ਬੇਹੱਦ ਲਾਹੇਵੰਦ ਹੈ ਮਧੂ ਮੱਖੀ ਪਾਲਣ ਦਾ ਕਿੱਤਾ, ਘੱਟ ਖਰਚੇ ਵਿਚ ਇੰਝ ਕਰੋ ਸ਼ੁਰੂਆਤ
Published : Jan 5, 2023, 3:54 pm IST
Updated : Jan 5, 2023, 3:54 pm IST
SHARE ARTICLE
Beekeeping is an important source of income
Beekeeping is an important source of income

ਰਾਸ਼ਟਰੀ ਮਧੂ ਮੱਖੀ ਬੋਰਡ ਵੱਲੋਂ ਦਿੱਤੀ ਜਾਂਦੀ ਹੈ 90% ਤੱਕ ਦੀ ਸਬਸਿਡੀ



ਜੇਕਰ ਤੁਸੀਂ ਕੋਈ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਮਧੂ ਮੱਖੀ ਪਾਲਣ ਕਿੱਤੇ ਨਾਲ ਜੁੜ ਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ। ਇਹ ਇਕ ਘੱਟ ਖ਼ਰਚੀਲਾ ਘਰੇਲੂ ਉਦਯੋਗ ਹੈ ਜਿਸ ਵਿਚ ਕਮਾਈ, ਰੁਜ਼ਗਾਰ ਅਤੇ ਮਾਹੌਲ ਸ਼ੁੱਧ ਰੱਖਣ ਦੀ ਸਮਰੱਥਾ ਹੈ। ਇਹ ਇਕ ਅਜਿਹਾ ਰੁਜ਼ਗਾਰ ਹੈ ਜਿਸ ਨੂੰ ਸਮਾਜ ਦੇ ਹਰ ਵਰਗ ਦੇ ਲੋਕ ਅਪਣਾ ਕੇ ਇਸ ਤੋਂ ਮੁਨਾਫ਼ਾ ਖੱਟ ਸਕਦੇ ਹਨ। ਇਸ ਦੇ ਜ਼ਰੀਏ ਤੁਸੀਂ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦੇ ਸਕਦੇ ਹੋ।

Beekeeping, Beekeeping

ਮਧੂ ਮੱਖੀਆਂ ਮੋਨ ਭਾਈਚਾਰੇ ਵਿਚ ਰਹਿਣ ਵਾਲੀਆਂ ਕੀੜੀਆਂ ਵਾਂਗੂ ਜੰਗਲੀ ਜੀਵ ਹਨ ਇਹਨਾਂ ਨੂੰ ਉਹਨਾਂ ਦੀਆਂ ਆਦਤਾਂ ਦੇ ਅਨੁਕੂਲ ਨਕਲੀ ਘਰ (ਹਈਵ) ਵਿਚ ਪਾਲ ਕਿ ਉਹਨਾਂ ਦਾ ਵਾਧਾ ਕਰਨ, ਸ਼ਹਿਦ ਅਤੇ ਮੋਮ ਆਦਿ ਪ੍ਰਾਪਤ ਕਰਨ ਨੂੰ ਮਧੂ ਮੱਖੀ ਪਾਲਣ ਕਹਿੰਦੇ ਹੈ। ਸ਼ਹਿਦ ਅਤੇ ਮੋਮ ਦੇ ਇਲਾਵਾ ਹੋਰ ਪਦਾਰਥ, ਜਿਵੇਂ ਗੂੰਦ ਆਦਿ ਵੀ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਮਧੂ ਮੱਖੀ ਦੇ ਫੁੱਲਾਂ ਦਾ ਰਸ ਚੂਸਣ ਕਾਰਨ ਫਸਲ ਦੀ ਪੈਦਾਵਾਰ ਵਿਚ ਤਕਰੀਬਨ ਇਕ ਚੌਥਾਈ ਵਾਧਾ ਹੁੰਦਾ ਹੈ।

beekeepingBeekeeping

ਜੇਕਰ ਤੁਸੀਂ ਚਾਹੋ ਤਾਂ 10 ਡੱਬਿਆਂ ਨਾਲ ਵੀ ਮਧੂ ਮੱਖੀ ਪਾਲਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਜੇਕਰ ਪ੍ਰਤੀ ਡੱਬਾ 40 ਕਿਲੋ ਸ਼ਹਿਦ ਉਪਲਬਧ ਹੋਵੇ ਤਾਂ ਕੁੱਲ ਸ਼ਹਿਦ 400 ਕਿਲੋ ਹੋ ਜਾਵੇਗਾ। 350 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 400 ਕਿਲੋ ਵੇਚਣ ਨਾਲ 1.40 ਲੱਖ ਰੁਪਏ ਦੀ ਕਮਾਈ ਹੋਵੇਗੀ। ਜੇਕਰ ਪ੍ਰਤੀ ਡੱਬਾ ਲਾਗਤ 3500 ਰੁਪਏ ਆਉਂਦੀ ਹੈ ਤਾਂ ਕੁੱਲ ਖਰਚਾ 35,000 ਰੁਪਏ ਹੋਵੇਗਾ ਅਤੇ ਸ਼ੁੱਧ ਲਾਭ 1,05,000 ਰੁਪਏ ਹੋਵੇਗਾ।

beekeepingBeekeeping

ਮੌਜੂਦਾ ਸਮੇਂ ਵਿਚ ਮੱਖੀ ਪਾਲਣ ਨੇ ਕਾਟੇਜ ਇੰਡਸਟਰੀ ਦਾ ਦਰਜਾ ਲੈ ਲਿਆ ਹੈ। ਇਹ ਪੇਂਡੂ ਭੂਮੀਹੀਣ ਬੇਰੁਜ਼ਗਾਰ ਕਿਸਾਨਾਂ ਲਈ ਆਮਦਨੀ ਦਾ ਇਕ ਚੰਗਾ ਸਾਧਨ ਬਣ ਗਿਆ ਹੈ। ਮਧੂ ਮੱਖੀ ਪਾਲਣ ਨਾਲ ਜੁੜੇ ਕੰਮ ਜਿਵੇਂ ਮਧੂਸ਼ਾਲਾ, ਲੋਹਾਰ ਅਤੇ ਸ਼ਹਿਦ ਦੀ ਮਾਰਕੀਟਿੰਗ ਵਰਗੇ ਕੰਮਾਂ ਰਾਹੀਂ ਵੀ ਰੁਜ਼ਗਾਰ ਦੇ ਮੌਕੇ ਉਪਲਬਧ ਹੁੰਦੇ ਹਨ। 

ਜ਼ਿਕਰਯੋਗ ਹੈ ਕਿ ਕੇਂਦਰੀ ਖੇਤੀਬਾੜੀ ਅਤੇ ਕਲਿਆਣ ਮੰਤਰਾਲੇ ਦੇ ਅਧੀਨ ਮਧੂ ਮੱਖੀ ਪਾਲਣ ਦੇ ਵਿਕਾਸ ਨਾਮ ਦੀ ਇਕ ਯੋਜਨਾ ਵੀ ਚਲਾਈ ਜਾਂਦੀ ਹੈ। ਇਸ ਸਕੀਮ ਦਾ ਉਦੇਸ਼ ਮਧੂ ਮੱਖੀ ਪਾਲਣ ਦੇ ਖੇਤਰ ਨੂੰ ਵਿਕਸਤ ਕਰਨਾ, ਉਤਪਾਦਕਤਾ ਵਧਾਉਣਾ, ਸਿਖਲਾਈ ਦਾ ਆਯੋਜਨ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ। ਇਸ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਰਾਸ਼ਟਰੀ ਮਧੂ ਮੱਖੀ ਬੋਰਡ ਵੱਲੋਂ 90% ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ।

Honey Bee Farming Honey Bee Farming

ਮਧੂ ਮੱਖੀ ਦੀਆਂ ਤਿੰਨ ਜਾਤੀਆਂ

-ਇਕ ਰਾਣੀ ਮਧੂ ਮੱਖੀ, ਜੋ ਆਮ ਤੌਰ ’ਤੇ ਕਲੋਨੀ ਵਿਚ ਇਕਮਾਤਰ ਬ੍ਰੀਡਿੰਗ ਮਾਦਾ ਹੁੰਦੀ ਹੈ।
-ਵੱਡੀ ਗਿਣਤੀ ਵਿਚ ਮਾਦਾ ਕਰਮਚਾਰੀ ਮਧੂ-ਮੱਖੀਆਂ (ਵਰਕਰ ਮੱਖੀਆਂ), ਆਮ ਤੌਰ 'ਤੇ 30,000-50,000 ਗਿਣਤੀ ਵਿਚ ਹੁੰਦੀਆਂ ਹਨ।
-ਬਹੁਤ ਸਾਰੇ ਮਰਦ ਡਰੋਨ, ਜੋ ਠੰਡੇ ਮੌਸਮ ਵਿਚ ਹਜ਼ਾਰਾਂ ਤੋਂ ਲੈ ਕੇ ਬਸੰਤ ਵਿਚ ਬਹੁਤ ਹੀ ਥੋੜ੍ਹੇ ਰਹਿ ਜਾਂਦੇ ਹਨ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement