Chrysanthemum Cultivation: ਗੁਲਦਾਉਦੀ ਦੀ ਖੇਤੀ ਨਾਲ ਘਰ ਨੂੰ ਲਗਾਓ ਚਾਰ ਚੰਨ, ਪੜ੍ਹੋ ਖੇਤੀ ਕਰਨ ਦਾ ਤਰੀਕਾ
Published : Jan 6, 2024, 10:15 am IST
Updated : Jan 6, 2024, 10:15 am IST
SHARE ARTICLE
Chrysanthemum Cultivation
Chrysanthemum Cultivation

ਗੁਲਦਾਉਦੀ ਇਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿਚ ਖਿੜਦਾ ਹੈ।

Chrysanthemum Cultivation: ਦੁਨੀਆਂ ਭਰ ਵਿਚ ਕਈ ਕਿਸਮਾਂ ਦੇ ਫੁੱਲ ਪਾਏ ਜਾਂਦੇ ਹਨ। ਉਨ੍ਹਾਂ ਵਿਚੋਂ ਇਕ ਹੈ- ਗੁਲਦਾਉਦੀ ਦਾ ਫੁੱਲ। ਗੁਲਦਾਉਦੀ ਨੂੰ ਵਿਗਿਆਨ ਵਿਚ Chrysanthemum × morifolium ਵਜੋਂ ਜਾਣਿਆ ਜਾਂਦਾ ਹੈ। ਗੁਲਦਾਉਦੀ ਇਕ ਅਜਿਹਾ ਦਾ ਫੁੱਲ ਹੈ ਜੋ ਤੁਹਾਡੇ ਘਰ ਦੇ ਗਾਰਡਨ ਨੂੰ ਚਾਰ ਚੰਨ ਲਗਾ ਦਿੰਦਾ ਹੈ। 

ਗੁਲਦਾਉਦੀ ਇਕ ਬਹੁਤ ਹੀ ਸੁੰਦਰ ਅਤੇ ਪ੍ਰਸਿੱਧ ਪੌਦਾ ਹੈ ਜੋ ਸਰਦੀਆਂ ਦੇ ਮੌਸਮ ਵਿਚ ਖਿੜਦਾ ਹੈ। ਇਹ ਚੀਨ ਵਿਚ ਪੈਦਾ ਹੋਇਆ ਹੈ, ਇਸ ਸਮੇਂ ਇਹ ਪੂਰੀ ਦੁਨੀਆ ਵਿਚ ਇਕ ਬਹੁਤ ਮਸ਼ਹੂਰ ਪੌਦਾ ਹੈ ਅਤੇ ਵਪਾਰਕ ਦ੍ਰਿਸ਼ਟੀਕੋਣ ਤੋਂ ਗੁਲਦਾਉਦੀ ਦੀ ਕਾਸ਼ਤ ਭਾਰਤ, ਈਰਾਨ, ਅਲਜੀਰੀਆ, ਆਸਟਰੇਲੀਆ, ਬ੍ਰਾਜ਼ੀਲ, ਸਵਿਟਜ਼ਰਲੈਂਡ ਆਦਿ ਦੇਸ਼ਾਂ ਵਿਚ ਕੀਤੀ ਜਾਂਦੀ ਹੈ।

