ਜਾਣੋ, ਕਿਵੇਂ ਕਰੀਏ ਅਗਸਤ ਮਹੀਨੇ ਦੁਧਾਰੂ ਪਸ਼ੂਆਂ ਦੀ ਦੇਖਭਾਲ
Published : Jul 2, 2019, 5:03 pm IST
Updated : Jul 2, 2019, 5:03 pm IST
SHARE ARTICLE
Dairy Farm
Dairy Farm

ਪਸ਼ੂਆਂ ਨੂੰ ਸੂਰਜ ਅਤੇ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਉਚਿੱਤ ਪ੍ਰਬੰਧ ਕਰੋ...

ਚੰਡੀਗੜ੍ਹ: ਪਸ਼ੂਆਂ ਨੂੰ ਸੂਰਜ ਅਤੇ ਜ਼ਿਆਦਾ ਗਰਮੀ ਤੋਂ ਬਚਾਉਣ ਲਈ ਉਚਿੱਤ ਪ੍ਰਬੰਧ ਕਰੋ। ਪਸ਼ੂਆਂ ਨੂੰ ਐਫ.ਐਮ.ਡੀ., ਗਲਘੋਟੂ ਰੋਗ, ਲੰਗੜਾ ਬੁਖਾਰ, ਐਂਟੈਰੋਟੋਕਸੇਮੀਆ ਆਦਿ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਐੱਫ.ਐੱਮ.ਡੀ ਨਾਲ ਪੀੜਿਤ ਪਸ਼ੂਆਂ ਨੂੰ ਵੱਖਰੇ ਘੇਰੇ(ਵਾੜੇ) ਵਿੱਚ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਸਿਹਤਮੰਦ ਪਸ਼ੂਆਂ ਨੂੰ ਪ੍ਰਭਾਵਿਤ ਨਾ ਕਰੇ। ਜੇਕਰ ਐੱਫ.ਐੱਮ.ਡੀ. ਖੇਤਰ ਵਿੱਚ ਫੈਲਿਆ ਹੈ, ਤਾਂ ਆਪਣੇ ਪਸ਼ੂਆਂ ਨੂੰ ਸੰਕ੍ਰਮਿਤ ਪਸ਼ੂਆਂ ਦੇ ਸੰਪਰਕ ਵਿੱਚ ਨਾ ਆਉਣ ਦਿਓ। 

Dairy Farm Dairy Farm

ਐੱਫ.ਐੱਮ.ਡੀ. ਦੁਆਰਾ ਪੀੜਿਤ ਵੱਛਿਆਂ ਨੂੰ ਮਾਵਾਂ ਦਾ ਦੁੱਧ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਇਹ ਉਨ੍ਹਾਂ ਦੇ ਦਿਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਮੌਤ ਵੀ ਹੋ ਸਕਦੀ ਹੈ। ਬਿਮਾਰ ਪਸ਼ੂਆਂ ਦੇ ਮੂੰਹ, ਖੁਰਾਂ ਅਤੇ ਥਣਾਂ ਨੂੰ ਪੋਟਾਸ਼ੀਅਮ ਪਰਮੈਨਗਨੇਟ ਦੇ 1% ਘੋਲ ਨਾਲ ਸਾਫ਼ ਕਰਨਾ ਚਾਹੀਦਾ ਹੈ। ਜੇਕਰ ਪਸ਼ੂਆਂ ਵਿੱਚ ਗਲਘੋਟੂ ਰੋਗ ਜਾਂ ਲੰਗੜਾ ਬੁਖਾਰ ਦੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਪਸ਼ੂ ਚਿਕਿਤਸਕ ਨਾਲ ਸੰਪਰਕ ਕਰੋ। ਬੌਟੂਲਿਜ਼ਮ ਨੂੰ ਫੈਲਣ ਤੋਂ ਰੋਕਣ ਲਈ ਮਰੇ ਹੋਏ ਪਸ਼ੂਆਂ ਨੂੰ ਚਰਾਗਾਹਾਂ ਵਾਲੇ ਇਲਾਕਿਆਂ ਤੋਂ ਹਟਾ ਦੇਣਾ ਚਾਹੀਦਾ ਹੈ।

Dairy Farm Dairy Farm

ਇਸ ਸਮੇਂ ਬੱਕਰੀ ਅਤੇ ਭੇਡ ਨੂੰ ਪੀ ਪੀ ਆਰ, ਚੇਚਕ ਅਤੇ ਐਂਟੈਰੋਟੋਕਸੇਮੀਆ ਰੋਗ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਬਿਮਾਰੀ ਨਾਸ਼ਕ ਟੀਕਾ ਲਗਾਓ। ਪਸ਼ੂਆਂ ਦੇ ਡਾਕਟਰ/ਪਸ਼ੂਆਂ ਦੇ ਸਿਹਤ ਕਰਮਚਾਰੀ ਤੋਂ ਸਲਾਹ ਲੈਣ ਤੋਂ ਬਾਅਦ ਦਵਾਈਆਂ ਦੀ ਸਹੀ ਖ਼ੁਰਾਕ ਦੀ ਵਰਤੋਂ ਕਰਕੇ ਪਸ਼ੂਆਂ ਦੀ ਡੀ-ਵਰਮਿੰਗ ਕਰਵਾਉਣੀ ਚਾਹੀਦੀ ਹੈ। ਪਸ਼ੂਆਂ ਨੂੰ ਬਾਹਰੀ-ਪਰਜੀਵੀਆ ਤੋਂ ਬਚਾਉਣ ਲਈ ਅਤੇ ਢੁੱਕਵੀਂ ਦਵਾਈ ਲੈਣ ਲਈ ਵੈਟਰਨਰੀ ਡਾਕਟਰ/ਪਸ਼ੂ ਸਿਹਤ ਕਰਮਚਾਰੀ ਨਾਲ ਸੰਪਰਕ ਕਰੋ। ਜਿੱਥੇ ਪਸ਼ੂਆਂ ਨੂੰ ਰੱਖਿਆ ਜਾਂਦਾ ਹੈ, ਉਸ ਸ਼ੈੱਡ ਨੂੰ ਸਾਫ ਸੁਥਰਾ ਰੱਖੋ।

Dairy Farm Dairy Farm

ਨਿਰਗੁੰਡੀ, ਤੁਲਸੀ ਜਾਂ ਲੈਮਨ ਘਾਹ ਦੇ ਗੁੱਛੇ ਪਸ਼ੂਆਂ ਦੇ ਸ਼ੈੱਡ ਵਿੱਚ ਲਟਕਾਏ ਜਾਂਦੇ ਹਨ, ਇਨ੍ਹਾਂ ਦੀ ਸੁਗੰਧ ਬਾਹਰੀ-ਪਰਜੀਵੀਆ ਨੂੰ ਦੂਰ ਰੱਖਦੀ ਹੈ। ਆਮ ਤੌਰ ‘ਤੇ ਸ਼ੈੱਡ ਨੂੰ ਸਾਫ ਰੱਖਣ ਲਈ ਇੱਕ ਲੈਮਨ ਘਾਹ ਦੇ ਕੀਟਾਣੂਨਾਸ਼ਕ ਤੇਲ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਇਹ ਯਕੀਨੀ ਬਣਾਓ ਕਿ ਮੌਨਸੂਨ ਸਮੇਂ ਦੌਰਾਨ ਪਸ਼ੂਆਂ ਦੇ ਸ਼ੈੱਡ ਸੁੱਕੇ ਰਹਿਣ। ਮੱਖੀਆਂ ਨੂੰ ਦੂਰ ਰੱਖਣ ਲਈ ਸ਼ੈੱਡ ਵਿੱਚ ਨੀਲਗਿਰੀ ਜਾਂ ਲੈਮਨ ਘਾਹ ਦੇ ਤੇਲ ਦੀ ਸਪਰੇਅ ਕਰੋ। ਹਰ ਰੋਜ਼ ਪਸ਼ੂਆਂ ਨੂੰ 30-50 ਗ੍ਰਾਮ ਖਣਿਜ ਮਿਸ਼ਰਣ ਫੀਡ ਨਾਲ ਦਿਓ। ਇਸ ਨਾਲ ਪਸ਼ੂਆਂ ਦਾ ਬਚਾਅ ਅਤੇ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement