ: ਫਲੀਦਾਰ: ਬਰਸੀਮ, ਲੱਸਣ, ਫਲੀਆਂ, ਮਟਰ, ਜਵਾਰ ਗੈਰ-ਫਲੀਦਾਰ: ਮੱਕੀ, ਜਵੀ, ਰੁੱਖਾਂ ਦੇ ਪੱਤੇ: ਪਿੱਪਲ, ਅੰਬ, ਅਸ਼ੋਕਾ, ਨਿੰਮ, ਬੇਰ, ਕੇਲਾ, ਪੌਦੇ ਅਤੇ ਝਾੜੀਆਂ, ਜੜ੍ਹੀ-ਬੂਟੀਆਂ ਅਤੇ ਵੇਲ: ਗੋਖਰੂ, ਖੇਜੜੀ, ਕਰੌਂਦਾ, ਬੇਰ ਆਦਿ।

Sheep FarmingSheep Farming
 

ਜੜ੍ਹ ਵਾਲੇ ਪੌਦੇ (ਬਚੀਆਂ-ਖੁਚੀਆਂ ਸਬਜ਼ੀਆਂ): ਸ਼ਲਗਮ, ਆਲੂ, ਮੂਲੀ, ਗਾਜਰ, ਚੁਕੰਦਰ, ਫੁੱਲ-ਗੋਭੀ, ਬੰਦ-ਗੋਭੀ।
 

ਘਾਹ: ਨੇਪੀਅਰ ਘਾਹ, ਗਿੰਨੀ ਘਾਹ, ਦੁੱਬ ਘਾਹ, ਅੰਜਨ ਘਾਹ, ਸਟੀਲੋ ਘਾਹ

ਸੁੱਕਾ ਚਾਰਾ: ਤੂੜੀ/ਪਰਾਲੀ: ਚਨੇ, ਅਰਹਰ ਅਤੇ ਮੂੰਗਫਲੀ, ਸੁਰੱਖਿਅਤ ਚਾਰਾ 

ਹੇਅ: ਘਾਹ, ਫਲੀਦਾਰ (ਚਨੇ) ਅਤੇ ਗ਼ੈਰ-ਫਲੀਦਾਰ (ਜਵੀ)

ਸਾਈਲੇਜ: ਘਾਹ, ਫਲੀਦਾਰ ਅਤੇ ਗੈਰ-ਫਲੀਦਾਰ ਪੌਦੇ।

ਅਨਾਜ: ਬਾਜਰਾ, ਜਵਾਰ, ਜਵੀ, ਮੱਕੀ, ਛੋਲੇ, ਕਣਕ

SheepsSheeps

ਫ਼ਾਰਮ ਅਤੇ ਉਦਯੋਗਿਕ ਉਪ-ਉਤਪਾਦ: ਨਾਰੀਅਲ ਬੀਜਾਂ ਦੀ ਖਲ, ਸਰੋਂ ਦੇ ਬੀਜਾਂ ਦੀ ਖਲ, ਮੁੰਗਫਲੀ ਦਾ ਛਿਲਕਾ, ਅਲਸੀ, ਸ਼ੀਸ਼ਮ, ਕਣਕ ਦਾ ਚੂਰਾ, ਚੌਲਾਂ ਦਾ ਚੂਰਾ ਆਦਿ।

ਪਸ਼ੂ ਅਤੇ ਸਮੁੰਦਰੀ ਉਤਪਾਦ: ਪੂਰੇ ਅਤੇ ਅੱਧੇ ਸੁੱਕੇ ਦੁੱਧ ਉਤਪਾਦ, ਮੱਛਲੀ ਦਾ ਭੋਜਨ ਅਤੇ ਰਕਤ ਭੋਜਨ

ਉਦਯੋਗਿਕ ਉਪ-ਉਤਪਾਦ: ਜੌਂ, ਸਬਜ਼ੀਆਂ ਅਤੇ ਫਲਾਂ ਵਾਲੇ ਉਪ-ਉਤਪਾਦ

ਫਲੀਆਂ: ਬਬੂਲ, ਕੇਲਾ, ਮਟਰ ਆਦਿ।

ਨਵੇਂ ਜਨਮੇ ਮੇਮਣੇ ਦੀ ਦੇਖਭਾਲ: ਜਨਮ ਤੋਂ ਬਾਅਦ ਮੇਮਣੇ ਦੇ ਨੱਕ, ਚਿਹਰਾ ਅਤੇ ਕੰਨਾਂ ਨੂੰ  ਇਕ ਸੁੱਕੇ ਨਰਮ ਸੂਤੀ ਕਪੜੇ ਨਾਲ ਸਾਫ਼ ਕਰੋ ਅਤੇ ਗਰਭ-ਨਾਲ ਨੂੰ  ਹਟਾ ਦਿਉ। ਨਵੇਂ ਜਨਮੇ ਮੇਮਣੇ ਨੂੰ  ਕੋਮਲਤਾ ਨਾਲ ਸਾਫ਼ ਕਰੋ। ਜੇਕਰ ਨਵਜਾਤ ਬੱਚਾ ਸਾਹ ਨਹੀਂ ਲੈ ਰਿਹਾ ਤਾਂ ਉਸ ਨੂੰ  ਪਿਛਲੇ ਪੈਰਾਂ ਤੋਂ ਫੜ ਕੇ ਸਿਰ ਹੇਠਾਂ ਵਲ ਕਰ ਕੇ ਲਟਕਾ ਕੇ ਰੱਖੋ, ਜੋ ਉਸ ਦੀ ਸਾਹ ਪ੍ਰਣਾਲੀ ਨੂੰ  ਸਾਫ਼ ਕਰਨ ਵਿਚ ਮਦਦ ਕਰਦਾ ਹੈ। ਭੇਡ ਦੇ ਥਣਾਂ ਨੂੰ  ਟਿੰਕਚਰ ਆਇਉਡੀਨ ਨਾਲ ਸਾਫ਼ ਕਰੋ ਅਤੇ ਫਿਰ ਜਨਮ ਦੇ ਪਹਿਲੇ 30 ਮਿੰਟ ਵਿਚ ਹੀ ਮੇਮਣੇ ਨੂੰ  ਪਹਿਲਾ ਦੁੱਧ ਪਿਲਾਉ।

ਮੇਮਣੇ ਦੀ ਦੇਖਭਾਲ: ਜੀਵਨ ਦੇ ਪਹਿਲੇ ਪੜਾਅ ਵਿਚ ਮੇਮਣੇ ਦੀ ਖ਼ਾਸ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ। ਭੇਡ ਦੇ ਬੱਚੇ ਨੂੰ  ਚੰਗੀ ਕੁਆਲਿਟੀ ਵਾਲਾ ਘਾਹ ਜਾਂ ਚਾਰਾ ਦਿਉ, ਜੋ ਕਿ ਉਸ ਦੀ ਸਿਹਤ ਲਈ ਚੰਗਾ ਹੈ ਅਤੇ ਆਸਾਨੀ ਨਾਲ ਪਚਣ-ਯੋਗ ਹੋਵੇ। ਚਰਣ ਲਈ ਉਨ੍ਹਾਂ ਨੂੰ  ਫਲੀਦਾਰ ਅਤੇ ਤਾਜ਼ਾ ਪੱਤੇ ਦਿਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement