ਗੁਲਾਬ ਦੇ ਫ਼ੁੱਲਾਂ ਦੀ ਖੇਤੀ ਕਰ ਕੇ ਕਮਾਉ ਲੱਖਾਂ ਰੁਪਏ: ਪੜ੍ਹੋ ਬਿਜਾਈ ਤੋਂ ਲੈ ਕੇ ਕਟਾਈ ਤੱਕ ਦੀ ਪੂਰੀ ਜਾਣਕਾਰੀ
Published : Dec 26, 2022, 1:13 pm IST
Updated : Dec 26, 2022, 1:13 pm IST
SHARE ARTICLE
Earn Lakhs of Rupees by Farming Roses: Know Complete Information from Planting to Harvesting
Earn Lakhs of Rupees by Farming Roses: Know Complete Information from Planting to Harvesting

ਗੁਲਾਬ ਫ਼ੁੱਲਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ 'ਤੇ ਵਰਤਿਆ ਜਾਂਦਾ ਹੈ...

 

ਗੁਲਾਬ ਫ਼ੁੱਲਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਫੁੱਲ ਹੈ। ਇਹ ਲਗਭਗ ਹਰ ਤਰ੍ਹਾਂ ਦੇ ਮੌਕਿਆਂ 'ਤੇ ਵਰਤਿਆ ਜਾਂਦਾ ਹੈ। ਗੁਲਾਬ ਦੇ ਫ਼ੁੱਲ ਆਕਾਰ ਅਤੇ ਰੰਗਾਂ ਵਿੱਚ ਭਿੰਨ ਦਿਖਾਈ ਦਿੰਦੇ ਹਨ ਅਤੇ ਵੱਖ-ਵੱਖ ਰੰਗਾਂ (ਚਿੱਟੇ ਤੋਂ ਲਾਲ ਜਾਂ ਬਹੁਰੰਗੇ) ਵਿੱਚ ਪਾਏ ਜਾਂਦੇ ਹਨ। ਗੁਲਾਬ ਦਾ ਮੂਲ ਸਥਾਨ ਮੁੱਖ ਤੌਰ 'ਤੇ ਏਸ਼ੀਆ ਹੈ ਪਰ ਇਸਦੀਆਂ ਕੁੱਝ ਕਿਸਮਾਂ ਯੂਰਪ, ਅਮਰੀਕਾ ਅਤੇ ਅਫਰੀਕਾ ਦੀਆਂ ਵੀ ਹਨ। ਗੁਲਾਬ ਦੀਆਂ ਪੱਤੀਆਂ ਤੋਂ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ, ਜਿਨ੍ਹਾਂ ਦੀ ਵਰਤੋਂ ਤਣਾਅ ਜਾਂ ਚਮੜੀ ਦੇ ਰੋਗਾਂ ਦੂਰ ਕਰਨ ਲਈ ਕੀਤੀ ਜਾਂਦੀ ਹੈ।

ਅੱਜ-ਕੱਲ ਗ੍ਰੀਨ ਹਾਊਸ ਵਾਲੀ ਖੇਤੀ ਜ਼ਿਆਦਾ ਮਸ਼ਹੂਰ ਹੋ ਰਹੀ ਹੈ ਅਤੇ ਗੁਲਾਬ ਦੀ ਖੇਤੀ ਗ੍ਰੀਨ ਹਾਊਸ ਦੁਆਰਾ ਕਰਨ ਨਾਲ ਇਸਦੇ ਫੁੱਲਾਂ ਦੀ ਕੁਆਲਿਟੀ ਖੁੱਲੇ ਖੇਤ ਵਿੱਚ ਕੀਤੀ ਖੇਤੀ ਤੋਂ ਵਧੀਆ ਹੁੰਦੀ ਹੈ।

ਮਿੱਟੀ
ਜੈਵਿਕ ਤੱਤਾਂ ਦੀ ਵਧੇਰੇ ਮਾਤਰਾ ਅਤੇ ਚੰਗੇ ਨਿਕਾਸ ਵਾਲੀ ਦੋਮਟ ਮਿੱਟੀ ਗੁਲਾਬ ਦੀ ਖੇਤੀ ਲਈ ਅਨੁਕੂਲ ਹੈ। ਵਧੀਆ ਵਿਕਾਸ ਲਈ ਮਿੱਟੀ ਦਾ pH 6 ਤੋਂ 7.5 ਹੋਣਾ ਚਾਹੀਦਾ ਹੈ। ਇਹ ਪਾਣੀ ਦੀ ਖੜੋਤ ਨੂੰ ਨਹੀਂ ਸਹਾਰ ਸਕਦੀ, ਇਸ ਲਈ ਨਿਕਾਸ ਪ੍ਰਬੰਧ ਵਧੀਆ ਬਣਾਓ ਅਤੇ ਬੇਲੋੜਾ ਪਾਣੀ ਕੱਢ ਦਿਓ।

ਖੇਤ ਦੀ ਤਿਆਰੀ
ਜ਼ਮੀਨ ਨੂੰ ਨਰਮ ਕਰਨ ਲਈ ਵਹਾਈ ਅਤੇ ਗੋਡੀ ਕਰੋ। ਬਿਜਾਈ ਤੋਂ 4-6 ਹਫਤੇ ਪਹਿਲਾਂ ਬੈੱਡ ਬਣਾਓ। ਬੈੱਡ ਬਣਾਉਣ ਸਮੇਂ ਮਿੱਟੀ ਵਿੱਚ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਪਾਓ। ਬੈੱਡ ਇਕਸਾਰ ਬਣਾਉਣ ਲਈ ਉਨ੍ਹਾਂ ਨੂੰ ਪੱਧਰਾ ਕਰੋ ਅਤੇ ਬੈੱਡਾਂ ਉੱਤੇ ਬੀਜੇ ਗੁਲਾਬ ਟੋਇਆਂ ਵਿੱਚ ਬੀਜੇ ਗੁਲਾਬਾਂ ਨਾਲੋਂ ਵੱਧ ਮੁਨਾਫੇ ਵਾਲੇ ਹੁੰਦੇ ਹਨ।

ਬਿਜਾਈ ਦਾ ਸਮਾਂ ਤੇ ਫ਼ਾਸਲਾ
ਉੱਤਰੀ ਭਾਰਤ ਵਿੱਚ ਬਿਜਾਈ ਦਾ ਸਹੀ ਸਮਾਂ ਅੱਧ ਅਕਤੂਬਰ ਹੈ। ਬਿਜਾਈ ਤੋਂ ਬਾਅਦ ਪੌਦੇ ਨੂੰ ਛਾਂ ਦਿਓ ਅਤੇ ਜੇਕਰ ਬਹੁਤ ਜ਼ਿਆਦਾ ਧੁੱਪ ਹੋਵੇ ਤਾਂ ਪਾਣੀ ਦਾ ਛਿੜਕਾਅ ਕਰੋ। ਦੁਪਹਿਰ ਦੇ ਅੰਤਲੇ ਸਮੇਂ ਬੀਜਿਆ ਗਿਆ ਗੁਲਾਬ ਵਧੀਆ ਉੱਗਦਾ ਹੈ। ਬੈੱਡਾਂ ਉੱਤੇ 30 ਸੈ.ਮੀ. ਵਿਆਸ ਅਤੇ 30 ਸੈ.ਮੀ. ਡੂੰਘੇ ਟੋਏ ਪੁੱਟ ਕੇ 75 ਸੈ.ਮੀ. ਦੇ ਫਾਸਲੇ 'ਤੇ ਪੌਦਿਆਂ ਦੀ ਬਿਜਾਈ ਕਰੋ। ਦੋ ਪੌਦਿਆਂ ਵਿਚਕਾਰ ਫਾਸਲਾ ਗੁਲਾਬ ਦੀ ਕਿਸਮ 'ਤੇ ਨਿਰਭਰ ਕਰਦਾ ਹੈ।

ਬੀਜ ਦੀ ਡੂੰਘਾਈ ਤੇ  ਢੰਗ
ਬੀਜ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜੋ। ਇਸਦੀ ਬਿਜਾਈ ਸਿੱਧੀ ਜਾਂ ਪਿਉਂਦ ਲਾ ਕੇ ਕੀਤੀ ਜਾਂਦੀ ਹੈ।

ਪ੍ਰਜਣਨ
ਗੁਲਾਬ ਦੀ ਫਸਲ ਦਾ ਪ੍ਰਜਣਨ ਜੜ੍ਹਾਂ ਕੱਟ ਕੇ ਜਾਂ ਪਿਉਂਦ ਦੁਆਰਾ ਕੀਤਾ ਜਾਂਦਾ ਹੈ। ਉੱਤਰੀ ਭਾਰਤ ਵਿੱਚ ਦਸੰਬਰ-ਜਨਵਰੀ ਮਹੀਨਾ ਦਾ ਸਮਾਂ ਟੀ-ਬੱਡਿੰਗ ਲਈ ਢੁੱਕਵਾਂ ਹੈ।

ਪੌਦੇ ਦੀ ਕਾਂਟ-ਛਾਂਟ ਦੂਜੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ ਕੀਤੀ ਜਾਂਦੀ ਹੈ। ਉੱਤਰੀ ਭਾਰਤ ਵਿੱਚ ਗੁਲਾਬ ਦੀਆਂ ਝਾੜੀਆਂ ਦੀ ਕਾਂਟ-ਛਾਂਟ ਅਕਤੂਬਰ ਦੇ ਦੂਜੇ ਜਾਂ ਤੀਜੇ ਹਫਤੇ ਕੀਤੀ ਜਾਂਦੀ ਹੈ। ਝਾੜੀਆਂ ਨੂੰ ਸੰਘਣਾ ਬਣਾਉਣ ਵਾਲੀਆਂ ਟਾਂਹਣੀਆਂ ਨੂੰ ਹਟਾ ਦਿਓ। Climbing roses ਲਈ ਕਾਂਟ-ਛਾਂਟ ਦੀ ਲੋੜ ਨਹੀਂ ਪੈਂਦੀ। ਕਾਂਟ-ਛਾਂਟ ਤੋਂ ਬਾਅਦ, 7-8 ਕਿਲੋ ਰੂੜੀ ਦੀ ਖਾਦ ਹਰੇਕ ਪੌਦੇ ਨੂੰ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾ ਦਿਓ।

ਬੀਜ ਦੀ ਮਾਤਰਾ
ਗ੍ਰੀਨ-ਹਾਊਸ ਵਿੱਚ, ਗੁਲਾਬ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪੌਦਿਆਂ ਦੀ ਘਣਤਾ 7-14 ਪੌਦੇ ਪ੍ਰਤੀ ਵਰਗ ਮੀਟਰ ਹੋਣੀ ਚਾਹੀਦੀ ਹੈ।

ਖਾਦਾਂ
ਬੈੱਡ ਬਣਾਉਣ ਸਮੇਂ 2 ਟਨ ਰੂੜੀ ਦੀ ਖਾਦ ਅਤੇ 2 ਕਿਲੋ ਸਿੰਗਲ ਸੁਪਰ ਫਾਸਫੇਟ ਮਿੱਟੀ ਵਿੱਚ ਪਾਓ। 3 ਮਹੀਨਿਆਂ ਦੇ ਫਾਸਲੇ ਤੇ 10 ਕਿਲੋ ਰੂੜੀ ਦੀ ਖਾਦ, 8 ਗ੍ਰਾਮ ਨਾਈਟ੍ਰੋਜਨ, 8 ਗ੍ਰਾਮ ਫਾਸਫੋਰਸ ਅਤੇ 16 ਗ੍ਰਾਮ ਪੋਟਾਸ਼ ਹਰ ਬੂਟੇ ਨੂੰ ਪਾਓ। ਸਾਰੀਆਂ ਖਾਦਾਂ ਕਾਂਟ-ਛਾਂਟ ਤੋਂ ਬਾਅਦ ਪਾਓ। ਵੱਧ ਝਾੜ ਲੈਣ ਲਈ ਕਾਂਟ-ਛਾਂਟ ਤੋਂ 1 ਮਹੀਨਾ ਬਾਅਦ, ਜੀ ਏ 3 @200 ਪੀ ਪੀ ਐਮ(2 ਗ੍ਰਾਮ ਪ੍ਰਤੀ ਲੀਟਰ) ਦੀ ਸਪਰੇਅ ਕਰੋ। ਪੌਦੇ ਦੀ ਤਣਾਅ ਸਹਿਣ ਦੀ ਸ਼ਕਤੀ ਨੂੰ ਵਧਾਉਣ ਲਈ ਘੁਲਣਸ਼ੀਲ ਜੜ੍ਹ ਉਤੇਜਕ (ਰੈਲੀ ਗੋਲਡ/ਰਿਜ਼ੋਮ) 110 ਗ੍ਰਾਮ + ਟੀਪੋਲ 60 ਮਿ.ਲੀ. ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸ਼ਾਮ ਦੇ ਸਮੇਂ ਸਿੰਚਾਈ ਤੋਂ ਬਾਅਦ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ
ਮੋਨੋਕੋਟ ਨਦੀਨਾਂ ਦੀ ਰੋਕਥਾਮ ਲਈ ਗਲਾਈਫੋਸੇਟ 400 ਗ੍ਰਾਮ ਪ੍ਰਤੀ ਏਕੜ ਅਤੇ ਡਾਈਕੋਟ ਨਦੀਨਾਂ ਲਈ ਓਕਸੀਫਲੋਰਫੈੱਨ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪੁੰਗਰਾਅ ਤੋਂ ਪਹਿਲਾਂ ਕਰੋ।

ਸਿੰਚਾਈ
ਪੌਦੇ ਖੇਤ ਵਿੱਚ ਲਗਾਓ ਤਾਂ ਜੋ ਉਹ ਵਧੀਆ ਢੰਗ ਨਾਲ ਵਿਕਾਸ ਕਰ ਸਕਣ। ਸਿੰਚਾਈ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ ਕਰੋ। ਗੁਲਾਬ ਦੀ ਖੇਤੀ ਲਈ ਤੁਪਕਾ(ਡ੍ਰਿਪ) ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਲਾਭਦਾਇਕ ਹੈ। ਫੁਹਾਰਾ ਸਿੰਚਾਈ ਨਾ ਕਰੋ, ਕਿਉਂਕਿ ਇਸ ਨਾਲ ਪੱਤਿਆਂ ਦੀਆਂ ਬਿਮਾਰੀਆਂ ਵਧਦੀਆਂ ਹਨ।

ਕੀੜੇ ਮਕੌੜੇ ਤੇ ਰੋਕਥਾਮ
ਸੁੰਡੀਆਂ: ਜੇਕਰ ਸੁੰਡੀਆਂ ਦਾ ਹਮਲਾ ਦਿਖੇ ਤਾਂ, ਰੋਕਥਾਮ ਲਈ ਮੈਥੋਮਾਈਲ ਦੇ ਨਾਲ ਸਟਿੱਕਰ 1 ਮਿ.ਲੀ. ਪ੍ਰਤੀ ਲੀਟਰ ਦੀ ਸਪਰੇਅ ਕਰੋ।

ਥ੍ਰਿਪ, ਚੇਪਾ ਅਤੇ ਪੱਤੇ ਦਾ ਟਿੱਡਾ: ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ, ਮੀਥਾਈਲ ਡੈਮੇਟਨ 25 ਈ ਸੀ 2 ਮਿ.ਲੀ. ਪ੍ਰਤੀ ਲੀਟਰ ਪਾਣੀ ਜਾਂ ਕਾਰਬੋਫਿਊਰਨ 3 ਜੀ @5 ਗ੍ਰਾਮ ਪ੍ਰਤੀ ਬੂਟੇ ਤੇ ਸਪਰੇਅ ਕਰੋ।

ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ
ਪੱਤਿਆਂ ਦੇ ਧੱਬੇ: ਜੇਕਰ ਕਾਲੇ ਧੱਬਿਆਂ ਦਾ ਰੋਗ ਦਿਖੇ ਤਾਂ ਕਾਪਰ ਓਕਸੀਕਲੋਰਾਈਡ ਜਾਂ ਮੈਨਕੋਜ਼ੇਬ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਅਤੇ 8 ਦਿਨਾਂ ਬਾਅਦ ਦੁਬਾਰਾ ਸਪਰੇਅ ਕਰੋ।

ਪੱਤਿਆਂ ਤੇ ਚਿੱਟੇ ਧੱਬੇ
ਪੱਤਿਆਂ ਤੇ ਸਫੇਦ ਧੱਬਾ ਰੋਗ: ਜੇਕਰ ਖੇਤ ਵਿੱਚ ਚਿੱਟੇ ਰੋਗ ਦਾ ਹਮਲਾ ਦਿਖੇ ਤਾਂ ਫਲੂਸਿਲਾਜ਼ੋਲ 40 ਮਿ.ਲੀ.+ਟੀਪੋਲ 50 ਮਿ.ਲੀ. ਪ੍ਰਤੀ 100 ਲੀ. ਪਾਣੀ ਦੀ ਸਪਰੇਅ ਪਾਵਰ ਸਪਰੇਅਰ ਦੁਆਰਾ ਕਰੋ।

ਟਾਹਣੀਆਂ ਦਾ ਸੁੱਕਣਾ
ਟਾਹਣੀਆਂ ਦਾ ਸੁੱਕਣਾ: ਇਹ ਇੱਕ ਆਮ ਬਿਮਾਰੀ ਹੈ ਅਤੇ ਇਸਨੂੰ ਜੇਕਰ ਨਾ ਰੋਕਿਆ ਜਾਵੇ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਜਦੋਂ ਇਸਦਾ ਹਮਲਾ ਦਿਖੇ ਤਾਂ ਕਲੋਰੋਥੈਲੋਨਿਲ 2 ਗ੍ਰਾਮ+ਟੀਪੋਲ 0.5 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਪਾਵਰ ਸਪਰੇਅਰ ਦੁਆਰਾ ਕਰੋ।

ਫਸਲ ਦੀ ਕਟਾਈ
ਗੁਲਾਬ ਦੀ ਫਸਲ ਤੋਂ ਦੂਜੇ ਸਾਲ ਵਿੱਚ ਵੀ ਵਧੀਆ ਕਿਫਾਇਤੀ ਝਾੜ ਲਿਆ ਜਾ ਸਕਦਾ ਹੈ। ਗੁਲਾਬ ਦੀ ਤੁੜਾਈ ਫੁੱਲਾਂ ਦਾ ਰੰਗ ਪੂਰੀ ਤਰ੍ਹਾਂ ਵਿਕਸਿਤ ਹੋਣ ਤੇ ਅਤੇ ਪਹਿਲੀਆਂ ਇੱਕ ਜਾਂ ਦੋ ਪੱਤੀਆਂ ਖੁੱਲਣ(ਪਰ ਪੂਰੀ ਤਰ੍ਹਾਂ ਨਹੀਂ) ਤੇ, ਤਿੱਖੇ ਚਾਕੂ ਦੀ ਮਦਦ ਨਾਲ ਕੀਤੀ ਜਾਂਦੀ ਹੈ। ਸਹੀ ਲੰਬਾਈ ਦੇ ਫ਼ੁੱਲਾਂ ਨੂੰ ਹੱਥਾਂ ਵਾਲੇ ਚਾਕੂ ਨਾਲ ਕੱਟਿਆ ਜਾਂਦਾ ਹੈ। ਵਿਦੇਸ਼ੀ ਬਜ਼ਾਰ ਦੀ ਮੰਗ ਅਨੁਸਾਰ ਵੱਡੇ ਫ਼ੁੱਲਾਂ ਲਈ ਤਣੇ ਦੀ ਲੰਬਾਈ 60-90 ਸੈ.ਮੀ. ਅਤੇ ਛੋਟੇ ਫੁੱਲਾਂ ਲਈ 40-50 ਸੈ.ਮੀ. ਹੁੰਦੀ ਹੈ। ਫ਼ੁੱਲਾਂ ਨੂੰ ਸਵੇਰੇ ਜਲਦੀ ਜਾਂ ਦੁਪਹਿਰ ਦੇ ਅੰਤਲੇ ਸਮੇਂ ਤੋੜਨਾ ਚਾਹੀਦਾ ਹੈ।

ਕਟਾਈ ਤੋਂ ਬਾਅਦ
ਤੁੜਾਈ ਤੋਂ ਬਾਅਦ ਗੁਲਾਬ ਦੇ ਫ਼ੁੱਲਾਂ ਨੂੰ ਪਲਾਸਟਿਕ ਦੇ ਬਕਸਿਆਂ ਵਿੱਚ ਪਾਓ ਅਤੇ ਬਿਮਾਰੀ ਰੋਕਣ ਵਾਲੇ ਅਤੇ ਵੱਧ ਸਮਾਂ ਬਚਾ ਕੇ ਰੱਖਣ ਵਾਲੇ ਤਾਜ਼ੇ ਪਾਣੀ ਦੇ ਘੋਲ ਵਿੱਚ ਪਾਓ। ਇਸ ਤੋਂ ਬਾਅਦ ਫ਼ੁੱਲਾਂ ਨੂੰ ਪ੍ਰੀ-ਕੂਲਿੰਗ ਚੈਂਬਰ ਵਿੱਚ 10° ਸੈਲਸੀਅਸ ਤਾਪਮਾਨ 'ਤੇ 12 ਘੰਟਿਆਂ ਲਈ ਰੱਖੋ। ਅੰਤ ਵਿੱਚ ਫ਼ੁੱਲਾਂ ਨੂੰ ਤਣੇ ਦੀ ਲੰਬਾਈ ਅਤੇ ਫ਼ੁੱਲਾਂ ਦੀ ਕੁਆਲਿਟੀ ਅਨੁਸਾਰ ਵੱਖ-ਵੱਖ ਕਰ ਲਓ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement