
ਕੋਟਾ ਦੇ ਡਾਕਟਰ ਨੂੰ ਮਾਈਕ੍ਰੋਸਕੋਪ ਬਣਾਉਣ ਵਿਚ ਦਸ ਸਾਲ ਲੱਗੇ
ਜੈਪੁਰ : ਕੋਟਾ ਦੇ ਡਾਕਟਰ ਨੇ ਦੇਸ਼ਭਰ ਵਿਚ ਘੁੰਮ ਰਹੀਆਂ ਆਵਾਰਾ ਗਾਵਾਂ ਨੂੰ ਦੁਧਾਰੂ ਬਣਾਉਣ ਲਈ ਅਤਿ-ਆਧੁਨਿਕ ਮਾਈਕ੍ਰੋਸਕੋਪ ਤਿਆਰ ਕੀਤਾ ਹੈ ਅਤੇ ਉਸ ਦੀ ਯੋਜਨਾ ਦੇਸ਼ ਦੇ ਕਿਸਾਨਾਂ ਨੂੰ ਅਪਣੀ ਮੁਹਿੰਮ ਨਾਲ ਜੋੜ ਕੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨਾ ਹੈ। ਕੋਟਾ ਦੇ ਡਾਕਟਰ ਸੰਜੇ ਸੋਨੀ ਨੇ ਜਿਹੜਾ ਮਾਈਕਰੋਸਕੋਪ ਤਿਆਰ ਕੀਤਾ ਹੈ, ਉਹ ਜਾਨਵਰਾਂ ਦੀ ਕਈ ਤਰ੍ਹਾਂ ਦੀ ਡਾਕਟਰੀ ਜਾਂਚ ਤੋਂ ਇਲਾਵਾ ਇਲਾਜ, ਖੋਜ, ਖੇਤੀ ਅਤੇ ਸਿਖਿਆ ਵਿਚ ਮਦਦਗਾਰ ਸਾਬਤ ਹੋਵੇਗਾ।
Jaipur : Dr. Sanjay Soni developed new medical device
ਉਨ੍ਹਾਂ ਦਸਿਆ ਕਿ ਇਸ ਉਪਕਰਨ ਜ਼ਰੀਏ ਦੂਰ-ਦੁਰਾਡੇ ਦੇ ਪਿੰਡਾਂ ਵਿਚ ਰੋਗੀ ਅਤੇ ਦੁੱਧ ਨਾ ਦੇਣ ਵਾਲੇ ਪਸ਼ੂਆਂ ਦੀ ਜਾਂਚ ਕਰ ਕੇ ਉਨ੍ਹਾਂ ਦੇ ਰੋਗ ਦਾ ਪਤਾ ਲਾਇਆ ਜਾ ਸਕਦਾ ਹੈ। ਉਨ੍ਹਾਂ ਕੋਟਾ ਵਿਚ ਆਵਾਰਾ ਅਤੇ ਦੁੱਧ ਨਾ ਦੇਣ ਵਾਲੀਆਂ ਗਾਵਾਂ ਨੂੰ ਦੁਧਾਰੂ ਬਣਾਉਣ ਲਈ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਦਸਦੇ ਹਨ ਕਿ ਇਥੇ ਚੱਲ ਰਹੀਆਂ 80-90 ਗਊਸ਼ਾਲਾਵਾਂ ਦੇ ਸੰਚਾਲਕਾਂ ਨੇ ਇਸ ਉਪਕਰਨ ਨੂੰ ਖ਼ਰੀਦਣ ਵਿਚ ਦਿਲਚਸਪੀ ਵਿਖਾਈ ਹੈ। ਦਸ ਸਾਲਾਂ ਦੀ ਖੋਜ ਅਤੇ ਪਰਖ ਮਗਰੋਂ 25 ਹਜ਼ਾਰ ਰੁਪਏ ਕੀਮਤ ਦੇ ਇਸ ਉਪਕਰਨ ਨੂੰ ਲਾਂਚ ਕੀਤਾ ਗਿਆ ਹੈ।
Cows
ਉਨ੍ਹਾਂ ਇਸ ਉਪਕਰਨ ਦਾ ਪੇਟੰਟ ਵੀ ਕਰਵਾ ਲਿਆ ਹੈ। ਕੋਟਾ ਦੀ ਕੋਚਿੰਗ ਸੰਸਥਾ ਨਾਲ ਜੁੜੀ ਏਲਨ ਮੇਡਿਇਨੋਵੇਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਨਿਰਦੇਸ਼ਕ ਡਾ. ਸੋਨੀ ਨੇ ਦਸਿਆ ਕਿ ਉਨ੍ਹਾਂ ਪੋਰਟਏਬਲ ਡਿਜੀਟਲ ਮਾਈਕ੍ਰੋਸਕੋਪ ਦੀ ਕਾਢ ਕੱਢੀ ਹੈ ਜੋ ਆਮ ਮਾਈਕ੍ਰੋਸਕੋਪ ਦੇ ਮੁਕਾਬਲੇ ਕਿਸੇ ਵੀ ਚੀਜ਼ ਦੀ ਪਰਖ ਜ਼ਿਆਦਾ ਸਪੱਸ਼ਟਤਾ ਅਤੇ ਵਿਆਪਕਤਾ ਨਾਲ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਇਹ ਉਪਕਰਨ ਉਸ ਵਸਤੂ ਦੇ ਡਿਜੀਟਲ ਚਿੱਤਰ ਵੀ ਲੈਂਦਾ ਹੈ ਜਿਸ ਨਾਲ ਬੀਮਾਰੀ ਦਾ ਪਤਾ ਲਾਉਣ ਵਿਚ ਆਸਾਨੀ ਹੋ ਜਾਂਦੀ ਹੈ।
Jaipur : Dr. Sanjay Soni developed new medical device
ਇੰਜ ਪਸ਼ੂਆਂ ਦੀ ਬੀਮਾਰੀ ਦਾ ਪਤਾ ਲਾ ਕੇ ਉਨ੍ਹਾਂ ਦਾ ਇਲਾਜ ਸੌਖਾ ਹੋ ਜਾਵੇਗਾ। ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ ਕਰਨਾਲ ਤੋਂ ਇਸ ਉਪਕਰਨ ਨੂੰ ਮਾਨਤਾ ਮਿਲ ਚੁੱਕੀ ਹੈ। ਇਸ ਡਿਜੀਟਲ ਮਾਈਕ੍ਰੋਸਕੋਪ ਨਾਲ ਖ਼ੂਨ ਦੀ ਪੈਰੀਫ਼ੇਰੀਅਲ ਬਲੱਡ ਸਮੀਅਰ, ਪੀਬੀਐਫ਼, ਸੈਲ ਕਾਊਂਟ, ਫ਼ਲੋਰੋਸੈਂਟ, ਮਾਈਕ੍ਰੋਸਕੋਪੀ ਆਦਿ ਦੀ ਜਾਂਚ ਕੀਤੀ ਜਾ ਸਕਦੀ ਹੈ।