ਈਸਟ ਏਸ਼ੀਆ ਅਤੇ ਉੱਤਰੀ ਯੂਰਪ ਨੂੰ ਇਨ੍ਹਾਂ ਫੁੱਲਾਂ ਦਾ ਮੂਲ ਨਿਵਾਸੀ ਮੰਨਿਆ ਗਿਆ ਹੈ। ਚੀਨ ਵਿਚ ਇਨ੍ਹਾਂ ਫੁੱਲਾਂ ਦੀਆਂ ਅਨੇਕਾਂ ਕਿਸਮਾਂ ਨੂੰ ਵਿਕਸਿਤ ਕੀਤਾ ਗਿਆ ਹੈ। ਭਾਰਤ ਦੇ ਮਰਾਠੀ ਸਾਹਿਤ ਵਿਚ ਸੱਭ ਤੋਂ ਪਹਿਲਾਂ ਗੁਲਦਾਉਦੀ ਦਾ ਵਰਣਨ ਮਿਲਦਾ ਹੈ ਜੋ ਕਿ ਤੇਰਵੀਂ ਸਦੀ ਵਿਚ ਸੰਤ ਗਿਆਨੇਸ਼ਵਰੀ ਦੁਆਰਾ ਰਚਿਆ ਗਿਆ ਸੀ। ਅਸਲ ਵਿਚ ਗੁਲਦਾਉਦੀ ਨੂੰ ਪੂਰਬ ਦੀ ਰਾਣੀ ਵਜੋਂ ਜਾਣਿਆ ਜਾਂਦਾ ਹੈ। 

ਗੁਲਦਾਉਦੀ ਲਗਾਉਣ ਸਮੇਂ ਧਿਆਨ ਰੱਖਣ ਵਾਲੀਆਂ ਕੁੱਝ ਜ਼ਰੂਰੀ ਗੱਲਾਂ-

- ਵਧੀਆ ਗੁਲਦਾਉਦੀ ਲਈ ਚੰਗੇ ਅਤੇ ਸਿਹਤਮੰਦ ਮਦਰ ਪਲਾਂਟ ਰੱਖਣੇ ਜ਼ਰੂਰੀ ਹਨ। ਆਉਂਦੇ ਸਾਲ ਦੀ ਕਟਿੰਗ ਲਈ ਪੌਦੇ ਲੈਵਲ ਅਤੇ ਚੰਗੀ ਤਰ੍ਹਾਂ ਵਾਹੀ ਕੀਤੀ ਜ਼ਮੀਨ ਵਿਚ ਲਾਉਣੇ ਚਾਹੀਦੇ ਹਨ ਜੋ ਕਿ ਫਰਵਰੀ ਮਹੀਨੇ ਵਿਚ ਬੀਜੇ ਜਾਂਦੇ ਹਨ।

- ਅੱਧ ਜੂਨ ਵਿਚ ਬੈੱਡਾਂ ਤੋਂ ਕਟਿੰਗ ਲੈ ਕੇ ਰੇਤੀਲੇ ਬੈੱਡਾਂ ’ਚ ਲਾਏ ਜਾਂਦੇ ਹਨ। ਰੇਤੀਲੇ ਬੈੱਡਾਂ ਨੂੰ ਕਟਿੰਗ ਲਾਉਣ ਤੋਂ ਬਾਅਦ ਦਿਨ ਵਿਚ ਫੁਹਾਰੇ ਨਾਲ ਲੋੜ ਅਨੁਸਾਰ 2 ਤੋਂ 3 ਵਾਰ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਬੈੱਡਾਂ ਵਿਚ ਲਾਈਆਂ ਕਟਿੰਗਜ਼ ਨੂੰ 3 ਤੋਂ 4 ਹਫ਼ਤਿਆਂ ਬਾਅਦ ਗ਼ਮਲਿਆਂ ਵਿਚ ਟਰਾਂਸਪਲਾਂਟ ਕੀਤਾ ਜਾਂਦਾ ਹੈ।

- ਟਰਾਂਸਪਲਾਂਟਿੰਗ ਆਮ ਤੌਰ ’ਤੇ ਬਾਅਦ ਦੁਪਹਿਰ ਵਿਸ਼ੇਸ਼ ਤੌਰ ’ਤੇ ਸ਼ਾਮ ਵੇਲੇ ਦਸ ਬਾਰ੍ਹਾਂ ਇੰਚ ਗਮਲਿਆਂ ’ਚ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਨੂੰ ਲੋੜ ਅਨੁਸਾਰ ਨਿਯਮਤ ਰੂਪ ’ਚ ਪਾਣੀ ਦੇਣਾ ਚਾਹੀਦਾ ਹੈ। ਕਟਿੰਗ ਲਗਾਉਣ ਤੋਂ ਬਾਅਦ ਗੋਬਰ ਸਮੇਤ ਰੇਤੇ ਦੇ ਮਿਸ਼ਰਣ ਨੂੰ ਜ਼ਰੂਰਤ ਮੁਤਾਬਕ ਗ਼ਮਲਿਆਂ ਵਿਚ ਪਾਇਆ ਜਾਂਦਾ ਹੈ।

- ਗ਼ਮਲਿਆਂ ਵਿਚ ਜਦੋਂ ਪੌਦੇ ਚੰਗੀ ਤਰ੍ਹਾਂ ਤੁਰ ਪੈਣ ਤਾਂ ਉਸ ਸਮੇਂ ਹਰ ਹਫ਼ਤੇ ਉਨ੍ਹਾਂ ਦੀਆਂ ਕਰੂੰਬਲਾਂ ਨੂੰ ਨਹੁੰਆਂ ਨਾਲ ਤੋੜਿਆ ਜਾਂਦਾ ਹੈ ਤਾਂ ਕਿ ਪੌਦੇ ਵਧੀਆ ਅਤੇ ਸਿਹਤਮੰਦ ਆਕਾਰ ਲੈ ਸਕਣ। ਕਰੂੰਬਲਾਂ ਤੁੜਾਈ ਦੌਰਾਨ ਨਾਈਟ੍ਰੋਜਨ ਅਤੇ ਦੂਜੀਆਂ ਲੋੜੀਂਦੀਆਂ ਖਾਦਾਂ ਗਮਲਿਆਂ ’ਚ ਪਾਈਆਂ ਜਾਂਦੀਆਂ ਹਨ।

- ਗਮਲਿਆਂ ’ਚ ਜ਼ਿਆਦਾ ਮਾਤਰਾ ਵਿਚ ਪਾਣੀ ਖੜ੍ਹਾ ਨਹੀਂ ਹੋਣਾ ਚਾਹੀਦਾ।

- ਗੁਲਦਾਉਦੀ ਵਿਚ ਬਿਮਾਰੀ ਦੀ ਸੂਰਤ ’ਚ ਮਾਹਿਰਾਂ ਅਨੁਸਾਰ ਵਾਤਾਵਰਨ ਪੱਖੀ ਸਪਰੇਅ ਕਰਨੀ ਚਾਹੀਦੀ ਹੈ। ਗੁਲਦਾਉਦੀ ਦੇ ਆਕਾਰ ਮੁਤਾਬਿਕ ਸਰਕੰਡੇ ਦੇ ਕਾਨਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਕਿ ਪੌਦੇ ਸਿੱਧੇ ਖੜ੍ਹੇ ਰਹਿਣ।

- ਅੰਤ ’ਚ ਗਮਲਿਆਂ ਨੂੰ ਪੇਂਟ ਕੀਤਾ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਸੋਹਣੇ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾ ਸਕੇ।

ਗੁਲਦਾਉਦੀ ਸਾਡੀ ਸਿਹਤ ਪ੍ਰਣਾਲੀ ਵਿਚ ਅਹਿਮ ਜੜ੍ਹੀ ਬੂਟੀ ਦੇ ਰੂਪ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਵਾਤਾਵਰਨ ਦੇ ਸ਼ੁੱਧੀਕਰਨ, ਮਾਈਗ੍ਰੇਨ ਤੋਂ ਨਿਜ਼ਾਤ, ਪੇਟ ਦਰਦ,  ਸੋਜ਼ਿਸ਼ ਨੂੰ ਘਟਾਉਣ, ਦਿਲ ਦੇ ਰੋਗ ਲਈ, ਮੂਤਰ ਰੋਗ ਆਦਿ ਲਈ ਗੁਲਦਾਉਦੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਸ ਪੌਦੇ ਦੀਆਂ ਫੁੱਲ ਪੱਤੀਆਂ ਅਤੇ ਜੜ੍ਹਾਂ ਲਾਭਕਾਰੀ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement